ਜੇਕਰ ਤੁਸੀਂ ਵੀ ਚਾਹੁੰਦੇ ਹੋਂ ਗੋਰਾ ਹੋਣਾ ਤਾਂ ਇਸਤਿਮਾਲ ਕਰੋ ਇਹ ਘਰੇਲੂ ਨੁਸਖੇ!

TeamGlobalPunjab
3 Min Read

ਚੰਡੀਗੜ੍ਹ : ਹਰ ਕਿਸੇ ਨੂੰ ਇੱਕ ਦੂਜ਼ੇ ਨਾਲੋ ਖੁਬਸੂਰਤ ਦਿਖਣ ਦਾ ਬੜਾ ਹੀ ਸੌਂਕ ਹੁੰਦਾ ਹੈ ਤੇ ਇਸ ਲਈ ਮਨੁੱਖ ਲਗਭਗ ਹਰ ਇੱਕ ਤਰੀਕਾ ਅਪਣਾਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰਸੋਈ ਅੰਦਰ ਵੀ ਕਈ ਚੀਜਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਜੇਕਰ ਸਹੀ ਤਰੀਕੇ ਨਾਲ ਇਸਤਿਮਾਲ ਕੀਤੀਆਂ ਜਾਣ ਤਾਂ ਚਿਹਰੇ ‘ਤੇ ਘਰ ਬੈਠਿਆਂ ਹੀ ਨਿਖਾਰ ਲਿਆਂਦਾ ਜਾ ਸਕਦਾ ਹੈ। ਇੱਥੇ ਹੀ ਬੱਸ ਨਹੀਂ ਬਾਲਾਂ ‘ਤੇ ਵੀ ਇਨ੍ਹਾਂ ਦਾ ਇਸਤਿਮਾਲ ਫਾਇਦੇਮੰਦ ਹੁੰਦਾ ਹੈ। ਇਹ ਕਿਹੜੀਆਂ ਚੀਜਾਂ ਹਨ ਆਓ ਹੁਣ ਜਾਣਦੇ ਹਾਂ।

ਦਹੀਂ

ਦਹੀਂ ਅਤੇ ਪਦੀਨੇ ਦਾ ਘੋਲ ਬਣਾ ਕੇ ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਕਾਫੀ ਫਾਇਦੇ ਮਿਲਦੇ ਹਨ ਅਤੇ ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਇਹ ਹਰ ਤਰ੍ਹਾਂ ਦੀ ਚਮੜੀ ਲਈ ਉਪਯੋਗੀ ਹੈ। ਇੱਕ ਚਮਚ ਦਹੀਂ ‘ਚ ਇੱਕ ਚਮਚ ਮੁਲਤਾਨੀ ਮਿੱਟੀ ਮਿਲਾ ਕੇ ਅਤੇ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਇਸ ਵਿੱਚ ਮਿਲਾ ਕੇ ਆਪਣੇ ਚਿਹਰੇ ‘ਤੇ 15 ਮਿੰਟ ਲਈ ਲਾ ਕੇ ਰੱਖੋ ਅਤੇ ਫਿਰ ਧੋ ਲਵੋ। ਇਸ ਨਾਲ ਚਿਹਰਾ ਚਮਕਣ ਲੱਗੇਗਾ। ਇਸ ਤੋਂ ਇਲਾਵਾ ਜਾਣਕਾਰੀ ਮੁਤਾਬਿਕ ਦਹੀਂ ਘੰਗਰਾਲੇ ਬਾਲਾਂ ਲਈ ਵੀ ਬਹੁਤ ਵਧੀਆ ਸਾਬਤ ਹੁੰਦੀ ਹੈ। ਜੇਕਰ ਬਾਲ ਧੋਣ ਤੋਂ ਪਹਿਲਾਂ 3 ਮਿੰਟ ਤੱਕ ਦਹੀਂ ਨਾਲ ਮਸਾਜ ਕੀਤੀ ਜਾਵੇ ਅਤੇ ਫਿਰ ਇਸ ਨੂੰ ਗੁਨਗੁਨੇ ਪਾਣੀ ਨਾਲ ਧੋ ਲਿਆ ਜਾਵੇ ਤਾਂ ਇਹ ਬਾਲਾਂ ਲਈ ਬਹੁਤ ਵਧੀਆ ਕੰਮ ਕਰਦੀ ਹੈ।

ਸੇਬ

- Advertisement -

ਜਾਣਕਾਰੀ ਮੁਤਾਬਿਕ ਸੇਬ ਸਾਡੇ ਚਿਹਰੇ ਨਹੀ ਇੱਕ ਬਹੁਤ ਵਧੀਆ ਟੋਨਰ ਹੈ। ਇਸ ਨੂੰ ਚਿਹਰੇ ‘ਤੇ ਇੱਕ ਮਾਸਕ ਦੇ ਤੌਰ ‘ਤੇ ਇਸਤਿਮਾਲ ਕੀਤਾ ਜਾ ਸਕਦਾ ਹੈ ਇਸ ਲਈ ਸੇਬ ਨੂੰ ਕੱਟ ਕੇ ਉਸ ਦੀਆਂ ਪਤਲੀਆਂ ਪਤਲੀਆਂ ਪਰਤਾਂ ਨੂੰ ਚਿਹਰੇ ਦੇ ਚਾਰੇ ਪਾਸੇ ਫੈਲਾਓ ਅਤੇ 15 ਮਿੰਟ ਬਾਅਦ ਆਪਣਾ ਮੂੰਹ ਧੋ ਲਵੋ ਜਿਸ ਨਾਲ ਚਿਹਰੇ ‘ਤੇ ਚਮਕ ਆ ਜਾਵੇਗੀ। ਇੱਥੇ ਹੀ ਬੱਸ ਨਹੀਂ ਇੱਕ ਵੱਡਾ ਚਮਚ ਸੇਬ ਦਾ ਜੂਸ ਲੈ ਕੇ ਉਸ ਨੂੰ ਜੈਤੂਨ, ਗੁਲਾਬ ਅਤੇ ਬਦਾਮ ਦੇ ਪਾਣੀ ਵਿੱਚ ਮਿਲਾ ਕੇ ਚਿਹਰੇ ‘ਤੇ ਲਗਾਇਆ ਜਾ ਸਕਦਾ ਹੈ।

ਜੌਂ

ਜੌਂ ਦੇ ਪਾਉਂਡਰ ਵਿੱਚ ਦੋ ਚਮਚ ਨੀਬੂ ਦਾ ਰਸ ਅਤੇ ਦੁੱਧ ਮਿਲਾ ਕੇ ਫੇਸ ਪੈਕ ਬਣਾਇਆ ਜਾ ਸਕਦਾ ਹੈ। ਇਸ ਨੂੰ ਚਿਹਰੇ ‘ਤੇ ਲਾਉਣ ਨਾਲ ਚਿਹਰੇ ਦਾ ਲਹੂ ਸੰਚਾਰ ਵੀ ਬਹੁਤ ਵਧੀਆ ਕੰਮ ਕਰਦਾ ਹੈ ਅਤੇ ਚਿਹਰੇ ‘ਤੇ ਵੀ ਨਿਖਾਰ ਲਿਆਉਂਦਾ ਹੈ।

Share this Article
Leave a comment