ਕੁੜੀਆਂ ਦੇ ਮੀਟ ਨਾਲ ਬਰਗਰ ਬਣਾਉਣ ਵਾਲਾ ਸੀਰੀਅਲ ਕਿਲਰ, ਸੁਣ ਕੇ ਹੋਵੋੋਗੇਂ ਹੈਰਾਨ

Rajneet Kaur
9 Min Read

ਨਿਊਜ਼ ਡੈਸਕ: 90 ਦੇ ਦਹਾਕੇ ਵਿੱਚ ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਬਰਗਰ ਵੇਚਣ ਵਾਲਾ ਇੱਕ ਵਿਅਕਤੀ ਬਹੁਤ ਚਰਚਾ ਵਿੱਚ ਰਿਹਾ ਸੀ। ਜੋਸੇਫ ਰਾਏ ਮੇਥੇਨੀ ਉਰਫ ਜੋ ਮੇਥੇਨੀ ਸੜਕ ਦੇ ਕਿਨਾਰੇ ਬਰਗਰ ਅਤੇ ਸੈਂਡਵਿਚ ਵੇਚਦਾ ਸੀ। ਇਸ ਸੈਂਡਵਿਚ ਅਤੇ ਬਰਗਰ ਦਾ ਸਵਾਦ ਲੋਕਾਂ ਨੂੰ ਇੰਨਾ ਚੜ੍ਹ ਗਿਆ ਸੀ ਕਿ ਇਸ ਦੇ ਬਰਗਰ ਦੀ ਮੰਗ ਦੂਰ-ਦੂਰ ਤੱਕ ਸੀ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਉਹ ਬਰਗਰ ਕਿਵੇਂ ਬਣਾਉਂਦਾ ਹੈ। ਵਾਰ-ਵਾਰ ਰੈਸਿਪੀ ਪੁਛਣ ‘ਤੇ ਵੀ ਉਹ ਆਪਣੇ ਬਰਗਰ ਦੀ ਰੈਸਿਪੀ ਨਹੀਂ ਦਸਦਾ ਸੀ। ਪਰ ਅਸਲ ‘ਚ ਉਹ ਨਾਨ-ਵੈਜ ਬਰਗਰ ‘ਚ ਕੁੜੀਆਂ ਦੇ ਮੀਟ ਦੀਆਂ ਟਿੱਕੀਆਂ ਪਾ ਰਿਹਾ ਸੀ । ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਾ ਲੱਗਾ ਪਰ ਜੋਅ ਦੇ ਬਰਗਰ ਦੇ ਸਵਾਦ ਦੀ ਪੂਰੇ ਸ਼ਹਿਰ ‘ਚ ਚਰਚਾ ਹੋ ਗਈ ਸੀ।

ਕੁੜੀਆਂ ਦੇ ਮੀਟ ਵਾਲਾ ਬਰਗਰ

ਸਵਾਲ ਉਠਦਾ ਹੈ ਕਿ ਇਹ ਵਿਅਕਤੀ ਕੁੜੀਆਂ ਦੇ ਮੀਟ ਦਾ ਬਰਗਰ ਕਿਉਂ ਬਣਾ ਰਿਹਾ ਸੀ। ਉਹ ਕਿਵੇਂ ਕੁੜੀਆਂ ਦਾ ਮੀਟ ਬਰਗਰ ਲਈ ਲਿਆਉਂਦਾ ਸੀ। ਜੋ ਮੇਥੇਨੀ ਕੌਣ ਹੈ, ਉਹ ਆਦਮੀ ਜਿਸਨੇ ਸੜਕ ਦੇ ਕਿਨਾਰੇ ਇੱਕ ਬਰਗਰ-ਸੈਂਡਵਿਚ ਦੀ ਦੁਕਾਨ ਸਥਾਪਿਤ ਕੀਤੀ? ਕੱਦ 6 ਫੁੱਟ 1 ਇੰਚ, ਵਜ਼ਨ 150 ਕਿਲੋ, ਬਹੁਤ ਹੀ ਪੱਕੇ, ਭਾਰੇ ਇਸ ਵਿਅਕਤੀ ਨੇ ਕੁਝ ਸਮਾਂ ਪਹਿਲਾਂ ਇੱਥੇ ਸਟਾਲ ਲਗਾਉਣਾ ਸ਼ੁਰੂ ਕੀਤਾ ਸੀ ਅਤੇ ਕੁਝ ਹੀ ਦਿਨਾਂ ਵਿੱਚ ਇਸ ਦੇ ਬਰਗਰ ਨੇ ਇੱਕ ਵੱਖਰੀ ਪਛਾਣ ਬਣਾ ਲਈ ਸੀ। ਲੋਕ ਸਮਝ ਨਹੀਂ ਸਕੇ ਕਿ ਬਰਗਰ ਵਿੱਚ ਕਿਸ ਦਾ ਮੀਟ ਵਰਤਿਆ ਜਾ ਰਿਹਾ ਹੈ। ਗਾਂ, ਮੱਝ, ਬੱਕਰੀ, ਭੇਡ, ਖਰਗੋਸ਼, ਹਰ ਕੋਈ ਇਸ ਬਰਗਰ ਨੂੰ ਵੱਖਰਾ ਸਮਝ ਕੇ ਆਨੰਦ ਮਾਣਦਾ ਸੀ, ਪਰ ਸ਼ਾਇਦ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਬਰਗਰ ਦੇ ਅੰਦਰ ਮਨੁੱਖੀ ਮਾਸ ਭਰਿਆ ਹੁੰਦਾ ਹੈ।

ਇਸ ਦੌਰਾਨ ਬਾਲਟੀਮੋਰ ਸ਼ਹਿਰ ‘ਚੋਂ ਲੋਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਆਈਆਂ ਸਨ, ਖਾਸ ਕਰਕੇ ਸ਼ਹਿਰ ‘ਚੋਂ ਕਈ ਲੜਕੀਆਂ ਲਾਪਤਾ ਹੋ ਗਈਆਂ ਸਨ। ਸ਼ਿਕਾਇਤ ਦਰਜ ਕਰਵਾਈ ਜਾ ਰਹੀ ਸੀ, ਪਰ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਕੁੜੀਆਂ ਕਿੱਥੇ ਲਾਪਤਾ ਹੋ ਰਹੀਆਂ ਹਨ। ਕਿਸੇ ਕਤਲ ਦੀ ਖ਼ਬਰ ਨਹੀਂ ਸੀ ਅਤੇ ਨਾ ਹੀ ਕੋਈ ਸੁਰਾਗ ਮਿਲਿਆ ਸੀ। ਪੁਲਿਸ ਨੂੰ ਚਿੰਤਾ ਸੀ, ਲਾਪਤਾ ਕੁੜੀਆਂ ਨੂੰ ਕਿਵੇਂ ਲੱਭਿਆ ਜਾਵੇ। ਇਹ ਸਿਲਸਿਲਾ ਸਾਲਾਂ ਬੱਧੀ ਚਲਦਾ ਰਿਹਾ। ਇੱਕ ਦਿਨ ਅਚਾਨਕ ਇੱਕ ਕੁੜੀ ਨੂੰ ਇੱਕ ਡੱਬਾ ਮਿਲਿਆ, ਜਦੋਂ ਉਸਨੇ ਇਹ ਡੱਬਾ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ। ਡੱਬੇ ਦੇ ਅੰਦਰ ਇੱਕ ਪਿੰਜਰ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਲਾਪਤਾ ਲੜਕੀਆਂ ‘ਚੋਂ ਇਕ ਦਾ ਪਿੰਜਰ ਹੈ।

- Advertisement -

ਕੁਝ ਦਿਨ ਹੀ ਹੋਏ ਸਨ ਕਿ ਇਕ ਹੋਰ ਡੱਬਾ ਸਾਹਮਣੇ ਆਇਆ। ਇਹ ਬਿਲਕੁਲ ਪਿਛਲੇ ਡੱਬੇ ਵਾਂਗ ਸੀ ਅਤੇ ਇਸ ਦੇ ਅੰਦਰ ਪਿੰਜਰ ਵੀ ਸੀ। ਇਹ ਪਿੰਜਰ ਕਿਸੇ ਹੋਰ ਲੜਕੀ ਦਾ ਵੀ ਸੀ, ਜੋ ਕੁਝ ਸਮਾਂ ਪਹਿਲਾਂ ਲਾਪਤਾ ਹੋ ਗਈ ਸੀ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਹੜੀਆਂ ਕੁੜੀਆਂ ਲਾਪਤਾ ਹੋਈਆਂ ਹਨ, ਉਨ੍ਹਾਂ ਦਾ ਕਤਲ ਹੋ ਗਿਆ ਹੈ ਜਾਂ ਇਹ ਕਹਿ ਲਈਏ ਕਿ ਸ਼ਹਿਰ ਦੀਆਂ ਕੁੜੀਆਂ ਦਾ ਕਤਲ ਹੋ ਰਿਹਾ ਹੈ। ਇਕ ਤੋਂ ਬਾਅਦ ਇਕ ਲੜਕੀਆਂ ਦੇ ਕਤਲ ਨੇ ਪੂਰੇ ਇਲਾਕੇ ਵਿਚ ਸਨਸਨੀ ਮਚਾ ਦਿੱਤੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਕਾਤਲ ਦਾ ਕੋਈ ਸੁਰਾਗ ਨਹੀਂ ਲੱਗਾ।

ਇੱਕ ਪਾਸੇ ਕੁੜੀਆਂ ਮਰ ਰਹੀਆਂ ਸਨ, ਦੂਜੇ ਪਾਸੇ ਜੋਅ ਦਾ ਬਰਗਰ ਦਾ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਸੀ। ਹਾਲਾਂਕਿ ਉਸ ਨੇ ਹਮੇਸ਼ਾ ਬਰਗਰ ਦੀ ਦੁਕਾਨ ਨਹੀਂ ਲਗਾਈ। ਬਰਗਰ ਸੈਂਡਵਿਚ ਦੀ ਦੁਕਾਨ ਤੋਂ ਇਲਾਵਾ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਚਾਕੂ, ਹਥੌੜਾ, ਕੁਹਾੜਾ ਉਸ ਦੇ ਟਰੱਕ ਵਿੱਚ ਹਮੇਸ਼ਾ ਮੌਜੂਦ ਰਹਿੰਦਾ ਸੀ। ਇਸ ਲਈ ਉਹ ਉਨ੍ਹਾਂ ਦੀ ਮਦਦ ਨਾਲ ਲੜਕੀਆਂ ਨੂੰ ਮਾਰਦਾ ਸੀ ਅਤੇ ਫਿਰ ਉਨ੍ਹਾਂ ਦਾ ਮਾਸ ਬਰਗਰ ਬਣਾ ਕੇ ਵੇਚਦਾ ਸੀ। ਬਿਲਕੁਲ ਅਜਿਹਾ ਹੀ ਸੀ। ਸ਼ਹਿਰ ਤੋਂ ਲਾਪਤਾ ਹੋਈਆਂ ਸਾਰੀਆਂ ਕੁੜੀਆਂ ਨੂੰ ਮੇਥੇਨੀ ਨੇ ਮਾਰ ਦਿੱਤਾ ਸੀ।

ਉਹ ਅਕਸਰ ਉਨ੍ਹਾਂ ਕੁੜੀਆਂ ਨੂੰ ਆਪਣੇ ਟਰੱਕ ਵਿੱਚ ਬੁਲਾ ਲੈਂਦਾ ਸੀ, ਕੁੜੀਆਂ ਨਾਲ ਬਲਾਤਕਾਰ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਮਾਰ ਦਿੰਦਾ ਸੀ। ਕਤਲ ਕਰਨ ਤੋਂ ਬਾਅਦ ਉਹ ਲਾਸ਼ ਦਾ ਸਾਰਾ ਮਾਸ ਕੱਢ ਕੇ ਬਰਗਰ ਦੇ ਅੰਦਰ ਭਰ ਕੇ ਲੋਕਾਂ ਨੂੰ ਵੇਚ ਦਿੰਦਾ ਸੀ।

ਇਸ ਵਾਰ ਰੀਟਾ ਨਾਮ ਦੀ ਇੱਕ ਕਾਲ ਗਰਲ। ਉਸ ਨੇ ਰੀਟਾ ਨੂੰ ਆਪਣੇ ਟਰੱਕ ‘ਤੇ ਬੁਲਾਇਆ ਅਤੇ ਫਿਰ ਰਸਤੇ ‘ਚ ਉਸ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ। ਉਹ ਰੀਟਾ ਨੂੰ ਇਕ ਸੁੰਨਸਾਨ ਫੈਕਟਰੀ ਵੱਲ ਲੈ ਕੇ ਜਾਣ ਲੱਗਾ। ਰੀਟਾ ਨੂੰ ਇਹ ਸਭ ਬਹੁਤ ਅਜੀਬ ਲੱਗਾ। ਉਹ ਕਾਲ ਗਰਲ ਸੀ, ਪਰ ਉਹ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਸੀ। ਰੀਟਾ ਨੂੰ ਜਿਸ ਨੇ ਮੇਥੇਨੀ ਦੇ ਟਰੱਕ ਵਿੱਚ ਹਥੌੜਾ, ਚਾਕੂ ਅਤੇ ਕੁਹਾੜੀ ਦੇਖੇ ਸਨ। ਮੌਕਾ ਲੈਂਦੇ ਹੋਏ, ਰੀਟਾ ਨੇ ਹਥੌੜੇ ਨਾਲ ਮੇਥੇਨੀ ਦੇ ਸਿਰ ‘ਤੇ ਮਾਰਿਆ ਅਤੇ ਉਹ ਜੋਅ ਤੋਂ ਬਚਣ ਵਿਚ ਕਾਮਯਾਬ ਹੋ ਗਈ।

ਰੀਟਾ ਸਿੱਧੀ ਪੁਲਿਸ ਸਟੇਸ਼ਨ ਗਈ ਅਤੇ ਪੁਲਿਸ ਨੂੰ ਜੋ ਮੇਥੇਨੀ ਬਾਰੇ ਸੱਚਾਈ ਦੱਸੀ। ਪੁਲਿਸ ਉਸ ਜਗ੍ਹਾ ‘ਤੇ ਪਹੁੰਚੀ ਜਿੱਥੇ ਜੋ ਮੇਥੇਨੀ ਸੀ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕਾ ਸੀ ਪਰ ਹੁਣ ਜੋਅ ਦੀ ਅਸਲੀਅਤ ਦੁਨੀਆ ਦੇ ਸਾਹਮਣੇ ਆਉਣ ਵਾਲੀ ਸੀ। ਰੀਟਾ ਦੇ ਨਿਰਦੇਸ਼ਾਂ ਅਨੁਸਾਰ ਜੋਅ ਦਾ ਸਕੈਚ ਤਿਆਰ ਕੀਤਾ ਗਿਆ ਅਤੇ ਕੁਝ ਹੀ ਸਮੇਂ ਵਿੱਚ ਇਸ 150 ਕਿਲੋ ਦੇ ਦੈਂਤ ਨੂੰ ਪੁਲਿਸ ਨੇ ਫੜ ਲਿਆ। ਇਸ ਬਦਮਾਸ਼ ਨੇ ਮੰਨਿਆ ਕਿ ਉਸ ਨੇ ਸ਼ਹਿਰ ਦੀਆਂ ਕੁੜੀਆਂ ਦਾ ਕਤਲ ਕੀਤਾ ਸੀ।

- Advertisement -

ਜੋਅ ਨੇ ਦੱਸਿਆ ਕਿ ਉਹ ਹੁਣ ਤੱਕ ਕੁੱਲ 13 ਲੋਕਾਂ ਦੀ ਹੱਤਿਆ ਕਰ ਚੁੱਕਾ ਹੈ। 10 ਕੁੜੀਆਂ ਅਤੇ ਤਿੰਨ ਮਰਦ। ਮਿਥੇਨੀ ਨੇ ਦੱਸਿਆ ਕਿ ਉਹ ਸਬੂਤਾਂ ਨੂੰ ਮਿਟਾਉਣ ਲਈ ਲੜਕੀਆਂ ਦਾ ਮਾਸ ਕੱਢਦਾ ਸੀ ਅਤੇ ਬਰਗਰ ਬਣਾ ਕੇ ਵੇਚਦਾ ਸੀ ਤਾਂ ਜੋ ਕੋਈ ਸੁਰਾਗ ਨਾ ਲੱਗੇ।

18 ਸਾਲ ਦੀ ਉਮਰ ‘ਚ ਉਹ ਅਮਰੀਕੀ ਫੌਜ ‘ਚ ਭਰਤੀ ਹੋ ਗਿਆ ਅਤੇ ਉਹ ਆਪਣੀ ਮਾਂ ਨਾਲ ਵੀ ਵੱਖ ਹੋ ਗਿਆ। ਸਾਲ 1973 ‘ਚ ਅਮਰੀਕੀ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਹ ਵੀਅਤਨਾਮ ‘ਚ ਤਾਇਨਾਤ ਸੀ। ਵੀਅਤਨਾਮ ‘ਚ ਰਹਿਣ ਦੌਰਾਨ ਉਹ ਫੌਜ ਤੋਂ ਅੱਕ ਗਿਆ। ਇਹੀ ਕਾਰਨ ਹੈ ਕਿ ਜਦੋਂ ਉਹ ਕੁਝ ਸਾਲਾਂ ਬਾਅਦ ਅਮਰੀਕਾ ਵਾਪਸ ਆਇਆ ਤਾਂ ਉਹ ਕਦੇ ਵੀ ਫ਼ੌਜ ‘ਚ ਨਹੀਂ ਗਿਆ।

