ਤਣਾਅ-ਮੁਕਤ ਜੀਵਨ ਹੈ ਤੰਦਰੁਸਤੀ ਦਾ ਰਾਜ਼

TeamGlobalPunjab
3 Min Read

-ਅਸ਼ਵਨੀ ਚਤਰਥ;

ਅਜੋਕੇ ਯੁੱਗ ਵਿੱਚ ਮਨੁੱਖ ਦਾ ਜੀਵਨ ਤਣਾਅ ਭਰਿਆ ਤੇ ਫਿ਼ਕਰਾਂ ਭਰਿਆ ਹੈ । ਰੋਜ਼ਾਨਾ ਜੀਵਨ ਵਿੱਚ ਅਜ’ਕੇ ਮਨੱੁਖ ਨੂੰ ਅਨੇਕਾਂ ਚਿੰਤਾਵਾਂ ਲੱਗੀਆਂ ਰਹਿੰਦੀਆਂ ਹਨ ਜਿਵੇਂ ਰੋਜ਼ੀ ਰੋਟੀ ਕਮਾਉਣ ਦੀ ਚਿੰਤਾ, ਬੱਚਿਆਂ ਦੀ ਪੜ੍ਹਾਈ ਦੀ ਚਿੰਤਾ, ਘਰੇਲੂ ਖਰਚੇ ਦੀ ਚਿੰਤਾ, ਸਕੂਲਾਂ, ਕਾਲਜਾਂ ਦੀਆਂ ਫੀਸਾਂ ਦੀ ਚਿੰਤਾ, ਸਿਹਤ ਵਿਗੜਣ ਦੀ ਚਿੰਤਾ, ਜ਼ਿੰਦਗੀ ਵਿੱਚ ਤਰੱਕੀ ਲਈ ਦੂਸਰਿਆਂ ਤੋਂ ਅੱਗੇ ਲੰਘਣ ਦੀ ਚਿੰਤਾ, ਸਮਾਜ ਵਿੱਚ ਰੁਤਬਾ ਬਣਾਈ ਰੱਖਣ ਦੀ ਚਿੰਤਾ, ਗੁਆਂਢੀਆਂ ਨਾਲੋਂ ਵੱਧ ਕਮਾਈ ਕਰਨ ਦੀ ਚਿੰਤਾ ਆਦਿ । ਦੁਨੀਆ ਭਰ ਵਿੱਚ ਚੱਲ ਰਹੇ ਲਾਕਡਾਊਨ ਨੇ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਬੇਲੋੜਾ ਤਣਾਅ ਪੈਦਾ ਕਰ ਰੱਖਿਆ ਹੈ । ਇਸ ਦੌਰਾਨ ਲੋਕਾਂ ਨੂੰ ਕੰਮਕਾਜ ਕਰਨ, ਕਮਾਈ ਕਰਨ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਲਾਂ ਕਾਰਨ ਬੇਹੱਦ ਤਨਾਅ ਵਿੱਚੋਂ ਲੰਘਣਾ ਪੈ ਰਿਹਾ ਹੈ। ਇਕੱਲੇਪਣ ਦਾ ਤਣਾਅ ਸਮਾਜ ਦੇ ਹਰੇਕ ਵਰਗ ਵਿੱਚ ਕਾਫੀ ਜ਼ਿਆਦਾ ਵੇਖਿਆ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਤੇ ਖਾਸ ਕਰਕੇ ਸਕੂਲਾਂ—ਕਾਲਜਾਂ ਦੇ ਵਿਦਿਆਰਥੀ ਇਕੱਲੇਪਣ ਦੇ ਗੰਭੀਰ ਤਣਾਅ ਵਿੱਚੋਂ ਗੁਜਰ ਰਹੇ ਹਨ । ਜ਼ਿਕਰਯੋਗ ਹੈ ਕਿ ਮਾਨਸਿਕ ਤਣਾਅ ਭਰੀ ਜ਼ਿੰਦਗੀ ਮਨੁੱਖੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ । ਤਣਾਅ ਕਾਰਨ ਅਨੇਕਾਂ ਸ਼ਰੀਰਕ ਤੇ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਹਨ । ਇੱਕ ਸਮਾਂ ਸੀ ਜਦੋਂ ਲੋਕਾਂ ਦੀਆਂ ਜ਼ਰੂਰਤਾਂ ਘੱਟ ਸਨ ਅਤੇ ਉਹਨਾਂ ਦਾ ਜੀਵਨ ਸਾਦਗੀ ਵਾਲਾ ਪਰ ਖੁਸ਼ਹਾਲ ਹੋਇਆ ਕਰਦਾ ਸੀ । ਸਬਰ ਸੰਤੋਖ ਅਤੇ ਤਣਾਅ ਰਹਿਤ ਜੀਵਨ ਕਾਰਨ ਉਹ ਤੰਦਰੁਸਤ ਅਤੇ ਲੰਮਾ ਜੀਵਨ ਬਤੀਤ ਕਰਦੇ ਸਨ । ਅੱਜ ਵੀ ਸਾਧਾਰਨ ਪਰਿਵਾਰਾਂ ਦੇ ਮਰਦ, ਔਰਤਾਂ ਅਤੇ ਬੱਚੇ ਅਮੀਰ ਪਰਿਵਾਰਾਂ ਦੇ ਜੀਆਂ ਨਾਲੋਂ ਵਧੇਰੇ ਤਕੜੇ ਅਤੇ ਸਿਹਤਮੰਦ ਹੁੰਦੇ ਹਨ ਕਿਉਂਕਿ ਉਹ ਤਣਾਅ ਮੁਕਤ ਰਹਿੰਦੇ ਹਨ ।ਆਓ ਜਾਣੀਏ ਤਣਾਅ ਦੇ ਕਾਰਨਾਂ ਤੇ ਇਲਾਜ ਸੰਬੰਧੀ ਕੁਝ ਅਹਿਮ ਗੱਲਾਂ :

