Home / News / ਅਮਰੀਕੀ ਫੌਜ ਦੇ ਜਾਂਦੇ ਹੀ ਤਾਲਿਬਾਨ ਲੜਾਕਿਆਂ ਦਾ ਪੰਜਸ਼ੀਰ ‘ਤੇ ਵੱਡਾ ਹਮਲਾ, ‘ਨਾਰਦਨ ਅਲਾਇੰਸ’ ਨੇ ਦਿੱਤਾ ਮੁੰਹਤੋੜ ਜਵਾਬ

ਅਮਰੀਕੀ ਫੌਜ ਦੇ ਜਾਂਦੇ ਹੀ ਤਾਲਿਬਾਨ ਲੜਾਕਿਆਂ ਦਾ ਪੰਜਸ਼ੀਰ ‘ਤੇ ਵੱਡਾ ਹਮਲਾ, ‘ਨਾਰਦਨ ਅਲਾਇੰਸ’ ਨੇ ਦਿੱਤਾ ਮੁੰਹਤੋੜ ਜਵਾਬ

ਕਾਬੁਲ/ਵਾਸ਼ਿੰਗਟਨ : ਅਫ਼ਗਾਨਿਸਤਾਨ ‘ਚ ਹਾਲਾਤ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਆਪਣੇ ਵਿਰੋਧੀ ‘ਨਾਰਦਨ ਅਲਾਇੰਸ’ ਦੇ ਗੜ੍ਹ ਪੰਚਸ਼ੀਰ ਦੀ ਘਾਟੀ ‘ਤੇ ਜ਼ੋਰਦਾਰ ਹਮਲਾ ਕੀਤਾ। ਪੰਚਸ਼ੀਰ ਘਾਟੀ ‘ਚ ਤਾਲਿਬਾਨ ਖ਼ਿਲਾਫ ਵਿਦਰੋਹ ਦਾ ਬਿਗੁਲ ਵਜਾਉਣ ਵਾਲੇ ਤਾਜਿਕ ਆਗੂ ਅਹਿਮਦ ਮਸੂਦ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਨੇ ਪੰਜਸ਼ੀਰ ਘਾਟੀ ‘ਚ ਉਨ੍ਹਾਂ ਦੀ ਇਕ ਚੌਕੀ ‘ਤੇ ਵੱਡਾ ਹਮਲਾ ਕੀਤਾ ਹੈ।

ਉਧਰ ਤਾਲਿਬਾਨ ਖ਼ਿਲਾਫ਼ ਲੜਾਈ ਲੜ ਰਹੇ ਨਾਰਦਨ ਅਲਾਇੰਸ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਦੀ ਰਾਤ ਨੂੰ ਤਾਲਿਬਾਨ ਦੇ ਲੜਾਕਿਆਂ ਨੇ ਪੰਜਸ਼ੀਰ ਘਾਟੀ ‘ਚ ਵੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਪਾਸਿਓਂ ਗੋਲ਼ੀਬਾਰੀ ਹੋਈ ਤੇ ਇਸ ਲੜਾਈ ‘ਚ ਤਾਲਿਬਾਨ ਦੇ 7-8 ਲੜਾਕੇ ਮਾਰੇ ਗਏ ਹਨ। ਨਾਰਦਨ ਅਲਾਇੰਸ ਮੁਤਾਬਕ ਉਨ੍ਹਾਂ ਦੇ ਵੀ ਦੋ ਲੜਾਕੇ ਇਸ ਲੜਾਈ ‘ਚ ਮਾਰ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਹਮਲਾ ਜਾਬੁਲ ਸਿਰਾਜ ਇਲਾਕੇ ‘ਚ ਹੋਇਆ ਹੈ ਜੋ ਪਰਵਾਨਾ ਸੂਬੇ ਦਾ ਹਿੱਸਾ ਹੈ। ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਇਹ ਤਾਲਿਬਾਨ ਲੜਾਕਿਆਂ ਦਾ ਪੰਜਸ਼ੀਰ ‘ਤੇ ਪਹਿਲਾ ਵੱਡਾ ਹਮਲਾ ਹੈ।

Check Also

PM ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ …

Leave a Reply

Your email address will not be published. Required fields are marked *