ਅਮਰੀਕਾ-ਈਰਾਨ ‘ਚ ਤਣਾਅ ਕਾਰਨ ਸੋਨੇ ਦੀ ਕੀਮਤ ਆਸਮਾਨ ‘ਤੇ

TeamGlobalPunjab
2 Min Read

ਨਿਊਜ਼ ਡੈਸਕ : ਅਮਰੀਕਾ-ਈਰਾਨ ‘ਚ ਵੱਧ ਰਿਹਾ ਤਣਾਅ ਪੂਰੀ ਦੁਨੀਆ ਖਾਸ ਕਰ ਖਾੜੀ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਕੀ ਦੇਸ਼ਾਂ ਵੱਲੋਂ ਅਮਰੀਕਾ-ਈਰਾਨ ਨੂੰ ਇਸ ਪ੍ਰਤੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਅਮਰੀਕਾ-ਈਰਾਨ ਤਣਾਅ ਦਾ ਪ੍ਰਭਾਵ ਕੱਚੇ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਸੋਨੇ ‘ਤੇ ਵੀ ਪਿਆ ਹੈ।

ਅਮਰੀਕਾ-ਈਰਾਨ ਤਣਾਅ ਦੇ ਚੱਲਦਿਆਂ ਪਾਕਿਸਤਾਨ ‘ਚ ਸੋਨੇ ਦੀ ਕੀਮਤ ‘ਚ ਕਾਫੀ ਉਛਾਲ ਵੇਖਣ ਨੂੰ ਮਿਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਸੋਮਵਾਰ ਸੋਨੇ ਦੀ ਕੀਮਤ ‘ਚ 2,600 ਦਾ ਉਛਾਲ ਆਇਆ ਜਿਸ ਨਾਲ ਕਰਾਚੀ ‘ਚ ਸੋਨੇ ਦੀ ਕੀਮਤ 93,400 ਰੁਪਏ ਤੱਕ ਪਹੁੰਚ ਗਈ। ਭਾਵ ਇੱਕ ਤੋਲਾ ਸੋਨਾ ਦੀ ਕੀਮਤ ਇੱਕ ਲੱਖ ਰੁਪਏ ਦੇ ਬਰਾਬਰ ਹੋ ਗਈ।

ਆਲ ਸਿੰਧ ਜਵੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਰੋਨ ਸਿੰਧ ਨੇ ਕਿਹਾ ਕਿ ਅਮਰੀਕਾ-ਈਰਾਨ ‘ਚ ਵੱਧ ਰਹੇ ਤਣਾਅ ਦਾ ਪ੍ਰਭਾਵ ਅੰਤਰਰਾਸ਼ਟਰੀ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਸੋਨੇ ਦੀ ਕੀਮਤ ‘ਚ ਬੇਹਿਸਾਬ ਵਾਧਾ ਹੋਇਆ ਹੈ। ਮੌਜੂਦਾ ਸਮੇਂ 10 ਗ੍ਰਾਮ ਸੋਨੇ ਦੀ ਕੀਮਤ 2,230 ਦੇ ਉਛਾਲ ਨਾਲ 80,075 ਰੁਪਏ ਤੱਕ ਪਹੁੰਚ ਗਈ।

ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ ‘ਚ ਸੋਨੇ ਦਾ ਮੁੱਲ 41,395 ਰੁਪਏ ਪ੍ਰਤੀ 10 ਗ੍ਰਾਮ, ਜਦਕਿ ਪਾਕਿਸਤਾਨ ‘ਚ ਇਸ ਦੀ ਕੀਮਤ 90,800 ਪ੍ਰਤੀ 10 ਗ੍ਰਾਮ ਰਹੀ। ਪਾਕਿਸਤਾਨੀ ਅਖਬਾਰ ਡਾਨ ਦੇ ਅਨੁਸਾਰ 1 ਜਨਵਰੀ, 2019 ਤੋਂ ਲੈ ਕੇ 4 ਜਨਵਰੀ ਤੱਕ ਇੱਕ ਤੋਲੇ ਸੋਨੇ ਦੀ ਕੀਮਤ ‘ਚ 23,000 ਰੁਪਏ ਦਾ ਵਾਧਾ ਹੋਇਆ ਹੈ।

- Advertisement -

ਦੱਸ ਦਈਏ ਕਿ ਬੀਤੇ ਬੁੱਧਵਾਰ ਈਰਾਨ ਨੇ ਇਰਾਕ ‘ਚ ਸਥਿਤ ਅਮਰੀਕੀ ਏਅਰਬੇਸ ‘ਤੇ ਆਪਣੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਕਈ ਮਿਜ਼ਾਈਲ ਦਾਗੇ ਗਏ। ਜਿਸ ਕਾਰਨ ਇਹ ਮਾਮਲਾ ਹੁਣ ਰੁਕਦਾ ਨਜ਼ਰ ਨਹੀਂ ਆ ਰਿਹਾ। ਨਿਵੇਸ਼ਕਾਂ ਵੱਲੋਂ ਕੀਮਤੀ ਧਾਂਤਾਂ ਨੂੰ ਇਸ ਦੌਰਾਨ ਵਧੇਰੇ ਤਰਜ਼ੀਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ।

Share this Article
Leave a comment