ਅਮਰੀਕਾ ਪਹੁੰਚਿਆ ਚੀਨ ਦਾ ਕੋਰੋਨਾ ਵਾਇਰਸ, ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਚੀਨ ਵਿੱਚ ਫੈਲੇ ਨਵੇਂ ਵਾਇਰਸ ਦੇ ਇੱਥੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਿਆ ਹੋਇਆ ਹੈ। ਸਮੂਹ ਅਤੇ ਰਾਜ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਉਮਰ 30 ਤੋਂ 35 ਸਾਲ ਦੀ ਹੈ ਤੇ ਉਹ ਵੁਹਾਨ ਤੋਂ ਅਮਰੀਕਾ ਆਇਆ ਹੈ।

ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਹ ਵੁਹਾਨ ਦੇ ਸੀਅ ਫੂਡ ਬਾਜ਼ਾਰ ਵਿੱਚ ਨਹੀਂ ਗਿਆ ਸੀ ਜੋ ਕਿ ਵਾਇਰਸ ਸੰਕਰਮਣ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਨੂੰ ਸਾਵਧਾਨੀ ਦੇ ਤੌਰ ਤੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਨਾ ਕਿ ਇਸ ਲਈ ਕਿ ਉਸਦੀ ਗੰਭੀਰ ਹਾਲਤ ਹੈ।

ਕੀ ਹੈ ਕੋਰੋਨਾ ਵਾਇਰਸ?

ਡਬਲਿਊਐਚਓ ਦੇ ਮੁਤਾਬਕ ਕੋਰੋਨਾ ਵਾਇਰਸ ਸੀਅ-ਫੂਡ ਨਾਲ ਜੁੜਿਆ ਹੈ। ਕੋਰੋਨਾ ਵਾਇਰਸ ਵਿਸ਼ਾਣੂਆਂ ਦੇ ਪਰਿਵਾਰ ਦਾ ਹੈ ਅਤੇ ਇਸ ਕਾਰਨ ਲੋਕ ਬੀਮਾਰ ਪੈ ਰਹੇ ਹਨ। ਇਹ ਵਾਇਰਸ ਊਠ, ਬਿੱਲੀ ਅਤੇ ਚਮਗਿੱਦੜ ਸਣੇ ਕਈ ਪਸ਼ੂਆਂ ਵਿੱਚ ਦਾਖਲ ਹੋ ਰਿਹਾ ਹੈ। ਇਸ ਦੇ ਨਾਲ ਹੀ ਇਹ ਵਾਇਰਸ ਮਨੁੱਖਾਂ ਨੂੰ ਵੀ ਆਪਣੀ ਚਪੇਟ ਚ ਲੈ ਰਿਹਾ ਹੈ ਇਸ ਵਾਇਰਸ ਦਾ ਮਨੁੱਖ ਤੋਂ ਮਨੁੱਖ ਵਿੱਚ ਫੈਲਣ ਫੈਲਣਾ ਸੰਸਾਰਕ ਪੁੱਧਰ ਤੇ ਘੱਟ ਹੈ।

- Advertisement -

ਕੋਰੋਨਾ ਵਾਇਰਸ ਦੇ ਲੱਛਣ ?
ਕੋਰੋਨਾ ਵਾਇਰਸ ਦੇ ਮਰੀਜਾਂ ਵਿੱਚ ਆਮਤੌਰ ‘ਤੇ ਜ਼ੁਖਾਮ, ਖੰਘ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਿਲ, ਬੁਖਾਰ ਵਰਗੇ ਸ਼ੁਰੁਆਤੀ ਲੱਛਣ ਵੇਖੇ ਜਾਂਦੇ ਹਨ। ਇਸ ਤੋਂ ਬਾਅਦ ਇਹ ਲੱਛਣ ਨਿਮੋਨੀਆ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਂਦੇ ਹਨ।

Share this Article
Leave a comment