ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਨੇ ਪਾਈ ਲੁੱਟ, 2 ਆਏ ਪੁਲਿਸ ਅੜਿੱਕੇ

Global Team
2 Min Read

ਸਰੀ : ਕੈਨੇਡਾ ‘ਚ 2 ਪੰਜਾਬੀ ਨੌਜਵਾਨਾਂ ਨੂੰ ਸਟੋਰ ਲੁੱਟਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਇਹਨਾਂ ਨੇ ਬੈਰੀ ਨੇੜੇ ਐਲਮਵੇਲ ਵਿਖੇ ਬੀ.ਐਮ.ਆਰ. ਸਟੋਰ ‘ਚ ਲੁੱਟ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਪਹਿਲਾਂ ਵੌਅਨ ਵਿਖੇ ਕਈ ਵੇਅਰ ਹਾਊਸ ਲੁੱਟਣ ਦੇ ਮਾਮਲੇ ਵਿਚ ਦੋਹਾਂ ਵਿਰੁੱਧ ਵੱਖ ਵੱਖ ਦੋਸ਼ ਲੱਗੇ ਚੁੱਕੇ ਹਨ।

ਯਾਰਕ ਰੀਜਨਲ ਪੁਲਿਸ ਨੇ ਬਰੈਂਪਟਨ ਨਾਲ ਸਬੰਧਤ ਦੋਹਾਂ ਪੰਜਾਬੀਆਂ ਵਿਰੁੱਧ ਕਾਰਵਾਈ ਕਰਦਿਆਂ 10 ਲੱਖ ਡਾਲਰ ਮੁੱਲ ਦਾ ਕੰਸਟ੍ਰਕਸ਼ਨ ਵਾਲਾ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

26 ਸਾਲ ਦੇ ਸੁਖਮਨਪ੍ਰੀਤ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਚੋਰੀ ਦੇ ਮਕਸਦ ਨਾਲ ਵੇਅਰਹਾਊਸ ਦੇ ਜਿੰਦੇ ਤੋੜਨ, ਭੇਖ ਬਦਲਣ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਮਿਸਚਫ਼ ਦੇ ਦੋਸ਼ ਆਇਦ ਕੀਤੇ ਗਏ।

ਉੱਥੇ ਹੀ ਦੂਜੇ ਪਾਸੇ ਤਰ੍ਹਾਂ ਲਵਪ੍ਰੀਤ ਸਿੰਘ ਵਿਰੁੱਧ ਵੀ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ, ਚੋਰੀ ਦੇ ਮਕਸਦ ਨਾਲ ਵੇਅਰਹਾਊਸ ਦੇ ਜਿੰਦੇ ਤੋੜਨ, ਭੇਸ ਬਦਲਣ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਮਿਸਚਫ਼ ਦੇ ਦੋਸ਼ ਆਇਦ ਕੀਤੇ ਗਏ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment