ਪੁਲਵਾਮਾ ਹਮਲੇ ਸਬੰਧੀ ਕਬੂਲਨਾਮੇ ‘ਤੇ ਪਾਕਿਸਤਾਨ ਦਾ ਯੂ-ਟਰਨ

TeamGlobalPunjab
2 Min Read

ਇਸਲਾਮਾਬਾਦ: ਜੰਮੂ-ਕਸ਼ਮੀਰ ‘ਚ ਪੁਲਵਾਮਾ ਹਮਲਾ ਮਾਮਲੇ ਵਿਚ ਕਬੂਲਨਾਮਾ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਪਲਟੀ ਮਾਰਦਾ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਦੇ ਕੇਂਦਰੀ ਮੰਤਰੀ ਫਵਾਦ ਚੌਧਰੀ ਨੇ ਆਪਣੇ ਕਬੂਲਨਾਮੇ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ 26 ਫਰਵਰੀ ਨੂੰ ਭਾਰਤ ਵੱਲੋਂ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਵਲੋਂ ਦਿੱਤੇ ਗਏ ਜਵਾਬ ਸਬੰਧੀ ਗੱਲਬਾਤ ਕੀਤੀ ਸੀ। ਜਦਕਿ ਮੀਡੀਆ ਨੇ ਇਸ ਨੂੰ ਗ਼ਲਤ ਉਜਾਗਰ ਕੀਤਾ ਹੈ ਅਤੇ ਭਾਰਤ ਵਿੱਚ ਵੀ ਇਸ ਸਬੰਧੀ ਗਲਤ ਖਬਰਾਂ ਚਲਾਈਆਂ ਜਾ ਰਹੀਆਂ ਹਨ।

ਇਸ ਸਬੰਧੀ ਸਭਾ ਚੌਧਰੀ ਨੇ ਟਵੀਟ ਵੀ ਕੀਤਾ ਹੈ ਕਿ ਉਨ੍ਹਾਂਨੇ ਪਿਛਲੇ ਸਾਲ 26 ਫਰਵਰੀ ਨੂੰ ਭਾਰਤ ਵਲੋਂ ਹੋਈ ਏਅਰ ਸਟਰਾਈਕ ਤੋਂ ਬਾਅਦ ਪਾਕਿਸਤਾਨ ਦੇ ਸਖਤ ਰਿਸਪਾਂਸ ਸਬੰਧੀ ਗੱਲ ਕਹੀ ਸੀ, ਜਿਸਨੂੰ ਗਲਤ ਸਮਝ ਲਿਆ ਗਿਆ।

ਬੀਤੇ ਦਿਨੀਂ ਸੰਸਦ ਵਿਚ ਪਾਕਿਸਤਾਨ ਦੇ ਕੇਂਦਰੀ ਮੰਤਰੀ ਫਵਾਦ ਚੌਧਰੀ ਨੇ ਬਿਆਨ ਦਿੱਤਾ ਸੀ, ਕਿ ਉਨ੍ਹਾਂ ਨੇ ਭਾਰਤ ਨੂੰ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਮਾਰਿਆ ਹੈ। ਪੁਲਵਾਮਾ ਹਮਲਾ ਪਾਕਿਸਤਾਨ ਦੀ ਅਤੇ ਕੌਮ ਦੀ ਸਭ ਤੋਂ ਵੱਡੀ ਕਾਮਯਾਬੀ ਹੈ। ਇੰਨਾ ਹੀ ਨਹੀਂ ਫਵਾਦ ਚੌਧਰੀ ਨੇ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਦੱਸਦੇ ਹੋਏ। ਇਸ ਦਾ ਕ੍ਰੈਡਿਟ ਇਮਰਾਨ ਖ਼ਾਨ ਸਰਕਾਰ ਨੂੰ ਵੀ ਦਿੱਤਾ ਸੀ। ਭਾਰਤ ਵੱਲੋਂ ਤਿੱਖਾ ਵਿਰੋਧ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਯੂ ਟਰਨ ਮਾਰਦਾ ਦਿਖਾਈ ਦੇ ਰਿਹਾ ਹੈ। ਜਿਸ ਤਹਿਤ ਚੌਧਰੀ ਨੇ ਟਵੀਟ ਕਰਦੇ ਹੋਏ ਸਫ਼ਾਈ ਵੀ ਦਿੱਤੀ ਹੈ।

Share this Article
Leave a comment