ਫਰੀਦਕੋਟ ਤੋਂ ਭਾਜਪਾ ਦੇ ਵਿਜੇ ਛਾਬੜਾ ਬਣੇ ਨਵੇਂ ਜ਼ਿਲ੍ਹਾ ਪ੍ਰਧਾਨ

TeamGlobalPunjab
1 Min Read

ਫਰੀਦਕੋਟ : ਭਾਜਪਾ ਪਾਰਟੀ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਸੁਨੀਤਾ ਗਰਗ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਗੀ ਲਈ ਚੋਣਾਂ ਹੋਈਆਂ, ਜਿਸ  ਵਿੱਚ 13 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਵਿਜੇ ਛਾਬੜਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ।

ਪ੍ਰਧਾਨਗੀ ਦੀ ਚੋਣ ਤੋਂ ਬਾਅਦ ਵਿਜੇ ਛਾਬੜਾ ਨੇ ਪ੍ਰਧਾਨ ਬਣਨ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਬਕਾ ਮੁਖੀ (ਸੁਨੀਤਾ ਗਰਗ) ਵੱਲੋਂ ਕੀਤੇ ਕੰਮਾਂ ਨੂੰ ਜਾਰੀ ਰੱਖਦਿਆਂ ਪਾਰਟੀ ਦੇ ਹਿੱਤ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਨਾਰਾਜ਼ ਵਰਕਰਾਂ ਨੂੰ ਮੁੜ ਪਾਰਟੀ ‘ਚ ਵਾਪਸ ਲਿਆ ਕੇ ਪਾਰਟੀ ਨੂੰ ਮਜ਼ਬੂਤ ​​ਕੀਤਾ ਜਾਵੇਗਾ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰੇਮ ਗੇਰਾ ਨੇ ਦੱਸਿਆ ਕਿ ਯੂਥ ਆਗੂ ਵਿਜੇ ਛਾਬੜਾ ਨੂੰ ਪਾਰਟੀ ਦੀ ਤਰਫੋਂ ਸਰਬਸੰਮਤੀ ਨਾਲ ਜ਼ਿਲ੍ਹਾ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਪਿੰਡ ਪੱਧਰ ‘ਤੇ ਮਜਬੂਤ ਕੀਤਾ ਜਾਵੇਗਾ।

Share this Article
Leave a comment