ਪਿਸ਼ਾਵਰ ‘ਚ ਸਿੱਖ ਨੌਜਵਾਨ ਦੇ ਗ਼ਾਇਬ ਹੋਣ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰ ਤੋਂ ਕਾਰਵਾਈ ਦੀ ਮੰਗ

TeamGlobalPunjab
1 Min Read

ਵਰਲਡ ਡੈਸਕ :- ਪਾਕਿਸਤਾਨ ਦੇ ਪਿਸ਼ਾਵਰ ‘ਚ ਇਕ ਸਿੱਖ ਨੌਜਵਾਨ ਦੇ ਗ਼ਾਇਬ ਹੋਣ ਪਿੱਛੋਂ ਸਿੱਖ ਭਾਈਚਾਰੇ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਨੌਜਵਾਨ ਪਿਛਲੇ ਇਕ ਮਹੀਨੇ ਤੋਂ ਗ਼ਾਇਬ ਹੈ ਤੇ ਸਥਾਨਕ ਪ੍ਰਸ਼ਾਸਨ ਵੀ ਨੌਜਵਾਨ ਨੂੰ ਲੱਭਣ ‘ਚ ਕੋਈ ਮਦਦ ਨਹੀਂ ਕਰ ਰਿਹਾ।

ਦੱਸ ਦਈਏ ਪ੍ਰਦਰਸ਼ਨਕਾਰੀਆਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇਨ੍ਹਾਂ ਨੇ ਹੱਥਾਂ ‘ਚ ਸਰਕਾਰ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਭਾਈਚਾਰੇ ਦੇ ਆਗੂ ਪਰਵਿੰਦਰ ਸਿੰਘ ਨੇ ਦੱਸਿਆ ਕਿ ਗ਼ਾਇਬ ਨੌਜਵਾਨ ਅਵਿਨਾਸ਼ ਸਿੰਘ ਪੜਿਆ ਲਿਖਿਆ ਹੈ ਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਇਸਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਵਿਨਾਸ਼ ਸਿਘ ਨੂੰ ਸਮਾਜ ਵਿਰੋਧੀ ਤੱਤਾਂ ਨੇ ਅਗਵਾ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਗੰਭੀਰਤਾ ਨਾਲ ਕਾਰਵਾਈ ਨਹੀਂ ਕਰ ਰਹੀ ਹੈ।ਪ੍ਰਦਰਸ਼ਨਕਾਰੀਆਂ ਨੇ ਖ਼ੈਬਰ ਪਖ਼ਤੂਨਵਾ ਦੀ ਸੂਬਾ ਸਰਕਾਰ ਨੂੰ ਨੌਜਵਾਨ ਨੂੰ ਲੱਭਣ ਲਈ ਸਰਕਾਰੀ ਤੰਤਰ ਨੂੰ ਸਰਗਰਮ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀ ਨੌਜਵਾਨ ਤੇ ਲੜਕੀਆਂ ਦੇ ਗ਼ਾਇਬ ਹੋਣ ਦੀਆਂ ਘਟਨਾਵਾਂ ਬਾਰੇ ਹਾਲ ਹੀ ‘ਚ ਜਾਰੀ ਅਮਰੀਕਾ ਦੀ ਮਨੁੱਖੀ ਅਧਿਕਾਰਾਂ ਸਬੰਧੀ ਸਾਲਾਨਾ ਰਿਪੋਰਟ ‘ਚ ਵੀ ਪਾਕਿਸਤਾਨ ਦੀ ਆਲੋਚਨਾ ਕੀਤੀ ਗਈ ਸੀ। ਇੱਥੋਂ ਤਕ ਕਿ ਇਨ੍ਹਾਂ ‘ਚ ਦੋਸ਼ੀ ਅਧਿਕਾਰੀਆਂ ‘ਤੇ ਨਿੱਜੀ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ।

- Advertisement -

TAGGED: , ,
Share this Article
Leave a comment