ਕਾਲ ਗਰਲ ਨਾਲ ਪਿਆਰ

ਉਸਨੂੰ ਨਸ਼ੇ ਦੀ ਲਤ ਲੱਗ ਚੁੱਕੀ ਸੀ। ਨਸ਼ਾ ਕਰਦੇ ਸਮੇਂ ਉਸ ਦੀ ਮੁਲਾਕਾਤ ਇਕ ਲੜਕੀ ਨਾਲ ਹੋਈ। ਉਹ ਕੁੜੀ ਵੀ ਸੈਕਸ ਵਰਕਰ ਰਹਿ ਚੁੱਕੀ ਸੀ। ਦੋਵੇਂ ਇਕੱਠੇ ਰਹਿਣ ਲੱਗ ਪਏ। ਮੇਥੇਨੀ ਘਰ ਦਾ ਖਰਚਾ ਪੂਰਾ ਕਰਨ ਲਈ ਟਰੱਕ ਚਲਾਉਂਦਾ ਸੀ। ਇਸ ਤਰ੍ਹਾਂ ਮੇਥੇਨੀ ਆਪਣੀ ਪ੍ਰੇਮਿਕਾ ਨਾਲ ਰਹਿਣ ਲੱਗਿਆ। ਕੋਈ ਪੁੱਛਦਾ ਸੀ ਕਿ ਉਸ ਦੇ ਪਰਿਵਾਰ ‘ਚ ਕੌਣ-ਕੌਣ ਹੈ? ਤਾਂ ਉਹ ਦੱਸਦਾ ਸੀ ਕਿ ਮਾਂ-ਬਾਪ ਦੋਵੇਂ ਮਰ ਚੁੱਕੇ ਹਨ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਸ ਦੇ ਘਰ ਇੱਕ ਬੇਟਾ ਵੀ ਹੋਇਆ। ਫਿਰ ਸਾਲ 1993 ਵਿੱਚ ਇੱਕ ਦਿਨ ਮੇਥੇਨੀ ਟਰੱਕ ਲੈ ਕੇ ਕਈ ਦਿਨਾਂ ਲਈ ਬਾਹਰ ਗਿਆ ਸੀ। ਜਦੋਂ ਉਹ ਘਰ ਪਰਤਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪ੍ਰੇਮਿਕਾ ਅਤੇ ਬੇਟਾ ਦੋਵੇਂ ਗਾਇਬ ਸਨ। ਉਸ ਨੇ ਦੋਵਾਂ ਦੀ ਕਾਫੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ‘ਚ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਬੱਚੇ ਨਾਲ ਕਿਸੇ ਹੋਰ ਨਾਲ ਫਰਾਰ ਹੋ ਗਈ ਹੈ। ਮੇਥੇਨੀ ਨੂੰ ਲੱਗਾ ਕਿ ਉਸ ਦੀ ਪ੍ਰੇਮਿਕਾ ਵੀ ਉਸ ਦੇ ਬੱਚੇ ਨੂੰ ਗਲਤ ਲੋਕਾਂ ਕੋਲ ਲੈ ਜਾਵੇਗੀ। ਇਸ ਲਈ ਉਸ ਦੀ ਭਾਲ ‘ਚ ਉਸ ਨੇ ਹਰ ਉਸ ਵਿਅਕਤੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਜੋ ਉਸ ਦੀ ਪ੍ਰੇਮਿਕਾ ਨੂੰ ਜਾਣਦਾ ਸੀ।

ਇੱਕ ਸਾਲ ਬਾਅਦ ਸਾਲ 1994 ‘ਚ ਇੱਕ ਦਿਨ ਉਹ ਪੁਲ ਦੇ ਕਿਨਾਰੇ 2 ਲੋਕਾਂ ਨੂੰ ਮਿਲਿਆ ਜੋ ਉਸ ਦੀ ਪ੍ਰੇਮਿਕਾ ਨੂੰ ਜਾਣਦੇ ਸਨ, ਪਰ ਦੋਵਾਂ ਤੋਂ ਗਰਲਫਰੈਂਡ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਗੁੱਸੇ ‘ਚ ਆ ਕੇ 150 ਕਿਲੋ ਤੋਂ ਵੱਧ ਵਜ਼ਨ ਵਾਲੀ ਮੇਥੇਨੀ ਨੇ ਹਥੌੜੇ ਨਾਲ ਵਾਰ ਕਰਕੇ ਦੋਹਾਂ ਦੀ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਉੱਥੇ ਹੀ ਨਦੀ ਕੋਲ ਸੁੱਟ ਦਿੱਤਾ ਗਿਆ। ਪਰ ਇਹ ਸਾਰੀ ਘਟਨਾ ਉੱਥੇ ਮੌਜੂਦ ਇੱਕ ਮਛੇਰੇ ਨੇ ਦੇਖ ਲਈ। ਇਸੇ ਕਾਰਨ ਮੇਥੇਨੀ ਨੇ ਉਸ ਦਾ ਵੀ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੂਰ ਦਰਿਆ ‘ਚ ਸੁੱਟ ਦਿੱਤੀ। ਕਤਲ ‘ਚ ਵਰਤਿਆ ਹਥੌੜਾ ਵੀ ਉੱਥੇ ਹੀ ਸੁੱਟਿਆ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

Share this Article
Leave a comment