ਕੈਨੇਡਾ ’ਚ ਹਜ਼ਾਰਾਂ ਪਰਵਾਸੀਆਂ ਨੂੰ ਮਿਲੇਗੀ ਪੀ.ਆਰ., IRCC ਨੇ ਕੱਢਿਆ ਡਰਾਅ

TeamGlobalPunjab
2 Min Read

ਓਂਟਾਰੀਓ : ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਡਰਾਅ ਕੱਢ ਕੇ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਦਿੱਤਾ ਗਿਆ ਹੈ। ਕੈਨੇਡਾ ਵੱਲੋਂ 31 ਮਈ ਨੂੰ ਇੱਕ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਹੈ, ਜਿਸ ਤਹਿਤ 5956 ਪ੍ਰਵਾਸੀਆਂ ਨੂੰ ਪੀ.ਆਰ. ਦਿੱਤੀ ਜਾਵੇਗੀ। ਇਸ ਡਰਾਅ ਦੌਰਾਨ ਘੱਟ ਤੋਂ ਘੱਟ 380 ਸਕੋਰ ਵਾਲੇ ਉਮੀਦਵਾਰਾਂ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਵਸਣ ਦਾ ਮੌਕਾ ਮਿਲੇਗਾ।

ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC) ਤਹਿਤ ਪਰਮਾਨੈਂਟ ਰੈਜ਼ੀਡੈਂਸ (PR) ਦੇ ਯੋਗ ਹਨ ਉਨ੍ਹਾਂ ਲਈ ਇਹ ਨਵਾਂ ਡਰਾਅ ਕੱਢਿਆ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਇਹ ਡਰਾਅ ਹੁਣ ਤੱਕ ਦਾ ਤੀਜਾ ਸਭ ਤੋਂ ਵੱਡਾ ਐਕਸਪ੍ਰੈਸ ਐਂਟਰੀ ਡਰਾਅ ਹੈ ਅਤੇ ਇਹ 2021 ਵਿੱਚ ਦੂਜਾ ਸਭ ਤੋਂ ਹੇਠਲਾ ਵਿਸ਼ਾਲ ਰੈਂਕਿੰਗ ਸਕੋਰ (Comprehensive Ranking score) ਸੀ। ਪਿਛਲੇ ਡਰਾਅ ਰਿਕਾਰਡ ਵੀ ਇਸੇ ਸਾਲ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਪਹਿਲਾ ਡਰਾਅ ਫਰਵਰੀ ਵਿੱਚ ਕੱਢਿਆ ਗਿਆ ਸੀ, ਜਿਸ ਤਹਿਤ ਇੰਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਰਿਕਾਰਡ 27 ਹਜ਼ਾਰ 332 ਸੀਈਸੀ ਉਮੀਦਵਾਰਾਂ ਨੂੰ ਪੀ.ਆਰ. ਲਈ ਸੱਦਾ ਦਿੱਤਾ ਸੀ।

ਇਸ ਤੋਂ ਬਾਅਦ ਅਪ੍ਰੈਲ ਵਿੱਚ ਦੋ ਵੱਖ-ਵੱਖ ਡਰਾਅ ਕੱਢੇ ਗਏ ਸਨ, ਜਿਨ੍ਹਾਂ ‘ਚੋਂ ਹਰੇਕ ’ਚ 6 ਹਜ਼ਾਰ CEC ਉਮੀਦਵਾਰਾਂ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਵਸਣ ਦਾ ਮੌਕਾ ਦਿੱਤਾ ਗਿਆ।

ਦੱਸ ਦਈਏ ਕਿ ਪੀ.ਆਰ. ਲਈ ਕੈਨੇਡਾ ਉਨ੍ਹਾਂ ਪਰਵਾਸੀਆਂ ਨੂੰ ਪਹਿਲ ਦਿੰਦਾ ਹੈ, ਜਿਹੜੇ ਪਹਿਲਾਂ ਹੀ ਦੇਸ਼ ਵਿੱਚ ਰਹਿ ਰਹੇ ਹੋਣ। ਮੌਜੂਦਾ ਯਾਤਰਾ ਪਾਬੰਦੀਆਂ ਕਾਰਨ ਬਹੁਤ ਸਾਰੇ ਪਰਵਾਸੀ ਪੀ.ਆਰ. ਦੇ ਨਿਯਮਾਂ ਮੁਤਾਬਕ ਕੈਨੇਡਾ ਦੀ ਧਰਤੀ ‘ਤੇ ਨਹੀਂ ਰਹਿ ਸਕੇ, ਇਸ ਲਈ ਕੈਨੇਡਾ ਸਰਕਾਰ ਉਨ੍ਹਾਂ ਉਮੀਦਵਾਰਾਂ ਨੂੰ ਪਹਿਲ ਦੇਣਾ ਠੀਕ ਸਮਝਦੀ ਹੈ, ਜਿਹੜੇ ਇਸ ਵੇਲੇ ਦੇਸ਼ ਵਿੱਚ ਰਹਿ ਰਹੇ ਹਨ।

- Advertisement -

Share this Article
Leave a comment