ਕੈਨੇਡਾ ‘ਚ ਭਾਰਤੀ ਨੌਜਵਾਨ ਦਾ ਮਕਾਨ ਮਾਲਕ ਨੇ ਸਮਾਨ ਸੁੱਟਿਆ ਬਾਹਰ, ਵੀਡੀਓ ਵਾਇਰਲ

Global Team
3 Min Read

ਨਿਊਜ਼ ਡੈਸਕ: ਕੈਨੇਡਾ ਤੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਦੇ ਵੀਡੀਓ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਰਤੀ ਨੌਜਵਾਨ ਦਾ ਆਪਣੇ ਮਕਾਨ ਮਾਲਕ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਮਕਾਨ ਮਾਲਕ ਭਾਰਤੀ ਨੌਜਵਾਨ ਦਾ ਸਮਾਨ ਘਰੋਂ ਬਾਹਰ ਸੁੱਟ ਰਿਹਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (video viral) ਹੋ ਰਹੀ ਹੈ।

ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਕੈਨੇਡੀਅਨ ਮਕਾਨ ਮਾਲਕ ਇੱਕ ਭਾਰਤੀ ਕਿਰਾਏਦਾਰ ਨੂੰ ਘਰ ਖਾਲੀ ਕਰਨ ਲਈ ਮਜਬੂਰ ਕਰ ਰਿਹਾ ਹੈ।  ਇਸ ਵਿੱਚ ਕਿਰਾਏਦਾਰ ਬਿਨਾਂ ਕਮੀਜ਼ ਦੇ ਖੜ੍ਹਾ ਹੈ ਅਤੇ ਮਕਾਨ ਮਾਲਕ ਸਾਮਾਨ ਘਰੋਂ ਬਾਹਰ ਕੱਢ ਰਿਹਾ ਹੈ। ਇਸ ਘਟਨਾ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੈ, ਜਿਸ ਕਾਰਨ ਕਈ ਭਾਰਤੀਆਂ ਨੇ ਵਿਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ‘ਤੇ ਚਿੰਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਦੇਖ ਲਓ ਮੰਦੇ ਹਾਲ, ਵੇਟਰ ਦੀ ਨੌਕਰ ਲਈ ਲੱਗੀਆਂ ਲੰਬੀਆਂ ਕਤਾਰਾਂ, ਜਿਆਦਾਤਰ ਪੰਜਾਬੀ

ਇਹ ਘਟਨਾ ਕੈਨੇਡਾ ਦੇ ਬਰੈਂਪਟਨ (Brampton)’ਚ ਵਾਪਰੀ ਹੈ। ਰਿਪੋਰਟ ਮੁਤਾਬਕ ਕਿਰਾਏਦਾਰ ਮਕਾਨ ਖਾਲੀ ਕਰਨ ਲਈ ਤਿਆਰ ਨਾ ਹੋਣ ਕਾਰਨ ਦੋਵਾਂ ਵਿਚਾਲੇ ਲੜਾਈ ਹੋਈ, ਜਿਸ ਕਾਰਨ ਮਕਾਨ ਮਾਲਕ ਨੂੰ ਇਹ ਕਦਮ ਚੁੱਕਣਾ ਪਿਆ। ਮਕਾਨ ਮਾਲਕ ਆਦਮੀ ਦੇ ਕਮਰੇ ਵਿੱਚੋਂ ਵੱਡੀਆਂ ਵਸਤੂਆਂ ਅਤੇ ਕੁਝ ਭਾਰੀਆਂ ਚੀਜ਼ਾਂ ਚੁੱਕ ਕੇ ਬਾਹਰ ਰੱਖ ਰਿਹਾ ਹੈ। ਜਿਸ ਤੋਂ ਬਾਅਦ ਕਿਰਾਏਦਾਰ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ ਅਤੇ ਉਹ ਮਕਾਨ ਮਾਲਕ ਤੋਂ ਇਸ ਦੁਰਵਿਵਹਾਰ ਦਾ ਕਾਰਨ ਪੁੱਛਣ ਲੱਗ ਪਿਆ। ਪਰ ਇਸ ਦੇ ਬਾਵਜੂਦ ਮਕਾਨ ਮਾਲਕ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਰਾਏਦਾਰ ਕੀ  ਕਹਿ ਰਿਹਾ ਹੈ। ਉਹ ਬਸ ਉਸਦਾ ਸਮਾਨ ਬਾਹਰ ਕਢੀ ਜਾ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਲੋਕਾਂ ਨੇ ਇੰਟਰਨੈੱਟ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ।

- Advertisement -

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

- Advertisement -

Share this Article
Leave a comment