ਸਾਵਧਾਨ ਸਮਾਰਟਫੋਨ ਦੇ ਸਕਦੈ ਤੁਹਾਨੂੰ ਅਨੇਕਾਂ ਬਿਮਾਰੀਆਂ

TeamGlobalPunjab
2 Min Read

 ਨਿਊਜ਼ ਡੈਸਕ : ਰਾਤ ਨੂੰ ਸੌਂਦੇ ਸਮੇਂ ਬਹੁਤੇ ਲੋਕ ਮੋਬਾਈਲ ਫੋਨ ਨੂੰ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਤੁਹਾਡਾ ਸਮਾਰਟਫੋਨ ਤੁਹਾਨੂੰ ਗੰਭੀਰ ਬਿਮਾਰੀਆਂ ਦੇ ਰਿਹਾ ਹੈ। ਸੌਣ ਤੋਂ ਅੱਧਾ ਘੰਟਾ ਪਹਿਲਾਂ ਸਕ੍ਰੀਨ ਦਾ ਇਸਤੇਮਾਲ ਬੰਦ ਕਰ ਦੇਣਾ ਚਾਹੀਦਾ ਹੈ। ਸਮਾਰਟਫੋਨ, ਕੰਪਿਊਟਰ ਤੇ ਟੀਵੀ ਦੀ ਸਕ੍ਰੀਨ ‘ਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ‘ਸਲੀਪ ਹਾਰਮੋਨ’ ਮੈਲਾਟੋਨਿਨ ਦੇ ਉਤਪਾਦਨ ‘ਚ ਰੁਕਾਵਟ ਪਾਉਂਦੀ ਹੈ। ਇਸ ਨਾਲ ਲੋਕਾਂ ਨੂੰ ਸੌਣ ‘ਚ ਦਿੱਕਤ ਆਉਣ ਲਗਦੀ ਹੈ।

ਬ੍ਰਿਟੇਨ ਦੀ ਐਗਜ਼ਿਟਰ ਯੂਨੀਵਰਸਿਟੀ ਦੀ ਇਕ ਰਿਸਰਚ ‘ਚ ਪਤਾ ਚੱਲਿਆ ਹੈ ਕਿ ਸਮਾਰਟਫੋਨ ‘ਚੋਂ ਨਿਕਲਣ ਵਾਲੀਆਂ ਕਿਰਨਾਂ ਨਾਲ ਕੈਂਸਰ ਤੇ ਨਿਪੁੰਸਤਕਾ ਦਾ ਖ਼ਤਰਾ ਵਧਾਉਂਦੀਆਂ ਹਨ। ਕੌਮਾਂਤਰੀ ਕੈਂਸਰ ਰਿਸਰਚ ਏਜੰਸੀ ਨੇ ਸਮਾਰਟਫੋਨ ‘ਚੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੇਟਿਕ ਕਿਰਨਾਂ ਨੂੰ ਕਾਰਸੀਨੋਜਨ ਯਾਨੀ ਕੈਂਸਰਕਾਰੀ ਤੱਤਾਂ ਦੀ ਸ਼੍ਰੇਣੀ ‘ਚ ਰੱਖਿਆ ਹੈ।

ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਕੰਨਾਂ ਤੇ ਦਿਮਾਗ਼ ‘ਚ ਟਿਊਮਰ ਦਾ ਕਾਰਨ ਬਣਦਾ ਹੈ। ਅੱਗੇ ਚੱਲ ਕੇ ਕੈਂਸਰ ਦਾ ਰੂਪ ਲੈਣ ਦੀ ਸੰਭਾਵਨਾ ਹੁੰਦੀ ਹੈ। ਖੋਜੀਆਂ ਨੇ ਚਿਤਵਾਨੀ ਦਿੱਤੀ ਕਿ ਪੈਂਟ ਦੀ ਜੇਬ ‘ਚ ਸਮਾਰਟਫੋਨ ਰੱਖਣ ਨਾਲ ਸ਼ੁਕਰਾਣੂ ਘੱਟ ਬਣਦੇ ਹਨ। ਇਸ ਤੋਂ ਇਲਾਵਾ ਅੰਡਾਣੂਆਂ ਨੂੰ ਫਰਟੀਲਾਈਜ਼ ਕਰਨ ਦੀ ਰਫ਼ਤਾਰ ਵੀ ਮੱਧਮ ਪੈ ਜਾਂਦੀ ਹੈ। ਜੇਕਰ ਤੁਸੀਂ ਫੋਨ ਨੂੰ ਸਿਰਹਾਣੇ ਹੇਠਾਂ ਰੱਖ ਕੇ ਸੌਂਦੇ ਹੋ ਤਾਂ ਤੁਰੰਤ ਇਹ ਆਦਤ ਛੱਡ ਦਿਉ। ਅਜਿਹਾ ਕਰਨ ਨਾਲ ਤੁਹਾਡਾ ਸਮਾਰਟਫੋਨ ਫਟ ਸਕਦਾ ਹੈ।

TAGGED: ,
Share this Article
Leave a comment