ਕੋਰੋਨਾ ਵੈਕਸੀਨ : ਨੌਰਵੇ ‘ਚ ਟੀਕਾਕਰਣ ਦੇ ਦਿਸੇ ਮਾੜੇ ਪ੍ਰਭਾਵ

TeamGlobalPunjab
2 Min Read

ਵਰਲਡ ਡੈਸਕ – ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੇ ਦੇਸ਼ਾਂ ‘ਚ ਟੀਕਾਕਰਣ ਦੀ ਸ਼ੁਰੂਆਤ ਹੋ ਗਈ ਹੈ। ਇਸ ਟੀਕਾਕਰਣ ਦੌਰਾਨ ਨੌਰਵੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ 23 ਲੋਕਾਂ ਦੀ ਟੀਕੇ ਲੱਗਣ ਨਾਲ ਮੌਤ ਹੋ ਗਈ। ਇਹ ਕਿਹਾ ਜਾਂਦਾ ਹੈ ਕਿ ਸਾਰਿਆਂ ਨੂੰ ਅਮਰੀਕੀ ਕੰਪਨੀ ਫਾਈਜ਼ਰ ਟੀਕੇ ਲਾਏ ਗਏ ਸਨ।

ਨਾਰਵੇ ‘ਚ ਨਵੇਂ ਸਾਲ ਦੇ ਜਸ਼ਨਾਂ ਤੋਂ 4 ਦਿਨ ਬਾਅਦ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਸੀ। ਦੇਸ਼ ‘ਚ 33 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਨਾਰਵੇ ਦੀ ਮੈਡੀਸਨ ਏਜੰਸੀ ਦੇ ਅਨੁਸਾਰ, ਹੁਣ ਤੱਕ 29 ਲੋਕਾਂ ਦੇ ਮਾੜੇ ਪ੍ਰਭਾਵ ਦੇਖੇ ਗਏ ਹਨ ਤੇ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। । ਨਾਰਵੇ ‘ਚ ਕੋਰੋਨਾ ਦੇ 57 ਹਜ਼ਾਰ 736 ਮਾਮਲੇ ਸਾਹਮਣੇ ਆਏ ਹਨ।

ਜਾਣਕਾਰੀ ਦਿੰਦਿਆਂ ਏਜੰਸੀ ਦੇ ਡਾਇਰੈਕਟਰ ਸਟੀਨਰ ਮੈਡਸੇਨ ਨੇ ਕਿਹਾ ਕਿ ਮਰਨ ਵਾਲਿਆਂ ਚੋਂ ਜ਼ਿਆਦਾਤਰ 80 ਸਾਲ ਤੋਂ ਵੱਧ ਉਮਰ ਦੇ ਸਨ। ਜਾਂਚ ‘ਚ ਪਾਇਆ ਗਿਆ ਕਿ ਇਨ੍ਹਾਂ ਚੋਂ ਬਹੁਤਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਕੁਝ ਲੋਕਾਂ ਨੇ ਟੀਕੇ ਤੋਂ ਬਾਅਦ ਬੁਖਾਰ ਤੇ ਸਾਹ ਘੱਟ ਆਉਣ ਦੀ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ। ਫਿਰ ਉਹਨਾਂ ਦੀ ਹਾਲਤ ਵਿਗੜ ਗਈ। ਮੈਡਸੇਨ ਨੇ ਕਿਹਾ ਹੈ ਕਿ ਅਜਿਹੇ ਕੇਸ ਬਹੁਤ ਘੱਟ ਹੁੰਦੇ ਹਨ। ਹਜ਼ਾਰਾਂ ਲੋਕਾਂ ਨੂੰ ਬਿਨਾਂ ਕੋਈ ਮਾੜੇ ਪ੍ਰਭਾਵਾਂ ਦੇ ਟੀਕਾ ਲਗਾਇਆ ਗਿਆ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਮਰਨ ਵਾਲੇ ਲੋਕ ਦਿਲ ਦੀ ਬਿਮਾਰੀ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਸਨ।

ਇਸਤੋਂ ਇਲਾਵਾ ਦੇਸ਼ ਦੇ ਸਿਹਤ ਮਾਹਰਾਂ ਨੇ ਫਾਈਜ਼ਰ ਦੇ ਐਮਆਰਐਨਏ ਅਧਾਰਤ ਟੀਕੇ ਦੀ ਵਰਤੋਂ ਬੰਦ ਕਰਨ ਦੀ ਬੇਨਤੀ ਕੀਤੀ ਹੈ। ਚੀਨੀ ਮਾਹਿਰਾਂ ਅਨੁਸਾਰ ਇਹ ਟੀਕਾ ਜਲਦਬਾਜ਼ੀ ‘ਚ ਵਿਕਸਤ ਕੀਤਾ ਗਿਆ ਸੀ।

- Advertisement -

Share this Article
Leave a comment