ਉੱਘੇ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਦ ਦਾ ਹੋਇਆ ਦੇਹਾਂਤ

navdeep kaur
3 Min Read

ਨਿਊਜ਼ ਡੈਸਕ :ਬੂਟਾ ਸਿੰਘ ਸ਼ਾਦ (ਅਸਲ ਨਾਂਅ ਬੂਟਾ ਸਿੰਘ ਬਰਾੜ) ਦੇ ਲਿਖੇ ਨਾਵਲਾਂ ਦਾ ਆਪਣਾ ਇੱਕ ਵਿਸ਼ਾਲ ਪਾਠਕ ਵਰਗ ਸੀ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵੀ ਬਣਾਈਆਂ, ਬਹੁਤ ਸਮਾਂ ਉਹ ਮੁੰਬਈ ਰਹੇ , ਅੰਤਿਮ ਦਿਨਾਂ ‘ ਚ ਉਹ ਸਿਰਸਾ ਕੋਲ ਇੱਕ ਪਿੰਡ ‘ ਚ ਰਹਿੰਦੇ ਸਨ ਜਿੱਥੇ ਉਹਨਾਂ ਦੇ ਪਰਿਵਾਰ ਦੀ ਜ਼ਮੀਨ ਸੀ , ਸ਼ਾਦ ਸਾਬ੍ਹ ਨੇ ਵਿਆਹ ਨਹੀਂ ਸੀ ਕਰਵਾਇਆ।
ਬੂਟਾ ਸਿੰਘ ‘ਸ਼ਾਦ’ ਦਾ ਜਨਮ 12 ਨਵੰਬਰ 1943 ਨੂੰ ਪਿੰਡ ਦਾਨ ਸਿੰਘ ਵਾਲਾ (ਜ਼ਿਲ੍ਹਾ ਬਠਿੰਡਾ) ਵਿਖੇ ਹੋਇਆ। ਉਹਨਾਂ ਦਾ ਪਾਲਣ-ਪੋਸ਼ਣ ਅਤੇ ਸਿੱਖਿਆ ਪੰਜਾਬ ਵਿੱਚ ਹੋਈ। ਉਹਨਾਂ ਨੇ ਐਮ.ਏ. ਅੰਗਰੇਜ਼ੀ ਸਾਹਿਤ ਵਿੱਚ ਕੀਤੀ। ਆਪਣੀ ਪੜ੍ਹਾਈ ਦੌਰਾਨ ਉਹਨਾਂ ਨੇ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਕਹਾਣੀਆਂ ਅਤੇ ਨਾਵਲ ਲਿਖੇ। ਡਿਗਰੀ ਤੋਂ ਬਾਅਦ, ਉਹਨਾਂ ਦੋ ਸਾਲ ਇੱਕ ਕਾਲਜ ਵਿੱਚ ਲੈਕਚਰਾਰ ਵਜੋਂ ਸੇਵਾ ਕੀਤੀ। ਉਹਨਾਂ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ 27 ਨਾਵਲ ਲਿਖੇ ਹਨ।
ਉਸਨੇ ਕੁਝ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਹੀਰੋ ਵਜੋਂ ਵੀ ਕੰਮ ਕੀਤਾ ਸੀ। ਉਸਦਾ ਸਕ੍ਰੀਨ ਨਾਮ ਹਰਿੰਦਰ ਸੀ। ਹਿੰਦੀ ਵਿੱਚ ਉਨ੍ਹਾਂ ਨੇ ਕੋਰਾ ਬਦਨ ਵਿੱਚ ਕੰਮ ਕੀਤਾ ਸੀ। ਉਸਨੇ ਕੁਲੀ ਯਾਰ ਦੀ, ਮਿੱਤਰ ਪਿਆਰੇ ਨੂੰ, ਅਤੇ ਗਿੱਧਾ ਸਮੇਤ ਕਈ ਪੰਜਾਬੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਸੀ।
ਉਸਨੇ ਨਿਸ਼ਾਨ (ਰਾਜੇਸ਼ ਖੰਨਾ ਅਤੇ ਜਤਿੰਦਰ ਅਭਿਨੇਤਰੀ), ਹਿੰਮਤ ਔਰ ਮਹਿਨਤ (ਜਤਿੰਦਰ ਅਭਿਨੇਤਰੀ), ਇਨਸਾਫ ਕੀ ਦੇਵੀ (ਰੇਖਾ ਅਭਿਨੇਤਰੀ), ਪਹਿਲਾ ਪਹਿਲਾ ਪਿਆਰ (ਕੈਮਰਾਮੈਨ ਮਨਮੋਹਨ ਸਿੰਘ ਨੂੰ ਨਿਰਦੇਸ਼ਕ ਵਜੋਂ ਬ੍ਰੇਕ ਦਿੱਤਾ), ਅਤੇ ਕਸਮ ਵਰਦੀ ਕੀ, ਵਰਗੀਆਂ ਕਈ ਫਿਲਮਾਂ ਦਾ ਨਿਰਮਾਣ ਕੀਤਾ ਸੀ।

