App Platforms
Home / News / ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਝੜਪ ਦੌਰਾਨ ਤਲਵਾਰਾਂ ਨਾਲ ਧਮਕਾਉਣ ਦੇ ਲੱਗੇ ਦੋਸ਼

ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਝੜਪ ਦੌਰਾਨ ਤਲਵਾਰਾਂ ਨਾਲ ਧਮਕਾਉਣ ਦੇ ਲੱਗੇ ਦੋਸ਼

ਲੰਦਨ: ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਸੜਕ ’ਤੇ ਤਲਵਾਰਾਂ ਅਤੇ ਤੇਜਧਾਰ ਹਥਿਆਰ ਨਾਲ ਧਮਕਾਉਣ ਤੇ ਸੜਕ ’ਤੇ ਲੜਾਈ ਦੇ ਦੋਸ਼ ਲੱਗੇ ਹਨ। ਸਕਾਟਲੈਂਡ ਮੁਤਾਬਕ ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥਹਾਲ ‘ਚ ਸੜਕ ’ਤੇ ਝੜਪ ਦੌਰਾਨ ਤਲਵਾਰਾਂ ਤੇ ਚਾਕੂ ਵਰਤੇ ਸਨ।

ਮੈਟਰੋਪੋਲਿਟਨ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 22 ਸਾਲਾ ਸੁਖਵੀਰ ਸਿੰਘ ਤੇ 29 ਸਾਲਾ ਲੱਖਾ ਸਿੰਘ ਨੂੰ ਵਿਲਸਡਨ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਉਨ੍ਹਾਂ ‘ਤੇ ਜਨਤਕ ਥਾਂ ‘ਤੇ ਤੇਜਧਾਰ ਹਥਿਆਰ ਨਾਲ ਧਮਕਾਉਣ ਦੇ ਦੋਸ਼ ਆਇਦ ਕੀਤੇ ਗਏ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 17 ਜਨਵਰੀ ਨੂੰ ਰਾਤ ਲਗਭਗ 12:30 ਵਜੇ ਫੋਨ ਆਇਆ ਕਿ ਕਿੰਗ ਸਟ੍ਰੀਟ ਵਿੱਚ ਲਗਭਗ 30 ਲੋਕ ਚਾਕੂ ਅਤੇ ਤਲਵਾਰਾਂ ਸਣੇ ਤੇਜਧਾਰ ਹਥਿਆਰਾਂ ਨਾਲ ਲੜ ਰਹੇ ਹਨ। ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।

ਦੋਵਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ 15 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਸਾਨੂੰ ਸੂਚਿਤ ਕੀਤਾ ਜਾਵੇ।

Check Also

ਮੋਰਚੇ ਦੌਰਾਨ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਸਾਨਾਂ ਨੂੰ ਕੀਤੀ ਵਿਸ਼ੇਸ਼ ਅਪੀਲ

 ਨਵੀਂ ਦਿੱਲੀ : ਦਿੱਲੀ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਕਿਸਾਨ ਆਗੂਆਂ ਵੱਲੋਂ ਸੁਚੱਜੀ ਅਗਵਾਈ …

Leave a Reply

Your email address will not be published. Required fields are marked *