ਜ਼ਿਆਦਾ ਸਮਾਂ ਬੈਠਣ ਨਾਲ ਅਗਰ ਵੱਧ ਰਿਹਾ ਭਾਰ ਤਾਂ ਕਰੋ ਕੜੀ ਪੱਤੇ ਦਾ ਸੇਵਨ

navdeep kaur
3 Min Read

ਨਿਊਜ਼ ਡੈਸਕ : ਅਕਸਰ ਹੀ ਵੇਖਦੇ ਹਾਂ ਕਿ ਅੱਜਕਲ੍ਹ ਜ਼ਿਆਦਾ ਸਮਾਂ ਦਫ਼ਤਰਾਂ ਵਿੱਚ ਬੈਠ ਕਿ ਭਾਰ ਵੱਧ ਰਿਹਾ ਹੈ। ਜਿਸ ਕਰਕੇ ਮੋਟਾਪਾ ਹੋ ਰਿਹਾ ਹੈ। ਭਾਰ ਵਧਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗਦੀਆਂ ਹਨ। ਏਹੀ ਕਾਰਨ ਹੀ ਨਹੀਂ ਸਗੋਂ ਚੱਲ ਰਹੀ ਜੀਵਨਸ਼ੈਲੀ ਵਿੱਚ ਭੋਜਨ ਦਾ ਗ਼ਲਤ ਦਾ ਸਮੇਂ ਨਾਲ ਨਾ ਖਾਣਾ। ਜਾ ਫਿਰ ਜਦੋਂ ਅਸੀਂ ਜ਼ਿਆਦਾ ਤਾਲਿਆ ਹੋਇਆ ਭੋਜਨ ਖਾਂਦੇ ਹਾਂ ਤਾਂ ਵੀ ਭਾਰ ਵਧਦਾ ਹੈ। ਵਿਗੜਦੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿੱਚ ਲਾਪਰਵਾਹੀ ਲੋਕਾਂ ਲਈ ਸਮੱਸਿਆ ਬਣ ਰਹੀ ਹੈ। ਮੋਟਾਪਾ ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ। ਲੜਕਾ ਹੋਵੇ ਜਾਂ ਕੁੜੀ, ਅੱਜ ਕੱਲ੍ਹ ਹਰ ਕੋਈ ਵਧਦੇ ਭਾਰ ਤੋਂ ਪ੍ਰੇਸ਼ਾਨ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਸਰੀਰ ਤੋਂ ਵਾਧੂ ਚਰਬੀ ਤੋਂ ਛੁਟਕਾਰਾ ਪਾਉਣ ਲਈ ਕਰੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਕੜ੍ਹੀ ਪੱਤਾ ਜਿੱਥੇ ਖਾਣੇ ਦਾ ਸਵਾਦ ਵਧਾਉਂਦਾ ਹੈ, ਉੱਥੇ ਹੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

1. ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ ਅਤੇ ਐਂਟੀਆਕਸੀਡੈਂਟਸ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੜੀ ਪੱਤਾ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਵਿੱਚ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਕੋਲੈਸਟ੍ਰਾਲ ਨੂੰ ਘੱਟ ਕਰਨ ‘ਚ ਵੀ ਕਾਫੀ ਕਾਰਗਰ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੜੀ ਪੱਤਾ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਵਜ਼ਨ ਘਟਾਉਣ ਲਈ ਕੜੀ ਪੱਤੇ ਦੀ ਵਰਤੋਂ ਕਿਵੇਂ ਕਰੀਏ-

.ਕਰੀ ਪੱਤੇ ਦਾ ਪਾਣੀ ਲਓ

10 ਤੋਂ 20 ਕੜੀ ਪੱਤੇ ਲਓ

- Advertisement -

ਇੱਕ ਚਮਚ ਸ਼ਹਿਦ

ਅੱਧਾ ਚਮਚ ਨਿੰਬੂ ਦਾ ਰਸ

– ਤਿਆਰ ਕਰਨ ਦੀ ਵਿਧੀ -: ਸਭ ਤੋਂ ਪਹਿਲਾਂ ਇੱਕ ਭਾਂਡੇ ਵਿੱਚ ਇੱਕ ਗਲਾਸ ਪਾਣੀ ਪਾਓ।

ਹੁਣ ਇਸ ‘ਚ 10 ਤੋਂ 20 ਕਰੀ ਪੱਤੇ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ

ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਫਿਲਟਰ ਕਰ ਲਓ

- Advertisement -

ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਫਿਲਟਰ ਕਰ ਲਓ

ਹੁਣ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ।

ਇਸ ਪਾਣੀ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਫਾਇਦਾ ਹੋਵੇਗਾ।

ਸਮੱਗਰੀ-: ਮੁੱਠੀ ਭਰ ਕਰੀ ਪੱਤੇ

ਇੱਕ ਚਮਚਾ ਨਿੰਬੂ ਦਾ ਰਸ

ਸਵੇਰੇ ਖ਼ਾਲੀ ਪੇਟ ਲਓ ਕੜੀ ਪੱਤਾ -:

ਜੇਕਰ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਭਾਰ ਘਟਾਉਣ ਲਈ ਕਰੀ ਪੱਤੇ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੜੀ ਪੱਤੇ ਨੂੰ ਚਬਾਓ। ਕੜੀ ਪੱਤਾ ਚਬਾਉਣ ਨਾਲ ਸਰੀਰ ‘ਚ ਜਮ੍ਹਾ ਜ਼ਹਿਰੀਲੇ ਤੱਤ ਬਾਹਰ ਨਿਕਲਣਗੇ ਅਤੇ ਚਰਬੀ ਵੀ ਘੱਟ ਜਾਵੇਗੀ। ਇੰਨਾ ਹੀ ਨਹੀਂ ਇਸ ‘ਚ ਮੌਜੂਦ ਕਲੋਰੋਫਿਲ ਤੁਹਾਨੂੰ ਦਿਨ ਭਰ ਐਕਟਿਵ ਅਤੇ ਐਨਰਜੀਟਿਵ ਰੱਖੇਗਾ।ਪੂਰਾ ਦਿਨ ਤਾਜ਼ਾ ਮਹਿਸੂਸ ਕਰੋਗੇ। ਕੜੀ ਪੱਤਾ ਖਾਣ ਨਾਲ ਮੂੰਹ ਵਿੱਚੋਂ ਬਦਬੂ ਨਹੀਂ ਆਉਂਦੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment