UK ਤੋਂ ਆਉਣ ਵਾਲੀ ਆਵਾਜਾਈ ਬੰਦ ਹੋਣ ਕਾਰਨ ਰਾਹ ‘ਚ ਫਸੇ ਟਰੱਕ ਡਰਾਈਵਰਾਂ ਲਈ ਸਿੱਖਾਂ ਨੇ ਲਾਇਆ ਲੰਗਰ

TeamGlobalPunjab
2 Min Read

ਲੰਡਨ: ਕੋਰੋਨਾ ਦਾ ਨਵਾਂ ਤੇ ਖ਼ਤਰਨਾਕ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਤੋਂ ਭਾਰਤ ਸਣੇ ਲਗਭਗ 60 ਮੁਲਕਾਂ ਨੇ ਆਪਣੀਆਂ ਸਰਹੱਦਾਂ ਯੂਕੇ ਤੋਂ ਆਉਣ ਵਾਲੀ ਆਵਾਜਾਈ ਲਈ ਬੰਦ ਕਰ ਦਿੱਤੀਆਂ ਹਨ। ਇਸ ਵਿਚਾਲੇ ਯੂਕੇ ਦੇ ਕੈਂਟ ਇਲਾਕੇ ਵਿੱਚ ਬਹੁਤ ਸਾਰੇ ਟਰੱਕ ਡਰਾਈਵਰ ਫਸੇ ਹੋਏ ਹਨ। ਇਨ੍ਹਾਂ ਟਰੱਕ ਡਰਾਈਵਰਾਂ ਲਈ ਇੱਥੋਂ ਦੇ ਸਿੱਖਾਂ ਨੇ ਲੰਗਰ ਲਾ ਦਿੱਤਾ ਹੈ। ਹਰ ਇੱਕ ਟਰੱਕ ਡਰਾਈਵਰ ਨੂੰ ਸਿੱਖਾਂ ਵੱਲੋਂ ਲੰਗਰ ਵਰਤਾਇਆ ਜਾ ਰਿਹਾ ਹੈ।

ਕੈਂਟ ਦੇ ਗਰੇਵਜ਼ੈਂਡ ਗੁਰਦੁਆਰਾ ਸਾਹਿਬ ਵੱਲੋਂ ਖਾਲਸਾ ਏਡ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਰਸੋਈ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਕਈ ਸਵੈਸੇਵਕਾਂ, ਕੈਂਟ ਪੁਲਿਸ ਤੇ ਕਾਊਂਟੀ ਕੌਂਸਲ ਵੱਲੋਂ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਲੰਗਰ ਚ ਛੋਲਿਆਂ ਦੀ ਸਬਜ਼ੀ, ਮਸ਼ਰੂਮ ਤੇ ਪਾਸਤਾ ਸਣੇ ਕਈ ਪਕਵਾਨ ਪਰੋਸੇ ਜਾ ਰਹੇ ਹਨ।

ਗੁਰੂ ਨਾਨਕ ਦਰਬਾਰ ਗੁਰੂ ਘਰ ਦੇ ਬੁਲਾਰੇ ਜਗਦੇਵ ਸਿੰਘ ਵਿਰਦੀ ਅਤੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਂਟ ਇਲਾਕੇ ਵਿੱਚ 2850 ਟਰੱਕ ਫਸੇ ਹੋਏ ਹਨ। ਇਨਾਂ ਦੇ ਡਰਾਈਵਰ ਇੱਥੇ ਭੁੱਖਣ ਭਾਣੇ ਬੈਠੇ ਸਨ, ਜਿਸ ਦੇ ਚਲਦਿਆਂ ਖਾਲਸਾ ਏਡ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਕਮੇਟੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਅਤੇ ਹੁਣ ਲਗਾਤਾਰ ਇਨਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ।

Share this Article
Leave a comment