ਔਰਤਾਂ ਦੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਰਾਤ ਦੇ ਸੌਣ ਤੱਕ ਦੇ ਸਮੇਂ ਵਿੱਚੋਂ ਦਿਨ ਦਾ ਕਾਫ਼ੀ ਸਮਾਂ ਰਸੋਈ ਵਿੱਚ ਬਤੀਤ ਹੁੰਦਾ ਹੈ। ਉਨ੍ਹਾਂ ਉੱਤੇ ਘਰ ਦੇ ਸਾਰੇ ਮੈਂਬਰਾਂ ਦੇ ਖਾਣ-ਪੀਣ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਸ ਦੇ ਚੱਲਦਿਆਂ ਉਹ ਵੀ ਰਸੋਈ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਕੜੀ ਪੱਤੇ ਦੇ ਲਾਭਾਂ ਤੋਂ ਅਣਜਾਣ ਹੁੰਦੀਆਂ ਹਨ। ਕੜੀ ਪੱਤਾ ਸਦੀਆਂ ਤੋਂ ਵਰਤਿਆ ਜਾਣ ਵਾਲਾ ਅਜਿਹਾ ਪੱਤਾ ਹੈ ਜਿਸ ਦੀ ਵਰਤੋਂ ਸਾਡੇ ਰੋਜ਼ਾਨਾ ਜੀਵਨ ਵਿੱਚ ਵੱਖ-ਵੱਖ ਢੰਗ ਤਰੀਕਿਆਂ ਨਾਲ ਹੁੰਦੀ ਹੈ।
ਮੁੱਖ ਤੌਰ ਤੇ Curry Leaves ਦੱਖਣੀ ਭਾਰਤੀ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ। ਇਸ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਤੋਂ ਬਾਅਦ ਭੋਜਨ ਦੀ ਖੁਸ਼ਬੂ ਅਤੇ ਸੁਆਦ ਦਾ ਇੱਕ ਵੱਖਰਾ ਨਜ਼ਾਰਾ ਪੇਸ਼ ਹੁੰਦਾ ਹੈ। ਜਿਸ ਤੋਂ ਬਹੁਤੇ ਲੋਕ ਅਣਜਾਣ ਹੁੰਦੇ ਹਨ। ਇਹ ਭੋਜਨ ਨੂੰ ਸੁਆਦ ਬਣਾਉਣ ਦੇ ਕੰਮ ਤੋਂ ਇਲਾਵਾ ਸਿਹਤ ਦੇ ਲਾਭਾਂ ਲਈ ਵੀ ਜਾਣਿਆ ਜਾਂਦਾ ਹੈ। ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰਕ ਤੰਦਰੁਸਤੀ ਲਈ ਲਾਭਦਾਇਕ ਸਿੱਧ ਹੁੰਦੇ ਹਨ।
ਕੜੀ ਪੱਤੇ ਭਾਰਤੀ ਭੋਜਨ ਦਾ ਇੱਕ ਮੁੱਖ ਭਾਗ ਹਨ। ਸਾਂਬਰ ਤੋਂ ਲੈ ਕੇ ਚਾਸ ਅਤੇ ਕੜੀ ਤੱਕ ਇਹ ਖੁਸ਼ਬੂਦਾਰ ਪੱਤੇ ਦੇਸ਼ ਭਰ ਵਿੱਚ ਵੱਖ-ਵੱਖ ਪਕਵਾਨਾਂ ਵਿੱਚ ਵਿਆਪਕ ਤੌਰ ਤੇ ਵਰਤੇ ਜਾਂਦੇ ਹਨ।
ਕੜੀ ਪੱਤਿਆਂ ਦੇ ਲਾਭ
1.ਸਰੀਰਕ ਤੰਦਰੁਸਤੀ: Curry Leaves ਵਿਟਾਮਿਨ-ਏ, ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਫਾਈਬਰ ਅਤੇ ਆਇਰਨ ਭਰਪੂਰ ਹੁੰਦੇ ਹਨ। ਇਹ ਪੋਸ਼ਕ ਤੱਤ ਅਕਸਰ ਭਾਰ ਘਟਾਉਣ ਲਈ ਲੋੜੀਂਦੇ ਹੁੰਦੇ ਹਨ। ਇਹ ਡਾਇਬਿਟੀਜ਼ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਅਤੇ ਅੰਤੜੀਆਂ ਦੀ ਸੰਭਾਲ ਲਈ ਵਿਸ਼ੇਸ਼ ਮੰਨੇ ਜਾਂਦੇ ਹਨ। ਇਹ ਕੋਲੈਸਟਰੋਲ ਪ੍ਰਬੰਧਨ ਹੈ।
2.ਵਾਲਾਂ ਲਈ ਫਾਇਦੇਮੰਦ: ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਕੋਈ ਆਪਣੇ ਵਾਲ ਤੇਜ਼ੀ ਨਾਲ ਵਧਾਉਣਾ ਚਾਹੁੰਦਾ ਹੈ ਜਿਸ ਲਈ ਇਹ ਇੱਕ ਵਰਦਾਨ ਦਾ ਕੰਮ ਕਰਦੇ ਹਨ।
ਕੜ੍ਹੀ ਪੱਤੇ ਸਿਰ ਦੀ ਚਮੜੀ ਨੂੰ ਨਮੀ ਦੇ ਕੇ ਅਤੇ ਮਰੇ ਹੋਏ ਵਾਲਾਂ ਦੇ follicles ਨੂੰ ਹਟਾ ਕੇ ਵਾਲਾਂ ਦੇ ਤੇਜ਼ੀ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਉਹ ਵਾਲਾਂ ਨੂੰ ਜ਼ਰੂਰੀ ਪੌਸ਼ਟਿਕ ਤੱਤ, ਖਣਿਜ ਅਤੇ ਵਿਟਾਮਿਨ ਪ੍ਰਦਾਨ ਕਰਕੇ ਵਾਲਾਂ ਦੇ ਵਿਕਾਸ ਨੂੰ ਵਧਾਉਂਦੇ ਹਨ। ਕੜੀ ਪੱਤੇ, ਜਦੋਂ ਆਂਵਲਾ ਅਤੇ ਮੇਥੀ ਨਾਲ ਵਰਤਿਆ ਜਾਂਦਾ ਹੈ, ਤਾਂ ਵਾਲਾਂ ਦੇ ਤੇਜ਼ੀ ਨਾਲ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।
3.ਸਮੇਂ ਤੋਂ ਪਹਿਲਾਂ ਵਾਲ ਸਫ਼ੈਦ ਹੋਣ ਤੋਂ ਰੋਕਦਾ ਹੈ: ਕੜੀ ਪੱਤੇ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਦਾ ਸਭ ਤੋਂ ਵਧੀਆ ਹੱਲ ਹਨ ਅਤੇ ਸਿਰ ਦੀ ਚਮੜੀ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਇਹ ਚਮਤਕਾਰੀ ਸਮੱਗਰੀ ਵਾਲਾਂ ਦੇ ਹਾਈਪਰਪੀਗਮੈਂਟੇਸ਼ਨ ਨੂੰ ਘਟਾਉਂਦੀ ਹੈ ਅਤੇ ਮੇਲੇਨਿਨ ਦੇ ਉਤਪਾਦਨ ਨੂੰ ਵਧਾਉਂਦੀ ਹੈ, ਤੁਹਾਡੇ ਵਾਲਾਂ ਨੂੰ ਗੂੜ੍ਹਾ ਦਿੱਖ ਦਿੰਦੀ ਹੈ।
ਕਿਵੇਂ ਵਰਤੀਏ ਕੜੀ ਪੱਤੇ ਨੂੰ
ਜਦੋਂ ਆਂਵਲਾ ਅਤੇ ਮੇਥੀ ਦੇ ਨਾਲ ਜੋੜ ਕੇ ਵਰਤਿਆ ਜਾਂਦਾ ਹੈ, ਤਾਂ ਇਹ ਵਾਲਾਂ ਦੇ ਵਿਕਾਸ ਨੂੰ ਬਹੁਤ ਤੇਜ਼ ਕਰਦਾ ਹੈ। Curry Leaves ਵਿੱਚ ਮੌਜੂਦ ਵਿਟਾਮਿਨ-ਬੀ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ। ਤੁਸੀਂ ਤਾਜ਼ੇ ਕੜ੍ਹੀ ਪੱਤੇ, ਆਂਵਲਾ ਅਤੇ ਮੇਥੀ ਦੀਆਂ ਪੱਤੀਆਂ ਦਾ ਪੇਸਟ ਬਣਾ ਸਕਦੇ ਹੋ, ਅੱਧਾ ਕੱਪ ਕੜੀ ਅਤੇ ਮੇਥੀ ਦੀਆਂ ਪੱਤੀਆਂ ਲੈ ਕੇ ਇਸ ਵਿਚ ਇਕ ਆਂਵਲੇ ਦਾ ਪਾਊਡਰ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਇੱਕ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਆਪਣੀ ਪੂਰੀ ਖੋਪੜੀ ‘ਤੇ ਲਗਾਓ ਅਤੇ 20 ਤੋਂ 30 ਮਿੰਟ ਲਈ ਛੱਡ ਦਿਓ। ਕੁਝ ਸਮੇਂ ਦੇ ਬਾਅਦ, ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਵੇ, ਤੁਹਾਨੂੰ ਤੁਰੰਤ ਸ਼ੈਂਪੂ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਕੋਈ ਵੀ ਚਿਕਨਾਈ ਪੈਦਾ ਕਰਨ ਵਾਲੀ ਸਮੱਗਰੀ ਇਸ ਵਿੱਚ ਸ਼ਾਮਿਲ ਨਹੀਂ ਕੀਤੀ ਗਈ।
ਤੁਸੀਂ ਇਨ੍ਹਾਂ ਨੂੰ ਖਾ ਵੀ ਸਕਦੇ ਹੋ ਅਤੇ ਪਾਣੀ ਵਿੱਚ ਉਬਾਲ ਕੇ ਪੀ ਵੀ ਸਕਦੇ ਹੋ। ਨਹਾਉਣ ਤੋਂ ਪਹਿਲਾਂ ਪਾਣੀ ਵਿੱਚ ਉਬਾਲ ਕੇ ਇਸ ਨੂੰ ਇੱਕ ਹੇਅਰ ਟੋਨਰ ਦੇ ਤੌਰ ਤੇ ਵੀ ਵਰਤ ਸਕਦੇ ਹੋ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.