ਲਾਹੌਰ ‘ਚ ਖਾਲਿਸਤਾਨੀ ਆਗੂ ਹੈਪੀ PhD ਦਾ ਗੋਲੀਆਂ ਮਾਰ ਕੇ ਕਤਲ: ਰਿਪੋਰਟ

TeamGlobalPunjab
1 Min Read

ਲਾਹੌਰ: ਪੰਜਾਬ ਤੋਂ ਪਾਕਿਸਤਾਨ ‘ਚ ਗਏ ਖਾਲਿਸਤਾਨੀ ਆਗੂ ਹਰਮੀਤ ਸਿੰਘ ਉਰਫ ਹੈਪੀ PhD ਦੀ ਪਾਕਿਸਤਾਨ ਦੇ ਲਾਹੌਰ ਦੇ ਇੱਕ ਗੁਰਦੁਆਰੇ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਿੰਦੁਸਤਾਨ ਟਾਈਮ ‘ਚ ਛਪੀ ਖਬਰ ਮੁਤਾਬਕ ਇਸ ਮਾਮਲੇ ਵਿੱਚ ਪਾਕਿਸਤਾਨ ਦੇ ਕੁੱਝ ਸਥਾਨਕ ਗੈਂਗ ‘ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ, ਡਰਗਸ ਸਪਲਾਈ ਦੇ ਪੈਸੇ ਦੇ ਵਿਵਾਦ ਤੋਂ ਬਾਅਦ ਹਰਮੀਤ ਸਿੰਘ ਉਰਫ ਹੈਪੀ PhD ਦਾ ਕਤਲ ਕਰ ਦਿੱਤਾ ਗਿਆ।

ਹਰਮੀਤ ਸਿੰਘ ਪੰਜਾਬ ਪੁਲਿਸ ਦੀ ਮੋਸਟਵਾਂਟਿਡ ਲਿਸਟ ਵਿੱਚ ਸ਼ਾਮਲ ਹੈ ਉਸ ‘ਤੇ ਅੰਮ੍ਰਿਤਸਰ ਵਿੱਚ ਹੈਂਡ ਗ੍ਰੇਨੇਡ ਹਮਲੇ ਦੀ ਸਾਜਿਸ਼ ਅਤੇ ਪੰਜਾਬ ਵਿੱਚ ਆਰਐੱਸਐੱਸ ਅਤੇ ਸ਼ਿਵਸੇਨਾ ਅਗੂਆਂ ਦੇ ਕਤਲ ਦੀ ਵੀ ਸਾਜਿਸ਼ ਰਚਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਉਹ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿੱਚ ਡਰਗਸ ਸਪਲਾਈ ਅਤੇ ਖਾਲਿਸਤਾਨ ਸਮਰਥਕ ਅੱਤਵਾਦੀਆਂ ਦੇ ਸਲੀਪਰ ਸੈਲ ਅਤੇ ਟੈਰਰ ਮਾਡਿਊਲ ਖੜੇ ਕਰਨ ਦੀ ਵੀ ਸਾਜਿਸ਼ ਪਾਕਿਸਤਾਨ ਵਿੱਚ ਬੈਠ ਕੇ ਪਿਛਲੇ ਕਈ ਸਾਲਾਂ ਤੋ ਰਚ ਰਿਹਾ ਸੀ। ਖਬਰ ‘ਚ ਕਿਹਾ ਗਿਆ ਹੈ ਕਿ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਹਾਲੇ ਤੱਕ ਪੰਜਾਬ ਪੁਲਿਸ ਵੱਲੋਂ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।

Share this Article
Leave a comment