ਸੂਪ ਅਤੇ ਸਲਾਦ ਦਾ ਇਸ ਤਰ੍ਹਾਂ ਸੇਵਨ ਕਰਨਾ ਹੋ ਸਕਦਾ ਹੈ ਖਤਰਨਾਕ

Rajneet Kaur
2 Min Read

ਨਿਊਜ਼ ਡੈਸਕ: ਸਿਹਤਮੰਦ ਰਹਿਣ ਲਈ, ਅਸੀਂ ਅਕਸਰ ਅਜਿਹੇ ਭੋਜਨ ਖਾਂਦੇ ਹਾਂ ਜੋ ਸਾਡੇ ਕੋਲੈਸਟ੍ਰੋਲ ਵਧੇ ਨਾ ਅਤੇ ਨਾਲ ਹੀ ਪਾਚਨ ਨੂੰ ਵੀ ਸੁਧਾਰਦੇ ਹਨ। ਅਜਿਹੇ ‘ਚ ਜੋ ਲੋਕ ਆਪਣੇ ਵਧਦੇ ਭਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਅਕਸਰ ਸੂਪ ਜਾਂ ਸਲਾਦ ਦਾ ਸੇਵਨ ਕਰਦੇ ਹਨ, ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਖਾਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖੋਗੇ ਤਾਂ ਫਾਇਦੇ ਦੀ ਬਜਾਏ ਨੁਕਸਾਨ ਹੀ ਹੋਵੇਗਾ।

ਨਾਸ਼ਤਾ, ਦੁਪਹਿਰ ਦਾ ਖਾਣਾ ਜਾਂ ਰਾਤ ਦਾ ਖਾਣਾ, ਤੁਸੀਂ ਕਿਸੇ ਵੀ ਭੋਜਨ ਦੌਰਾਨ ਸਲਾਦ ਅਤੇ ਸੂਪ ਖਾ ਸਕਦੇ ਹੋ, ਪਰ ਸਮਝੋ ਕਿ ਇਹ ਸੰਤੁਲਿਤ ਭੋਜਨ ਨਹੀਂ ਹੈ। ਇਸ ਲਈ ਇਸ ਨੂੰ ਮੁੱਖ ਭੋਜਨ ਦੇ ਤੌਰ ‘ਤੇ ਨਾ ਖਾਓ ਅਤੇ ਇਸ ਦੀ ਵਰਤੋਂ ਬਦਲ ਦੇ ਤੌਰ ‘ਤੇ ਕਰੋ। ਸਲਾਦ ਜਾਂ ਸੂਪ ਕਦੇ ਵੀ ਰੋਟੀ, ਦਾਲ, ਚਾਵਲ ਅਤੇ ਸਬਜ਼ੀਆਂ ਦਾ ਬਦਲ ਨਹੀਂ ਹੋ ਸਕਦਾ ਕਿਉਂਕਿ ਇਸ ਦੀ ਪੂਰੀ ਖੁਰਾਕ ਹੀ ਬਿਹਤਰ ਹੁੰਦੀ ਹੈ।

ਜੋ ਵੀ ਵਿਅਕਤੀ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦਾ ਹੈ, ਉਸ ਨੂੰ ਰੋਜ਼ਾਨਾ ਖੁਰਾਕ ਵਿੱਚ ਸੂਪ ਅਤੇ ਸਲਾਦ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤਮੰਦ ਸੂਪ ਅਤੇ ਸਲਾਦ ਭਾਰ ਘਟਾਉਣ ਦਾ ਇੱਕ ਵਧੀਆ ਤਰੀਕਾ ਹੈ, ਕਿਉਂਕਿ ਇਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਧਿਆਨ ਰਹੇ ਕਿ ਸੂਪ ‘ਚ ਚੀਨੀ, ਮੱਖਣ ਵਰਗੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਨਹੀਂ ਤਾਂ ਚਰਬੀ ਵਧੇਗੀ, ਹਾਲਾਂਕਿ ਹਰੀਆਂ ਸਬਜ਼ੀਆਂ, ਬੀਨਜ਼, ਪਨੀਰ ਅਤੇ ਅੰਡੇ ਸ਼ਾਮਲ ਕੀਤੇ ਜਾ ਸਕਦੇ ਹਨ। ਜੇਕਰ ਇਨ੍ਹਾਂ ‘ਚ ਨਿੰਬੂ ਦਾ ਰਸ ਮਿਲਾ ਦਿੱਤਾ ਜਾਵੇ ਤਾਂ ਪੋਸ਼ਣ ਮੁੱਲ ਵਧੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates. 

Share this Article
Leave a comment