ਜੋਅ ਬਾਇਡਨ ਨੇ ਅਮਰੀਕਾ ‘ਚ ਕੋਰੋਨਾ ਖਿਲਾਫ ਸ਼ੁਰੂ ਕੀਤੀ ਰਣਨੀਤੀ

TeamGlobalPunjab
1 Min Read

ਵਾਸ਼ਿੰਗਟਨ: ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ‘ਜੰਗੀ ਪੱਧਰ’ ਦੀ ਕੌਮੀ ਰਣਨੀਤੀ ਐਲਾਨੀ ਹੈ। ਬਾਇਡਨ ਨੇ ‘100 ਡੇਜ਼ ਮਾਸਕ ਚੈਲੈਂਜ’ ਲਾਂਚ ਕੀਤਾ ਹੈ। ਇਸ ਤਹਿਤ ਅਗਲੇ 100 ਦਿਨਾਂ ਲਈ ਲੋਕਾਂ ਨੂੰ ਮਾਸਕ ਪਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇਗਾ।

ਇਸ ਤੋਂ ਇਲਾਵਾ ਬਾਹਰੋਂ ਅਮਰੀਕਾ ਆ ਰਹੇ ਲੋਕਾਂ ਲਈ ਕਰੋਨਾ ਵਾਇਰਸ ਟੈਸਟ ਜ਼ਰੂਰੀ ਕੀਤਾ ਗਿਆ ਹੈ ਤੇ ਬਾਹਰੋਂ ਆਉਣ ਵਾਲਿਆਂ ਨੂੰ ਕੁਆਰੰਟੀਨ ਵੀ ਕੀਤਾ ਜਾਵੇਗਾ ਹੈ। ਮਹਾਂਮਾਰੀ ਕਾਰਨ ਮੌਤਾਂ ਦੇ ਮਾਮਲੇ ‘ਚ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੈ। ਹੁਣ ਤੱਕ ਚਾਰ ਲੱਖ ਤੋਂ ਵੱਧ ਮੌਤਾਂ ਕੋਰੋਨਾ ਕਰਕੇ ਹੋ ਚੁੱਕੀਆਂ ਹਨ। ਦੋ ਕਰੋੜ ਤੋਂ ਵੱਧ ਲੋਕ ਸੰਕਰਮਿਤ ਪਾਏ ਗਏ ਹਨ।

Share this Article
Leave a comment