ਆਖ਼ਰਕਾਰ ਪਾਕਿਸਤਾਨ ‘ਚ ਕਿਉਂ ਲਾਉਣੇ ਪੈ ਰਹੇ ਧੀਆਂ ਦੀਆਂ ਕਬਰਾਂ ‘ਤੇ ਤਾਲੇ,ਜਾਣੋ ਪੂਰਾ ਮਾਮਲਾ

navdeep kaur
3 Min Read

ਪਾਕਿਸਤਾਨ : ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਪਾਕਿਸਤਾਨ ਵਿੱਚ ਮਰ ਚੁਕੀਆਂ ਲੜਕੀਆਂ ਦਾ ਬਲਾਤਕਾਰ ਕੀਤਾ ਜਾ ਰਿਹਾ ਹੈ। ਜਿਸ ਵਿੱਚ 40 ਤੋਂ ਵੱਧ ਲੜਕੀਆਂ ਦਾ ਬਲਾਤਕਾਰ ਹੋ ਚੁੱਕਾ ਹੈ। ਮਾਪੇ ਆਪਣੀਆਂ ਧੀਆਂ ਨੂੰ ਅਜਿਹੀਆਂ ਵਾਰਦਾਤਾਂ ਤੋਂ ਬਚਾਉਣ ਲਈ ਉਨ੍ਹਾਂ ਦੀਆਂ ਕਬਰਾਂ ਤੇ ਤਾਲੇ ਲਗਾ ਰਹੇ ਹਨ। ਲੋਹੇ ਦੀਆਂ ਸੀਖਾਂ ਵਾਲੇ ਦਰਵਾਜ਼ੇ ਕਬਰਾਂ ਨੂੰ ਲਗਾ ਕਿ ਉਨ੍ਹਾਂ ਨੂੰ ਤਾਲਾ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀਆਂ ਮਰ ਚੁੱਕਿਆ ਧੀਆਂ ਨਾਲ ਇਹ ਗੰਦੀ ਹਰਕਤ ਨਾ ਹੋ ਸਕੇ। ਕਿਹਾ ਹੈ ਰਿਹਾ ਹੈ ਕਿ ਦੇਸ਼ ‘ਚ ਨੈਕਰੋਫਿਲੀਆ (Necrophilia) ਭਾਵ ਮਰੇ ਹੋਏ ਲੋਕਾਂ ਨਾਲ ਸੈਕਸ ਕਰਨ ਦੇ ਮਾਮਲੇ ਦਿਨ -ਬ- ਦਿਨ ਵਧਦੇ ਜਾ ਰਹੇ ਹਨ।
ਪਾਕਿਸਤਾਨ ਵਿੱਚ ਹਰ ਦੋ ਘੰਟੇ ਬਾਅਦ ਇੱਕ ਔਰਤ ਨਾਲ ਬਲਾਤਕਾਰ ਹੁੰਦਾ ਹੈ, ਪਰ ਮ੍ਰਿਤਕ ਲੜਕੀਆਂ ਦੇ ਬਲਾਤਕਾਰ ਦੇ ਮਾਮਲੇ ਕਾਫ਼ੀ ਸ਼ਰਮਨਾਕ ਹਨ। “The Curse of God, why I left Islam” ਦੇ ਲੇਖਕ ਹਾਰਿਸ ਸੁਲਤਾਨ ਨੇ ਇਸ ਲਈ ਕੱਟੜਪੰਥੀ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ। ਹਾਰਿਸ ਨੇ ਕਿਹਾ ਕਿ ਪਾਕਿਸਤਾਨ ਦੇ ਕੱਟੜਪੰਥੀ ਲੋਕਾਂ ਨੇ ਅਜਿਹਾ ਸਮਾਜ ਸਿਰਜਿਆ ਹੈ ਕਿ ਮਾਂ-ਬਾਪ ਨੂੰ ਆਪਣੀ ਬੇਟੀ ਦੀ ਮ੍ਰਿਤਕ ਦੇਹ ਦੀ ਸੁਰੱਖਿਆ ਲਈ ਕਬਰ ‘ਤੇ ਵੀ ਤਾਲਾ ਲਗਾਉਣਾ ਪੈ ਰਿਹਾ ਹੈ।
ਲੋਕ ਇਸ ਲਈ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਨੈਕਰੋਫਿਲੀਆ (Necrophilia) ਦਾ ਸਭ ਤੋਂ ਖਤਰਨਾਕ ਮਾਮਲਾ 2011 ਵਿੱਚ ਸਾਹਮਣੇ ਆਇਆ ਸੀ। ਜਦੋਂ ਕਬਰਿਸਤਾਨ ਦੀ ਦੇਖ-ਭਾਲ ਕਰਨ ਵਾਲੇ ਉੱਤਰੀ ਨਿਜ਼ਾਮਾਬਾਦ, ਕਰਾਚੀ ਦੇ ਮੁਹੰਮਦ ਰਿਜ਼ਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

ਮੁਹੰਮਦ ਰਿਜਵਾਨ ਨੇ ਦੱਸਿਆ ਸੀ ਕਿ ਹੁਣ ਤੱਕ ਉਹ 48 ਔਰਤਾਂ ਦੀਆਂ ਲਾਸ਼ਾਂ ਨਾਲ ਬਲਾਤਕਾਰ ਕਰ ਚੁੱਕਿਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ਵਿੱਚ 40 ਫੀਸਦੀ ਤੋਂ ਵੱਧ ਔਰਤਾਂ ਨੂੰ ਕਿਸੇ ਨਾ ਕਿਸੇ ਸਮੇਂ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਇਸ ਪੂਰੇ ਮਾਮਲੇ ‘ਤੇ ਸਰਕਾਰ ਨੇ ਕੁਝ ਨਹੀਂ ਕਿਹਾ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ‘ਚ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੀਆਂ ਕਬਰਾਂ ‘ਤੇ ਲੋਹੇ ਦੇ ਗੇਟ ਅਤੇ ਉਸ ਨੂੰ ਤਾਲਾ ਲਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਸਥਿਤੀ ਬਹੁਤ ਖ਼ਤਰਨਾਕ ਅਤੇ ਡਰਾਉਣੀ ਹੈ। ਲੋਕ ਇਸ ਲਈ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਨੈਕਰੋਫਿਲੀਆ (Necrophilia) ਦਾ ਸਭ ਤੋਂ ਖਤਰਨਾਕ ਮਾਮਲਾ 2011 ਵਿੱਚ ਸਾਹਮਣੇ ਆਇਆ ਸੀ। ਜਦੋਂ ਕਬਰਿਸਤਾਨ ਦੀ ਦੇਖ-ਭਾਲ ਕਰਨ ਵਾਲੇ ਉੱਤਰੀ ਨਿਜ਼ਾਮਾਬਾਦ, ਕਰਾਚੀ ਦੇ ਮੁਹੰਮਦ ਰਿਜ਼ਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ ਦੇ ਅਨੁਸਾਰ 40 ਪ੍ਰਤੀਸ਼ਤ ਤੋਂ ਵੱਧ ਪਾਕਿਸਤਾਨੀ ਔਰਤਾਂ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਕਿਸੇ ਨਾ ਕਿਸੇ ਰੂਪ ਵਿੱਚ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment