ਹਵਾਲਾਤ ‘ਚ ਬੰਦ ਮੁਲਜ਼ਮ ‘ਚ ਆਈ ਅਜੀਬ ਤਾਕਤ, 4 ਹੋਮਗਾਰਡੀਆਂ ਨੂੰ ਕੁੱਟ ਕੇ ਹੋਇਆ ਮੌਕੇ ਤੋਂ ਫਰਾਰ

TeamGlobalPunjab
4 Min Read

ਫਾਜਿਲਕਾ : ਬੀਤੇ ਦਿਨੀਂ ਫਾਜ਼ਿਲਕਾ ਦੇ ਪਿੰਡ ਢਾਣੀ ਸੰਤ ਖੀਵਾਪੁਰ ਡੀਪੂਲਾਨਾ ਦੇ ਜਿੰਨਾਂ 4 ਨੌਜਵਾਨਾਂ ਉੱਪਰ ਇੱਕ ਲੜਕੀ ਤੇ 3 ਲੜਕਿਆਂ ਨੂੰ ਬੰਧਕ ਬਣਾ ਕੇ ਉਨ੍ਹਾਂ ‘ਤੇ ਬੱਚੇ ਚੋਰ ਹੋਣ ਦਾ ਦੋਸ਼ ਲਾਉਂਦਿਆਂ ਬੰਧਕ ਬਣਾਏ ਲੋਕਾਂ ਤੋਂ ਕੈਮਰੇ ਅੱਗੇ ਬੱਚੇ ਚੋਰੀ ਕਰਨ ਦੀ ਗੱਲ ਕਹਾ ਕੇ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਬੰਧਕ ਬਣਾਉਣ ਵਾਲਿਆਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਉਸ ਮਾਮਲੇ ਵਿੱਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ ਜਦੋਂ ਪੀੜਤਾਂ ਨੂੰ ਕੁੱਟ ਕੇ ਵੀਡੀਓ ਬਣਾਉਣ ਦਾ ਦੋਸ਼ ਝੱਲ ਰਹੇ ਸਖ਼ਸ਼ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਦੋਸ਼ ਹੈ ਕਿ ਚਰਨਜੀਤ ਸਿੰਘ ਚੰਨੀ ਨਾਮਕ ਇਸ ਸਖਸ਼ ਨੇ ਥਾਣੇ ਅੰਦਰ ਡਿਊਟੀ ‘ਤੇ ਤੈਨਾਤ 4 ਹੋਮਗਾਰਡ ਜਵਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਨ੍ਹਾਂ ਨੂੰ ਤੜਫਦਾ ਛੱਡ ਮੌਕੇ ਤੋਂ ਫਰਾਰ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਵੇਰ ਵੇਲੇ ਚਰਨਜੀਤ ਚੰਨੀ ਹਵਾਲਾਤ ਵਿੱਚ ਬੰਦ ਸੀ ਤੇ ਉਸ ਨੇ ਡਿਊਟੀ ‘ਤੇ ਤੈਨਾਤ ਹੋਮਗਾਰਡ ਦੇ ਜਵਾਨ ਨੂੰ ਇਹ ਕਿਹਾ ਕਿ ਉਸ ਨੇ ਪੇਸ਼ਾਬ ਕਰਨ ਜਾਣਾ ਹੈ। ਦੋਸ਼ ਹੈ ਕਿ ਇਸ ਤੋਂ ਬਾਅਦ ਜਦੋਂ ਮੌਕੇ ‘ਤੇ ਮੌਜੂਦ ਮੁਲਾਜ਼ਮ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਤਾਂ ਚੰਨੀ ਨੇ ਉਸ ‘ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਜਦੋਂ ਉਸ ਮੁਲਾਜ਼ਮ ਦੀ ਮਦਦ ਲਈ 3 ਹੋਰ ਹੋਮਗਾਰਡ ਮੁਲਾਜਮ ਅੱਪੜੇ ਤਾਂ ਭੀਮ ਸੈਨ ਬਣੇ ਚੰਨੀ ਨੇ ਉਨ੍ਹਾ ਨੂੰ ਵੀ ਢਾਹ ਲਿਆ ਤੇ ਕਿਸੇ ਫਿਲਮ ਦੇ ਝੂਠੇ ਸੀਨ ਵਾਂਗ ਉਹ ਬੰਦਾ ਇਨ੍ਹਾਂ ਚਾਰਾਂ ਨੂੰ ਕੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਗੱਲ ਦੀ ਪੁਸ਼ਟੀ ਕਰਦਿਆਂ ਇਸ ਕੁੱਟਮਾਰ ‘ਚ ਜ਼ਖਮੀ ਹੋਏ ਹੋਮਗਾਰਡ ਜਵਾਨ ਕੁਲਵਿੰਦਰ ਰਾਜ ਨੇ ਦੱਸਿਆ ਕਿ ਉਸ ਨੇ ਹੀ ਚੰਨੀ ਨੂੰ ਹਵਾਲਾਤ ਦਾ ਦਰਵਾਜ਼ ਖੋਲ੍ਹਿਆ ਸੀ ਜਿਸ ਤੋਂ ਬਾਅਦ ਚੰਨੀ ਹਮਲਾਵਰ ਹੋਇਆ ਮੌਕੇ ਤੋਂ ਫਰਾਰ ਹੋ ਗਿਆ।

ਦੱਸ ਦਈਏ ਕਿ ਗੁਰਜੀਤ ਸਿੰਘ ਉਰਫ ਜੀਤੂ, ਚਰਨਜੀਤ ਸਿੰਘ ਉਰਫ ਚੰਨੀ, ਪ੍ਰਗਟ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ ਅਤੇ ਨਿਸ਼ਾਨ ਸਿੰਘ ‘ਤੇ ਇਹ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਜਾਂਦੇ ਇੱਕ ਮੁੰਡੇ ਤੇ ਇੱਕ ਕੁਡੀ ਨੂੰ ਇਹ ਕਹਿੰਦਿਆਂ ਰੋਕ ਕੇ ਉਨ੍ਹਾਂ ਤੋਂ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿੱਤੇ। ਜਿਸ ਦਾ ਵਿਰੋਧ ਕਰਨ ‘ਤੇ ਉਕਤ ਲੋਕਾਂ ਨੇ ਮੁੰਡਾ ਤੇ ਕੁੜੀ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਇਸ ਦੌਰਾਨ ਜਦੋਂ ਪੀੜਤਾਂ ਨੇ ਆਪਣੀ ਮਦਦ ਲਈ 2 ਹੋਰ ਸਾਥੀਆਂ ਨੂੰ ਬੁਲਾਇਆ ਤਾਂ ਉਨ੍ਹਾਂ ਨੂੰ ਵੀ ਬੰਧਕ ਬਣਾ ਕੇ ਕੁੱਟ – ਮਾਰ ਕਰਦਿਆਂ ਉਨ੍ਹਾਂ ਕੋਲੋਂ ਕੈਮਰੇ ਅੱਗੇ ਇਹ ਕਹਾ ਲਿਆ ਕਿ ਉਹ ਬੱਚਾ ਚੋਰ ਹਨ ਤੇ ਬੱਚੇ ਚੁੱਕ ਕੇ ਦਿੱਲੀ ਦੇ ਕਿਸੇ ਡਾਕਟਰ ਨੂੰ 1 ਲੱਖ ਰੁਪਏ ਵਿੱਚ ਵੇਚ ਦਿੰਦੇ ਹਨ। ਇਹ ਵੀਡੀਓ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਪੀੜਤਾਂ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਤਾਂ ਜਾਂਚ ਤੋਂ ਬਾਅਦ ਪੁਲਿਸ ਨੇ ਗੁਰਜੀਤ, ਚਰਨਜੀਤ ਚੰਨੀ, ਪ੍ਰਗਟ, ਗੁਰਜੀਤ, ਸੁਰਜੀਤ ਤੇ ਨਿਸ਼ਾਨ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਮਾਮਲੇ ‘ਚ ਚਰਨਜੀਤ ਸਿੰਘ ਚੰਨੀ ਦਾ ਥਾਣਾ ਸਦਰ ‘ਚ ਤੈਨਾਤ 4 ਹੋਮਗਾਰਡ ਦੇ ਜਵਾਨਾਂ ਨਾਲ ਮਾਰਕੁੱਟ ਕਰਕੇ ਫਰਾਰ ਹੋ ਜਾਣਾ ਅਤੇ ਇਸ ਮਾਰਕੁੱਟ ਦੌਰਾਨ ਹੋਮਗਾਰਡ ਦੇ 4 ਜਵਾਨਾਂ ਗੰਭੀਰ ਜ਼ਖਮੀ ਵੀ ਹੋਣਾ, ਕਈ ਸਵਾਲ ਖੜ੍ਹੇ ਕਰ ਗਿਆ ਹੈ। ਜਾਣਕਾਰੀ ਮੁਤਾਬਕ ਜ਼ਖਮੀ ਹੋਮਗਾਰਡ ਜਵਾਨਾਂ ਨੂੰ ਫਾਜਿਲਕਾ ਦੇ ਇੱਕ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕੀਤਾ ਗਿਆ ਹੈ।

 

- Advertisement -

Share this Article
Leave a comment