ਆਹ ਦੇਖੋ ਵਿਧਾਨ ਸਭਾ ‘ਚ ਸ਼ਰਧਾਂਜਲੀਆਂ ਨੂੰ ਲੈ ਕੇ ਕਿਉਂ ਅਤੇ ਕਿਵੇਂ ਪਿਆ ਰੌਲਾ? ਆਖ਼ਰ ਆਤਮ-ਹੱਤਿਆਵਾਂ ਕਰ ਰਹੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ‘ਤੇ ਇਤਰਾਜ਼ ਕਿਉਂ?

TeamGlobalPunjab
3 Min Read

ਚੰਡੀਗੜ੍ਹ : ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁਕਿਆ ਹੈ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਸੱਤਾਧਾਰੀਆਂ ਨੂੰ ਲੋਕ ਹਿੱਤ ਮੁੱਦਿਆਂ ‘ਤੇ ਵਿਧਾਨ ਸਭਾ ਦੇ ਬਾਹਰ ਲਗਾਤਾਰ ਘੇਰ ਰਹੀਆਂ ਸਨ, ਉਨ੍ਹਾਂ ਨੇ ਹੁਣ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਅੰਦਰ ਆਹਮਣੇ ਸਾਹਮਣੇ ਬੈਠ ਕੇ ਇਨ੍ਹਾਂ ਹੀ ਮੁੱਦਿਆਂ ‘ਤੇ ਦੋ-ਦੋ ਹੱਥ ਕਰਨ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਕੈਪਟਨ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਨੇ ਆਮ ਲੋਕਾਂ ਦੇ ਭਖਵੇਂ ਮਸਲਿਆਂ ਨੂੰ ਹੱਲ ਤਾਂ ਕੀ ਕਰਨਾ ਸੀ, ਬਲਕਿ ਉਨ੍ਹਾਂ ਨੂੰ ਸੁਣ ਵੀ ਨਹੀਂ ਰਹੀ। ਚੀਮਾਂ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਇੰਨੇ ਗੰਭੀਰ ਮਸਲਿਆਂ ਵਿੱਚ ਉਲਝੇ ਹੋਏ ਹਨ ਕਿ ਜੇਕਰ ਉਨ੍ਹਾਂ ਦੇ ਇਨ੍ਹਾਂ ਮੁੱਦਿਆਂ ‘ਤੇ ਇਜਲਾਸ ਬੁਲਾਇਆ ਜਾਵੇ ਤਾਂ ਉਸ ਲਈ 20 ਦਿਨ ਵੀ ਘੱਟ ਹਨ, ਜਦਕਿ ਇਸ ਲਈ 3 ਦਿਨ ਦੇ ਸੱਦੇ ਇਜਲਾਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਲੋਕ ਹਿੱਤ ਮੁੱਦਿਆਂ ਤੋਂ ਭੱਜ ਰਹੀ ਹੈ।

ਦੱਸ ਦਈਏ ਕਿ ਬੀਤੀ ਕੱਲ੍ਹ ਸ਼ੁਰੂ ਹੋਏ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸਿਰਫ 14 ਮਿੰਟ ਬਾਅਦ ਹੀ ਸ਼ਰਧਾਂਜਲੀਆਂ ਭੇਂਟ ਕਰਨ ਤੋਂ ਬਾਅਦ ਸੋਮਵਾਰ ਤੱਕ ਸਥਗਿਤ ਕਰ ਦਿੱਤਾ ਗਿਆ। ਜਿਸ ਦਾ ਕਾਰਨ ਇਹ ਰਿਹਾ ਕਿ ਸ਼ਰਧਾਂਜਲੀ ਦੇਣ ਲਈ ਜਿਹੜੇ ਨਾਂ ਪ੍ਰਸਤਾਵਤ ਕੀਤੇ ਗਏ ਸਨ ਉਨ੍ਹਾਂ ਵਿੱਚ ਆਪਸੀ ਸਹਿਮਤੀ ਹੀ ਨਹੀਂ ਬਣ ਪਾਈ। ਦਰਅਸਲ ਹੋਇਆ ਇੰਝ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਫਤਹਿਵੀਰ ਨੂੰ ਸ਼ਰਧਾਂਜਲੀ ਦੇਣ ਲਈ, ਮੀਤ ਹੇਅਰ ਨੇ ਸੀਵਰੇਜ ਦੀ ਜ਼ਹਿਰੀਲੀ ਗੈਸ ਕਾਰਨ ਹੋ ਰਹੀਆਂ ਮੌਤਾਂ ਨੂੰ, ਪ੍ਰਿੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਨੂੰ, ਅਤੇ ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਸੈਸ਼ਨ ਵਾਂਗ ਆਤਮ ਹੱਤਿਆਵਾਂ ਕਰ ਰਹੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਮੰਗ ਰੱਖੀ ਸੀ, ਪਰ ਇਨ੍ਹਾਂ ਸਾਰੇ ਵਿਧਾਇਕਾਂ ਦੀਆਂ ਮੰਗਾਂ ਨੂੰ ਸਪੀਕਰ ਨੇ ਨਾ ਮਨਜ਼ੂਰ ਕਰ ਦਿੱਤਾ, ਪਰ ਵਿਧਾਇਕ ਅਮਨ ਅਰੋੜਾ ਵੱਲੋਂ ਫਤਹਿਵੀਰ ਨੂੰ ਸ਼ਰਧਾਂਜਲੀ ਦੇਣ ਲਈ ਰੱਖੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ।

ਵਿਧਾਨ ਸਭਾ ਦੇ ਇਸ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾਂ ਨੇ ਕਿਹਾ ਕਿ ਪੰਜਾਬ ਦੇ ਮੁੱਦੇ ਬੜੇ ਗੰਭੀਰ ਅਤੇ ਬਹੁਤ ਜਿਆਦਾ ਹਨ ਇਸ ਲਈ ਇਹ ਇਜਲਾਸ ਘੱਟ ਤੋਂ ਘੱਟ 20 ਦਿਨ ਤੱਕ ਚਲਾਉਣ ਲਈ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਮੰਗ ਕੀਤੀ ਸੀ। ਚੀਮਾਂ ਨੇ ਬੋਲਦਿਆਂ ਵਿਧਾਨ ਸਭਾ ਅੰਦਰ ਫਤਹਿਵਰੀ ਨੂੰ ਦਿੱਤੀ ਗਈ ਸ਼ਰਧਾਂਜਲੀ ਦਾ ਤਾਂ ਸਵਾਗਤ ਕੀਤਾ ਪਰ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅੰਦਰ ਜਗਸੀਰ ਸਿੰਘ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ ਜਿਸ ਕਾਰਨ ਬੇਰੁਜ਼ਗਾਰਾਂ ਅਤੇ ਦਲਿਤਾਂ ਦੀ ਬੇਇੱਜ਼ਤੀ ਹੋਈ ਹੈ।

Share this Article
Leave a comment