ਗੁਆਂਢੀ ਮੁਲਕ ਪਾਕਿ ਅੰਦਰ ਮੱਚੀ ਤਬਾਹੀ! 20 ਮੌਤਾਂ

TeamGlobalPunjab
1 Min Read

ਪੇਸ਼ਾਵਰ : ਬੀਤੇ ਦਿਨੀਂ ਹੋਈ ਬਰਸਾਤ ਨੇ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਭਾਰੀ ਆਤੰਕ ਮਚਾ ਦਿੱਤਾ ਹੈ। ਇਸ ਬਰਸਾਤ ਦੌਰਾਨ ਪਾਕਿ ਅੰਦਰ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦਰਜਨਾਂ ਦੀ ਗਿਣਤੀ ‘ਚ ਜ਼ਖਮੀ ਦੱਸੇ ਜਾ ਰਹੇ ਹਨ। ਇਸ ਬਰਸਾਤ ਕਾਰਨ ਚਾਰੇ ਪਾਸੇ ਤਬਾਹੀ ਮੱਚ ਗਈ ਅਤੇ ਘਰ ਤਬਾਹ ਹੋ ਗਏ।

ਸਭ ਤੋਂ ਭਾਰੀ ਬਰਸਾਤ ਪਾਕਿ ਅੰਦਰ ਅਫਗਾਨ ਬਾਰਡਰ ‘ਤੇ ਹੋਈ ਅਤੇ ਉੱਥੇ ਹੀ ਇਹ ਤਬਾਹੀ ਮੱਚੀ ਹੈ। ਇਸ ਦੌਰਾਨ ਪਖਤੁਨਖਵਾ ‘ਚ ਹੋਈਆਂ ਮੌਤਾਂ ‘ਚ 14 ਬੱਚਿਆਂ ਸਮੇਤ ਤਿੰਨ ਔਰਤਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮੌਤਾਂ ਦੀ ਪੁਸ਼ਟੀ ਨੈਸ਼ਨਲ ਡਿਜਾਸਟਰ ਅਥਾਰਟੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਮੌਤਾਂ ਬਲੋਚਸਿਤਾਨ ‘ਚ ਹੋਈਆਂ ਹਨ। ਇੱਥੋਂ ਦੇ ਦਰਗਾਈ ਇਲਾਕੇ ‘ਚ ਇੱਕ ਘਰ ਦੇ ਡਿੱਗ ਜਾਣ ਕਾਰਨ ਇੱਥੇ ਪੰਜ ਬੱਚਿਆਂ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਬਰਸਾਤ ਕਾਰਨ 51 ਦੇ ਕਰੀਬ ਹੋ ਘਰ ਤਬਾਹ ਹੋ ਗਏ ਅਤੇ ਬਹੁਤ ਸਾਰੀਆਂ ਸੜਕਾ ਬੰਦ ਹੋ ਗਈਆਂ।

- Advertisement -

Share this Article
Leave a comment