ਰਾਜਸਥਾਨੀ ਕਾਲਮਨਵੀਸ ਭਾਰਤ ਭੂਸ਼ਨ ਸ਼ੂਨਯ, ਹਰਿਆਣਵੀ ਪੱਤਰਕਾਰ ਭੁਪਿੰਦਰ ਪੰਨੀਵਾਲੀਆ ਅਤੇ ਪ੍ਰਭਦਿਆਲ ਦੀ ਸੰਗਤ ਵਿਚ ਮੈਂ ਏਲਨਾਬਾਦ ਦੇ ਚਾਰ ਕੁ ਪਿੰਡਾਂ ਦੀ ਛੋਟੀ ਜਿਹੀ ਢਾਣੀ ਕੂਮਥਲਾ ਦਾ ਬੂਹਾ ਜਾ ਖੜਕਾਇਆ। ਖੇਤੀ ਦੇ ਵੱਡੇ-ਛੋਟੇ ਸੰਦਾਂ ਨਾਲ ਭਰਿਆ ਘਰ ਸੀ। ਸਾਡੀ ਆਮਦ ਦਾ ਸ਼ੋਰ ਸੁਣ ਕੇ ਬਾਕੀ ਘਰ ਨਾਲੋਂ ਹਟ ਕੇ ਬਣਾਈ ਬੈਠਕ ਵਿਚੋਂ ਬੁੱਢੇ ਸ਼ੇਰ ਦੀ ਗੁਰਾਹਟ ਜਿਹੀ ਸ਼ਾਦ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰੀ ਅਪਰੇਸ਼ਨਾਂ ਦੇ ਭੰਨੇ ਤੇ ਸਹਾਰਿਆਂ ਨਾਲ ਹੀ ਉੱਠਣ ਬੈਠਣ ਜੋਗਾ ਰਹਿ ਗਏ ਸਰੀਰ ਨੇ ਸਾਥ ਨਾ ਦਿੱਤਾ। ਬੂਟਾ ਸਿੰਘ ਸ਼ਾਦ ਦੇ ਮਰਨ ‘ਤੇ ਪਾਠਕ ਵਰਗ ਨੂੰ ਪੈਣ ਵਾਲਾ ਘਾਟਾ ਕਦੇ ਪੂਰਾ ਨਹੀਂ ਹੋਣਾ।
ਨਿਰਦੇਸ਼ਕ ਬੀ ਐਸ ਸ਼ਾਦ (ਬੂਟਾ ਸਿੰਘ ਸ਼ਾਦ) ਦਾ ਬੀਤੀ ਰਾਤ ਹਰਿਆਣਾ ਦੇ ਸਿਰਸਾ ਨੇੜੇ ਉਨ੍ਹਾਂ ਦੇ ਪਿੰਡ ਵਿੱਚ ਦਿਹਾਂਤ ਹੋ ਗਿਆ। ਬਾਲੀਵੁੱਡ ਨਿਰਮਾਤਾ ਅਤੇ ਲੇਖਕ ਇਕਬਾਲ ਸਿੰਘ ਚੰਨਾ ਨੇ ਫੇਸਬੁੱਕ ਪੋਸਟ ਰਾਹੀਂ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, “ਸੈਡ ਨਿਊਜ਼। ਉੱਘੇ ਨਾਵਲਕਾਰ ਅਤੇ ਫ਼ਿਲਮਸਾਜ਼ ਬੂਟਾ ਸਿੰਘ ਸ਼ਾਦ ਦਾ ਦਿਹਾਂਤ ਹੋ ਗਿਆ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment