ਭੋਜਨ ‘ਚ ਖਾਓ ਹਰੇ ਮਟਰ, ਇਹ ਬਿਮਾਰੀਆਂ ਰਹਿਣਗੀਆਂ ਹਮੇਸ਼ਾ ਦੂਰ

TeamGlobalPunjab
4 Min Read

ਨਿਊਜ਼ ਡੈਸਕ : ਹਰੇ ਮਟਰ ਸਰਦੀ ਦੇ ਮੌਸਮ ‘ਚ ਮਿਲਣ ਵਾਲੀ ਇੱਕ ਮਨਪਸੰਦ ਸਬਜ਼ੀ ਹੈ। ਹਰੇ ਮਟਰ ਦਾ ਉਪਯੋਗ ਕਈ ਪ੍ਰਕਾਰ ਦੇ ਭੋਜਨ ਬਣਾਉਣ ਲਈ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਹਰੇ ਮਟਰ ‘ਚ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇਸ ਲਈ ਉਹ ਹਰੇ ਮਟਰ ਦਾ ਉਪਯੋਗ ਸਿਰਫ ਭੋਜਨ ਨੂੰ ਸੁਆਦ ਬਣਾਉਣ ਲਈ ਕਰਦੇ ਹਨ। ਹਰੇ ਮਟਰ ‘ਚ ਵਿਟਾਮਿਨ ਤੇ ਮਿਨਰਲਸ (ਖਣਿਜ) ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਲਈ ਹਰੇ ਮਟਰ ਦਾ ਭੋਜਨ ‘ਚ ਇਸਤੇਮਾਲ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ। ਆਓ ਜਾਣਦੇ ਹਾਂ ਹਰੇ ਮਟਰ ਦੇ ਫਾਇਦਿਆਂ ਬਾਰੇ :

Image result for green pea

ਕੋਲੈਸਟਰੋਲ ਦੀ ਮਾਤਰਾ ਘੱਟ ਕਰੇ

ਹਰੇ ਮਟਰ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ। ਇਸ ਲਈ ਹਰੇ ਮਟਰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਤੋਂ ਇਲਾਵਾ ਹਰੇ ਮਟਰ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਦੂਰ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।

- Advertisement -

ਸ਼ੂਗਰ ਕੰਟਰੋਲ ਕਰਨ ‘ਚ ਮਦਦਗਾਰ

ਹਰੇ ਮਟਰ ਪ੍ਰੋਟੀਨ, ਵਿਟਾਮਿਨ-ਕੇ ਤੇ ਫਾਈਬਰ ਦਾ ਭੰਡਾਰ ਹਨ। ਜੋ ਕਿ ਸਰੀਰ ‘ਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਹਰੇ ਮਟਰਾਂ ‘ਚ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਆਦਿ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ।

Image result for ਸ਼ੂਗਰ ਕੰਟਰੋਲ ਕਰਨ 'ਚ ਮਦਦਗਾਰ

ਹੱਡੀਆਂ ਨੂੰ ਮਜ਼ਬੂਤ ਕਰਦੇ ਹਨ

ਹਰੇ ਮਟਰਾਂ ‘ਚ ਕੈਲਸੀਅਮ ਤੇ ਜਿੰਕ ਪੌਸ਼ਟਿਕ ਤੱਕ ਵੀ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ। ਇਸ ਲਈ ਹੱਡੀਆਂ ਦੀ ਮਜ਼ਬੂਤੀ ਲਈ ਭੋਜਨ ‘ਚ ਹਰੇ ਮਟਰਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

- Advertisement -

Image result for ਹੱਡੀਆਂ ਨੂੰ ਮਜ਼ਬੂਤ ਕਰਦੇ ਹਨ

ਚਿਹਰੇ ਤੇ ਵਾਲਾਂ ਲਈ ਫ਼ਾਇਦੇਮੰਦ

ਇੱਕ ਵਿੱਧੀ ਰਾਹੀਂ ਥੋੜ੍ਹੇ ਜਿਹੇ ਪਾਣੀ ‘ਚ ਮਟਰ ਉਬਾਲ ਕੇ ਉਨ੍ਹਾਂ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ਼-ਧੱਬੇ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਬੀ-6, ਬੀ-12 ਅਤੇ ਫਾਲਿਕ ਐਸਿਡ ਖੂਨ ਦੇ ਲਾਲ ਕਣਾਂ ਨੂੰ ਬਣਾਉਣ ‘ਚ ਮਦਦ ਕਰਦੇ ਹਨ। ਇਹ ਲਾਲ ਕਣ ਸਰੀਰ ਦੇ ਨਾਲ-ਨਾਲ ਸਿਰ ਦੀਆਂ ਕੌਸ਼ਿਕਾਵਾਂ ਤਕ ਆਕਸੀਜਨ ਪਹੁੰਚਾਉਣ ‘ਚ ਸਹਾਈ ਹੁੰਦੇ ਹਨ। ਜਿਸ ਕਾਰਨ ਹਰੇ ਮਟਰ ‘ਚ ਮੌਜੂਦ ਤੱਕ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ।

Image result for ਚਿਹਰੇ ਤੇ ਵਾਲਾਂ ਲਈ ਫ਼ਾਇਦੇਮੰਦ

ਕੈਂਸਰ ਤੋਂ ਬਚਾਏ

ਹਰੇ ਮਟਰ ਆਮ ਬਿਮਾਰੀਆਂ ਤੋਂ ਇਲਾਵਾ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾ ਸਕਦੇ ਹਨ। ਇਨ੍ਹਾਂ ਨੂੰ ਨਿਯਮਿਤ ਖਾਣ ਨਾਲ ਕੈਂਸਰ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਗਰਭਵਤੀ ਔਰਤਾਂ ਲਈ ਫ਼ਾਇਦੇਮੰਦ

ਹਰੇ ਮਟਰ ਗਰਭਵਤੀ ਔਰਤਾਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਹਰੇ ਮਟਰ ਗਰਭਵਤੀ ਔਰਤਾਂ ਤੇ ਉਸ ਦਾ ਭਰੂਣ ਨੂੰ ਜ਼ਰੂਰੀ ਪੋਸ਼ਕ ਤੱਕ ਪ੍ਰਦਾਨ ਕਰਦੇ ਹਨ।

Image result for ਗਰਭਵਤੀ ਔਰਤਾਂ ਲਈ ਫ਼ਾਇਦੇਮੰਦ

ਭਾਰ ਘੱਟ ਕਰਨ ‘ਚ ਮਦਦਗਾਰ

ਅੱਜ ਕੱਲ ਮੋਟਾਪਾ ਸਭ ਲਈ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਹਰੇ ਮਟਰਾਂ ‘ਚ ਮੌਜੂਦ ਫਾਈਬਰ ਮੋਟਾਪਾ ਘਟਾਉਣ ‘ਚ ਮਦਦ ਕਰਦੇ ਹਨ। ਇਸ ਲਈ ਭਾਰ ਘਟਾਉਣ ਲਈ ਹਰ ਰੋਜ਼ ਹਰੇ ਮਟਰਾਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

Image result for ਭਾਰ ਘੱਟ ਕਰਨ 'ਚ ਮਦਦਗਾਰ

ਰੋਗਾਂ ਨਾਲ ਲੜਨ ਲਈ ਮਦਦ ਕਰਦੇ ਹਨ

ਮਟਰ ਵਿਚ ਆਇਰਨ, ਜ਼ਿੰਕ, ਮੈਂਗਨੀਜ ਅਤੇ ਤਾਂਬਾ ਹੁੰਦਾ ਹੈ ਜੋ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਇਮਿਊਨਿਟੀ ਨੂੰ ਵਧਾਉਂਦਾ ਹੈ ਜਿਸ ਨਾਲ ਸਰੀਰ ਬਿਮਾਰੀਆਂ ਤੋਂ ਮੁਕਤ ਰਹਿੰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Edit

Share this Article
Leave a comment