ਬਰੈਂਪਟਨ: ਬਰੈਂਪਟਨ ਸ਼ਹਿਰ ਵਿੱਚ ਭੰਗ ਦੀ ਪ੍ਰਾਈਵੇਟ ਰਿਟੇਲ ਵਿੱਕਰੀ ਨੂੰ ਕਾਨੂੰਨੀ ਮਨਜ਼ੂਰੀ ਦੇਣ ਲਈ ਸਰਵੇ ਸੈਸ਼ਨਜ਼ ਕਰਵਾਇਆ ਜਾ ਰਿਹਾ ਹੈ। ਰਿਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਸ ਸਰਵੇ ਵਿੱਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ 22 ਜਨਵਰੀ 2019 ਤੱਕ ਮਿਊਂਸਪੈਲਿਟੀਜ਼ ਭੰਗ ਦੀ ਪ੍ਰਾਈਵੇਟ ਤੌਰ ਤੇ ਵਿੱਕਰੀ ਸਬੰਧੀ ਫ਼ੈਸਲਾ ਲੈਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸਿਟੀ ਕਾਊਂਸਲ ਦੀ 12 ਦਸੰਬਰ ਹੋਈ ਇੱਕ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਇਸ ਮੁੱਦੇ ਉੱਪਰ ਆਮ ਲੋਕਾਂ ਅਤੇ ਸਬੰਧਿਤ ਅਦਾਰਿਆਂ ਦੀ ਰਾਏ ਲੈ ਕੇ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਇਸ ਮੀਟਿੰਗ ਤੋਂ ਪਹਿਲਾਂ ਕਾਊਂਸਲ ਵਲੋਂ ਸਾਰੇ ਸਬੰਧਿਤ ਅਦਾਰਿਆਂ ਤੋਂ ਇਸ ਮਸਲੇ ਬਾਰੇ ਰਾਏ ਮੰਗੀ ਗਈ ਐ ਹੈ। ਇਨ੍ਹਾਂ ਅਦਾਰਿਆਂ ਵਿੱਚ ਪੀਲ ਸਿਟੀ ਅਤੇ ਰਿਜਨਲ ਪੁਲਿਸ ,ਫਾਇਰ ਐਂਡ ਐਮਰਜੈਂਸੀ ਸਰਵਿਸਿਜ਼, ਲਾਇਸੰਸਿੰਗ, ਆਦਿ ਸ਼ਾਮਲ ਹਨ।
ਉੱਧਰ ਦੂਜੇ ਪਾਸੇ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਹ ਮੁੱਦਾ ਸਾਡੇ ਸਾਰਿਆਂ ਲਈ ਬਹੁਤ ਅਹਿਮ ਹੈ ਕਿਉਂਕਿ ਸਿੱਧੇ ਰੂਪ ਵਿੱਚ ਇਹ ਸਾਡੇ ਬੱਚਿਆਂ ਨਾਲ ਜੁੜਿਆ ਹੋਇਆਂ ਹੈ। ਉਨ੍ਹਾਂ ਕਿਹਾ ਕਿ ਉਹ ਭੰਗ ਸਮੇਤ ਹਰ ਨਸ਼ੇ ਦੇ ਖ਼ਿਲਾਫ਼ ਹਨ ਪਰ ਸਿਟੀ ਕਿਸ ਤਰ੍ਹਾਂ ਦੀ ਹੋਵੇ ਇਹ ਫ਼ੈਸਲਾ ਸ਼ਹਿਰ ਵਾਸੀਆਂ ਨੇ ਕਰਨਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਸਰਵੇ ਵਿੱਚ ਹਿੱਸਾ ਲੈ ਕੇ ਆਪਣੀ ਰਾਏ ਰੱਖਣ ਤਾਂ ਜੋ ਉਨ੍ਹਾਂ ਨੂੰ ਅਤੇ ਸਿਟੀ ਇਸ ਮਸਲੇ ਤੇ ਫ਼ੈਸਲਾ ਲੈਣ ਲਈ ਆਸਾਨੀ ਹੋਵੇ।
ਕਾਊਂਸਲ ਗੁਰਪ੍ਰੀਤ ਢਿੱਲੋਂ ਨੇ ਸਰਵੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵਾਰਡ 9 ਅਤੇ 10 ਦੇ ਵਾਸੀ ਬਰੈਂਪਟਨ ਸੌਕਰ ਸੈਂਟਰ ਵਿਖੇ 8 ਜਨਵਰੀ ਅਤੇ 9 ਜਨਵਰੀ ਨੂੰ ਮੀਡੋਜ਼ ਕਮਿਊਨਿਟੀ ਸੈਂਟਰ ਅਤੇ ਚਿੰਗੁਆਕਸੀ, ਇਸੇ ਤਰ੍ਹਾ ਸੈਂਟਰ ਸ਼ਾਮੀ 6 ਤੋਂ 8 ਵਜੇ ਤੱਕ ਭੰਗ ਦੀ ਪ੍ਰਾਈਵੇਟ ਵਿੱਕਰੀ ਨੂੰ ਮਨਜ਼ੂਰੀ ਦਿੱਤੀ ਜਾਵੇ ਜਾ ਨਾ ਦਿੱਤੇ ਜਾਵੇ ਬਾਰੇ ਆਪਣੀ ਰਾਏ ਦਰਜ ਕਰਵਾ ਸਕਦੇ ਹਨ। ਇਸੇ ਤਰ੍ਹਾਂ ਹੀ 10 ਜਨਵਰੀ ਨੂੰ ਸਿਟੀ ਹਾਲ ਕੰਜ਼ਰਵੇਟਰੀ ਵਿਖੇ ਸ਼ਾਮ ਨੂੰ 7 ਵਜੇ ਆਪਣੀ ਰਾਇ ਰੱਖ ਸਕਦੇ ਹਨ।
ਭੰਗ ਦੀ ਪ੍ਰਾਈਵੇਟ ਰਿਟੇਲ ਵਿੱਕਰੀ ਦੀ ਮਨਜ਼ੂਰੀ ਦੇ ਮਾਮਲੇ ‘ਤੇ ਢਿੱਲੋਂ ਵੱਲੋਂ ਆਮ ਲੋਕਾਂ ਨੂੰ ਰਾਇ ਰੱਖਣ ਦਾ ਸੱਦਾ
Leave a Comment
Leave a Comment