ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਮੇਰਾ ਮਨ ਇਸ ਵਾਰ ਚੋਣਾਂ ਲੜਨ ਦਾ ਨਹੀਂ ਸੀ ਪਰ…

TeamGlobalPunjab
3 Min Read

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਧਾਨਸਭਾ ਹਲਕੇ `ਚ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ `ਚ ਵੋਟ ਕਰਨ ਦੀ ਅਪੀਲ ਕੀਤੀ । ਇਸ ਦੇ ਨਾਲ ਹੀ ਬਾਦਲ ਨੇ ਵਿਰੋਧੀਆਂ ਨੰ ਵੀ ਨਿਸ਼ਾਨੇ `ਤੇ ਲਿਆ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੇਰਾ ਮਨ ਇਲੈਕਸ਼ਨ ਲੜਨ ਦਾ ਨਹੀਂ ਸੀ, ਪਰ ਲੰਬੀ ਹਲਕੇ ਦੇ ਲੋਕਾਂ ਦੇ ਪਿਆਰ ਨੇ ਮੈਨੂੰ ਚੋਣਾਂ ਲੜਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਨਾਲ ਮੇਰਾ ਸਬੰਧ ਵੋਟਰ ਤੇ ਉਮੀਦਵਾਰ ਵਾਲਾ ਨਹੀਂ ਸਗੋਂ ਪਰਿਵਾਰਕ ਹੈ। ਉਨ੍ਹਾਂ ਕਿਹਾ ਕਿ ਮੈਂ 50-60 ਸਾਲਾਂ ਤੋਂ ਤੁਹਾਡੇ ਚਰਨਾਂ ਵਿਚ ਹਾਜ਼ਰ ਹੁੰਦਾ ਰਿਹਾ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਦੋਂ ਵੀ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਹੁਣ ਵੀ ਵੋਟਾਂ ਦੀ ਲੜਾਈ ਵਿਚ ਵੀ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਮਹਿਸੂਸ ਹੋਇਆ ਲੋਕਾਂ ਨਾਲ ਬੜਾ ਵੱਡਾ ਧੋਖਾ ਹੋਇਆ ਹੈ ਤੇ ਇਹ ਧੋਖਾ ਕਾਂਗਰਸ ਨੇ ਕੀਤਾ।

ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ `ਤੇ ਨਿਸ਼ਾਨੇ ਵਿੰਨ੍ਹੇ। ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬ ਦੇ ਕਰਜ਼ੇ ਮੁਆਫ ਕਰਨ ਦੀ ਗੱਲ ਕਹੀ ਸੀ ਨਾਂ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਤੇ ਨਾਂ ਹੀ ਮੁੱਖ ਮੰਤਰੀ ਬਣਨ ਤੋਂ ਬਾਅਦ ਕਦੇ ਆਪਣੀ ਰਿਹਾਇਸ਼ ਤੋਂ ਬਾਹਰ ਨਿਕਲੇ। ਉਨ੍ਹਾਂ ਕਦੇ ਲੋਕਾਂ ਦੀਆਂ ਸਮੱਸਿਆਵਾਂ, ਪਰੇਸ਼ਾਨੀਆਂ ਬਾਰੇ ਜਾਣਨ ਤੱਕ ਦੀ ਕੋਸ਼ਿਸ਼ ਨਹੀਂ ਕੀਤੀ।

`ਆਪ` ਸੁਪਰੀਮੋ ਅਰਵਿੰਦ ਕੇਜਰੀਵਾਲ `ਤੇ ਨਿਸ਼ਾਨਾ ਸਾਧਦਿਆਂ ਬਾਦਲ ਨੇ ਕਿਹਾ ਕਿ ਇਹ ਉਹੀ ਹੈ ਜੋ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣਾ ਚਾਹੁੰਦਾ ਹੈ ਤੇ ਪੰਜਾਬ ਦਾ ਪਾਣੀ ਵੀ ਖੋਹਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਦੁਸ਼ਮਣ ਹੀ ਗੱਦੀ `ਤੇ ਬੈਠ ਗਿਆ ਤਾਂ ਨੁਕਸਾਨ ਹੀ ਹੋਵੇਗਾ।

- Advertisement -

ਇਸ ਤੋਂ ਇਲਾਵਾ ਬਾਦਲ ਨੇ ਕਿਹਾ ਕਿ ਸਾਨੂੰ ਅਸੂਲਾਂ ਖਾਤਰ ਦੇਸ਼ ਦੀਆਂ ਵੱਡੀਆਂ-ਵੱਡੀਆਂ ਸਰਕਾਰਾਂ ਨਾਲ ਲੜਾਈ ਕਰਨੀ ਪਈ ਹੈ, ਜਿਵੇਂ ਐਮਰਜੈਂਸੀ ਵਰਗੀ ਲੜਾਈ। ਉਨ੍ਹਾਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਮੇਰੀ ਪੰਜਾਬ ਨਾਲ ਪੁਰਾਣੀ ਸਾਂਝ ਅਤੇ ਪਿਆਰ ਹੈ ਜੇ ਇਨ੍ਹਾਂ ਹੀ ਪਿਆਰ ਸੀ ਤਾਂ 700 ਕਿਸਾਨਾਂ ਸਹੀਦ ਕਿਉਂ ਹੋਏ?

Share this Article
Leave a comment