ਸ਼ੀ ਜਿਨਪਿੰਗ ਤੀਜੀ ਵਾਰ ਬਣੇ ਚੀਨ ਦੇ ਰਾਸ਼ਟਰਪਤੀ

Rajneet Kaur
2 Min Read

ਬੀਜਿੰਗ: ਸ਼ੀ ਜਿਨਪਿੰਗ ਲਗਾਤਾਰ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣ ਗਏ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਹ ਦੇਸ਼ ਦੇ ਪਹਿਲੇ ਨੇਤਾ ਹਨ ਜੋ ਲਗਾਤਾਰ ਤਿੰਨ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਰਹੇ ਹਨ। ਸਾਲ 2013 ਵਿੱਚ ਉਹ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਸਨ।

 ਇਸ ਤੋਂ ਬਾਅਦ ਸਾਲ 2018 ਵਿੱਚ ਉਹ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ। ਸ਼ੁੱਕਰਵਾਰ ਨੂੰ, ਸਾਲਾਨਾ ਨੈਸ਼ਨਲ ਪੀਪਲਜ਼ ਕਾਂਗਰਸ ਦੇ ਡੈਲੀਗੇਟਾਂ ਨੇ ਰਸਮੀ ਤੌਰ ‘ਤੇ ਸ਼ੀ ਦੀ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਹੈ। ਅਕਤੂਬਰ 2022 ਵਿੱਚ ਹੋਈ ਚੀਨੀ ਕਮਿਊਨਿਸਟ ਪਾਰਟੀ ਦੀ 20ਵੀਂ ਰਾਸ਼ਟਰੀ ਕਾਂਗਰਸ ਦੇ ਦੌਰਾਨ, ਸ਼ੀ ਜਿਨਪਿੰਗ ਨੇ ਆਪਣੀ ਪਾਰਟੀ ਉੱਤੇ ਕੰਟਰੋਲ ਨੂੰ ਹੋਰ ਮਜ਼ਬੂਤ ​​ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਕਰੀਬੀਆਂ ਅਤੇ ਵਫਾਦਾਰਾਂ ਨੂੰ ਪਾਰਟੀ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਕੀਤਾ ਸੀ।

ਅਕਤੂਬਰ ‘ਚ ਹੋਈ ਕਾਨਫਰੰਸ ਤੋਂ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਸਰਕਾਰ ਦੇ ਅਹੁਦਿਆਂ ‘ਤੇ ਮਹੱਤਵਪੂਰਨ ਨਿਯੁਕਤੀਆਂ ਕਰਦੀ ਹੈ, ਜਿਸ ‘ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਸ਼ਨੀਵਾਰ ਨੂੰ ਡੈਲੀਗੇਟ ਚੀਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਨੂੰ ਮਨਜ਼ੂਰੀ ਦੇਣਗੇ। ਸੋਮਵਾਰ ਨੂੰ ਜਿਨਪਿੰਗ ਸੰਸਦੀ ਬੈਠਕ ਦੇ ਅੰਤ ‘ਚ ਆਪਣਾ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇਗਾ। ਸ਼ੁੱਕਰਵਾਰ ਨੂੰ ਪ੍ਰਤੀਨਿਧੀਆਂ ਨੇ ਰਾਜ ਪ੍ਰੀਸ਼ਦ ਦੇ ਪੁਨਰਗਠਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment