‘ਤੁਹਾਨੂੰ ਕਿਹਾ ਸੀ ਨਾਂ ਕਰਕੇ ਦਿਖਾਉਂਗਾ’: ਦਿਲਜੀਤ ਦੋਸਾਂਝ ਨੇ ਲੁੱਟਿਆ ਦੁਨੀਆ ਦਾ ਦਿਲ; ਕੈਨੇਡਾ ‘ਚ ਰਚਿਆ ਇਤਿਹਾਸ

Prabhjot Kaur
2 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਇਸ ਵੇਲੇ ਪੂਰੀ ਦੁਨੀਆ ਵਿੱਚ ਚੜ੍ਹਾਈ ਹੋਈ ਪਈ ਹੈ। ਬੀਤੀ ਦਿਲਜੀਤ ਨੇ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਆਪਣੇ ਦੌਰੇ ਦੌਰਾਨ ਇੱਕ ਲਾਈਵ ਪ੍ਰਰਫਾਮੈਂਸ ਦਿੱਤੀ ਹੈ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

ਦੱਸ ਦੇਈਏ ਕਿ  ਦੋਸਾਂਝਾਵਾਲੇ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ ‘ਚ 54,000 ਲੋਕਾਂ ਸਾਹਮਣੇ ਲਾਈਵ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਉਹ ਇਹ ਕਾਰਨਾਮਾ ਦਿਖਾਉਣ ਵਾਲੇ ਪੰਜਾਬੀ ਸਿਨੇਮਾ ਜਗਤ ਦੇ ਪਹਿਲੇ ਸੁਪਰਸਟਾਰ ਹਨ। ਦੋਸਾਂਝਾਵਾਲੇ ਦੀ ਇਸ ਕਾਮਯਾਬੀ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।

 

- Advertisement -
View this post on Instagram

 

A post shared by Team Diljit Dosanjh (@teamdiljitglobal)

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ‘ਤੇ ਲਗਾਤਾਰ ਸ਼ੋਅ ਨਾਲ ਸੰਬਧਤ ਵੀਡੀਓ ਅਤੇ ਪੋਸਟ ਸ਼ੇਅਰ ਕਰ ਰਹੇ ਹਨ। ਦਲਜੀਤ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ…ਜਿਸ ਵਿੱਚ ਉਹ ਕਹਿ ਰਹੇ ਹਨ…ਕਿਹਾ ਸੀ ਨਾ ਕਰਕੇ ਦਿਖਾਉਗਾ…ਇਕੱਲੀ ਰੀਲ ਨਹੀਂ…ਕਰਕੇ ਵੀ ਦਿਖਾਈ ਦਾ।  ਦਿਲਜੀਤ ਦੀ ਇਸ ਕਾਮਯਾਬੀ ‘ਤੇ ਫੈਨਜ਼ ਉਹਨਾਂ ਨੂੰ ਵਧਾਈ ਦੇ ਰਹੇ ਅਤੇ ਆਪਣਾ ਪਿਆਰ ਦਿਖਾ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -
Share this Article
Leave a comment