ਅਮਰੀਕਾ ਤੋਂ ਬਾਅਦ ਭਾਰਤ ਬਣਿਆ ਦੂਜਾ ਦੇਸ਼ ਜਿਥੇ ਫੇਸਬੁੱਕ ਲੋਕਾਂ ਨੂੰ ਕੋਵਿਡ 19 ਤੋਂ ਕਰਵਾਏਗੀ ਜਾਣੂ

TeamGlobalPunjab
2 Min Read

ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ।ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਮਹਾਮਾਰੀ ਨੂੰ ਜਲਦ ਖ਼ਤਮ ਕਰਕੇ ਆਪਣੀ ਆਮ ਜ਼ਿੰਦਗੀ ‘ਚ ਮੁੜ ਵਿਚਰਿਆ ਜਾਵੇ।ਸਰਕਾਰਾਂ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਵੈਕਸੀਨ ਲਗਵਾਓ ਆਪਣੀ ਜ਼ਿੰਦਗੀ  ਬਚਾਓ।

ਅਜਕਲ ਸੋਸ਼ਲ ਮੀਡੀਆ ਦਾ ਦੌਰਾ ਹੈ । ਸਾਰੇ ਆਨਲਾਈਨ ਹੀ ਕੰਮਕਾਰ ਕਰ ਰਹੇ ਹਨ। ਆਫਿਸ ਦਾ ਕੰਮ, ਸਕੂਲੀ  ਬੱਚੇ ਆਨਲਾਈਨ ਕਲਾਸਾਂ ਲਗਾ ਰਹੇ ਹਨ ਇਥੋ ਤਕ ਕੇ ਸ਼ੋਪਿੰਗ ਵੀ ਆਨਲਾਈਨ ਹੋ ਗਈ ਹੈ। ਇਸ ਲਈ ਸੋਸ਼ਲ ਮੀਡੀਆ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੋਵਿਡ 19 ਤੋਂ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿਤਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਭਾਰਤ ਵਿਚ ਆਪਣੀ ਕੋਵਿਡ -19 ਘੋਸ਼ਣਾ ਦੇ ਸਾਧਨਾਂ ਦਾ ਵਿਸਥਾਰ ਕੀਤਾ ਹੈ ਤਾਂ ਜੋ ਲੋਕ ਕੋਰੋਨਾ ਨਾਲ ਜੁੜੀ ਸਹੀ ਜਾਣਕਾਰੀ ਤੱਕ ਪਹੁੰਚ ਸਕਣ। ਫੇਸਬੁੱਕ ਨੇ ਕਿਹਾ, “ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਲਾਗ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।

ਇਸ ਵਿਸ਼ੇਸ਼ਤਾ ਨੂੰ ਜਾਰੀ ਕਰਨ ਲਈ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੇਦਾਰੀ ਵਿੱਚ ਫੇਸਬੁੱਕ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੋਵਿਡ -19 ਘੋਸ਼ਣਾ ਫੀਚਰ ਸਿਹਤ ਵਿਭਾਗ ਨੂੰ ਲੋਕਾਂ ਨੂੰ ਕੋਰੋਨਾ ਨਾਲ ਜੁੜੀ ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਟੀਕਾਕਰਣ ਬਾਰੇ ਜਾਣਕਾਰੀ ਦੇਣ ਵਿਚ ਸਹਾਇਤਾ ਕਰੇਗੀ। ਰਾਜ ਇਸ ਵਿਸ਼ੇਸ਼ਤਾ ਨੂੰ ਰਾਜ ਪੱਧਰ ਜਾਂ ਕਿਸੇ ਵਿਸ਼ੇਸ਼ ਸ਼ਹਿਰ ਲਈ ਵੀ ਇਸਤੇਮਾਲ ਕਰ ਸਕਣਗੇ।”

- Advertisement -

ਉਨ੍ਹਾਂ ਕਿਹਾ ਕਿ ਕੋਵਿਡ -19 ਘੋਸ਼ਣਾ ਫੀਚਰ ਦੀ ਵਰਤੋਂ ਹਸਪਤਾਲ ਵਿਚ ਬਿਸਤਰੇ ਦੀ ਉਪਲਬਧਤਾ ਦੀ ਸਥਿਤੀ ਦਾ ਪਤਾ ਲਗਾਉਣ ਅਤੇ ਕੋਰੋਨਾ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ, ਪ੍ਰੋਟੋਕੋਲ ਜਿਵੇਂ ਕਿ ਲਾਕਡਾਊਨ, ਰਾਤ ​​ਦਾ ਕਰਫਿਊ, ਇਲਾਜ ਦੇ ਪ੍ਰੋਟੋਕੋਲ ਵਿੱਚ ਬਦਲਾਅ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਕੀਤੀ ਜਾਵੇਗੀ।

ਦਸ ਦਈਏ ਅਮਰੀਕਾ ਤੋਂ ਬਾਅਦ, ਭਾਰਤ ਦੂਸਰਾ ਦੇਸ਼ ਹੈ ਜਿੱਥੇ ਇਹ ਵਿਸ਼ੇਸ਼ਤਾ ਜਾਰੀ ਕੀਤੀ ਗਈ ਹੈ।

 

Share this Article
Leave a comment