• ਤਣਾਅ ਦੇ ਕਾਰਨ : (1) ਪੈਸੇ ਦੀ ਘਾਟ (2) ਕੰਮ ਕਾਜ ਨਾ ਚੱਲਣ ਦੀ ਚਿੰਤਾ (3) ਜੀਵਨ ਵਿੱਚ ਅਨਿਸ਼ਚਿਤਤਾ (4) ਨੌਕਰੀ ਨਾ ਮਿਲਣ ਦੀ ਚਿੰਤਾ ਤੇ ਜੇਕਰ ਨੌਕਰੀ ਮਿਲੀ ਹੋਈ ਹੈ ਤਾਂ ਉੱਥੇ ਕੰਮ ਕਾਜ ਅਤੇ ਮੁਕਾਬਲੇ ਕਾਰਨ ਚਿੰਤਾ (5) ਬੱਚਿਆਂ ਦੀ ਪੜ੍ਹਾਈ ਦੀ ਚਿੰਤਾ (6) ਬੱਚਿਆਂ ਦੇ ਵਿਆਹ—ਸ਼ਾਦੀ ਦੀ ਚਿੰਤਾ (7) ਨੀਂਦ ਦੀ ਕਮੀ (8) ਜ਼ਿੰਦਗੀ ਵਿੱਚ ਅੱਗੇ ਵੱਧਣ ਦੀ ਚਿੰਤਾ (9) ਛੇਤੀ ਅਮੀਰ ਬਨਣ ਦੀ ਚਿੰਤਾ (10) ਕੰਮ ਕਾਜ ਦੀ ਦੌੜ ਭੱਜ.

• ਤਣਾਅ ਨੂੰ ਦੂਰ ਕਰਨ ਦੇ ਢੰਗ : (1) ਜ਼ਿੰਦਗੀ ਵਿੱਚ ਸਬਰ ਸੰਤੋਖ ਧਾਰਨ ਕਰਨਾ (2) ਦੂਜਿਆਂ ਨਾਲ ਆਪਣਾ ਮੁਕਾਬਲਾ ਨਾ ਕਰਨਾ (3) ਪ੍ਰਮਾਤਮਾ ਵਿੱਚ ਧਿਆਨ ਲਗਾਉਣ ਅਤੇ ਸਿਮਰਨ ਕਰਨਾ (4) ਭਰਪੂਰ ਨੀਂਦ ਦਾ ਅਨੰਦ ਲੈਣਾ (5) ਹੋ ਸਕੇ ਤਾਂ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨਾ (6) ਬੱਚਿਆਂ ਦੇ ਇਕੱਲੇਪਣ ਨੂੰ ਦੂਰ ਕਰਨ ਲਈ ਉਹਨਾਂ ਨਾਲ ਸੁਖਾਵਾਂ ਸਮਾਂ ਬਤੀਤ ਕਰਨਾ ਅਤੇ ਉਹਨਾਂ ਦਾ ਤਣਾਅ ਘੱਟ ਕਰਨ ਲਈ ਰਵਾਇਤੀ ਖੇਡਾਂ ਵੱਲ ਉਤਸ਼ਾਹਿਤ ਕਰਨਾ (7) ਵਿਹਲੇ ਸਮੇਂ ਵਿੱਚ ਟੀ.ਵੀ. ਦੇ ਹਲਕੇ ਫੁਲਕੇ ਪ੍ਰੋਗਰਾਮਾਂ ਦਾ ਅਨੰਦ ਲੈਣਾ।

- Advertisement -

 

Share this Article
Leave a comment