ਨਿਊਜ਼ ਡੈਸਕ: ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਵਿੱਚ ਕਈ ਤਰ੍ਹਾਂ ਫ਼ਲ ਵੀ ਆਉਣੇ ਸ਼ੁਰੂ ਹੋ ਗਏ ਹਨ। ਜਿਵੇਂ ਫਲਾ ਦਾ ਰਾਜਾ ਅੰਬ ਹੈ। ਜਿਸ ਦਾ ਲੋਕ ਗਰਮੀ ਆਉਂਦੇ ਹੀ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਅੰਬ ਦਾ ਜੂਸ ਪੀਣਾ ਬਹੁਤ ਪਸੰਦ ਕਰਦੇ ਹਨ। ਇਹ ਸਵਾਦ ਅਤੇ ਸਿਹਤ ਦਾ ਅਨੋਖਾ ਸੁਮੇਲ ਹੈ। ਅੰਬ ‘ਚ ਉਹ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਅੰਬ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਕੇ ਵੀ ਤੁਸੀਂ ਭਾਰ ਘਟਾ ਸਕਦੇ ਹੋ। ਆਓ ਜਾਣਦੇ ਹਾਂ ਭਾਰ ਘਟਾਉਣ ਲਈ ਅੰਬਾਂ ਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਸ਼ਾਮਲ ਕਰਨਾ ਹੈ।
ਦਲੀਏ ‘ਚ ਸ਼ਾਮਲ ਕਰੋ ਅੰਬ -:
50 ਗ੍ਰਾਮ ਨਾਰੀਅਲ (ਗਰੇਟ ਕੀਤਾ ਹੋਇਆ), 1/2 ਕੱਪ ਨਾਰੀਅਲ ਦਾ ਦੁੱਧ, 150 ਗ੍ਰਾਮ ਓਟਸ, 1 ਪੱਕਾ ਅੰਬ, 1 ਚਮਚ ਸੁੱਕਾ ਮੇਵਾ, 1 ਚਮਚ ਸ਼ਹਿਦ, 1 ਚਮਚ ਇਲਾਇਚੀ ਪਾਊਡਰ।
ਇਸ ਤਰ੍ਹਾਂ ਬਣਾਓ ਮਿਸ਼ਰਣ -:
ਇੱਕ ਕਟੋਰੀ ਵਿੱਚ ਸਾਰੀ ਸਮੱਗਰੀ ਨੂੰ ਮਿਲਾਓ ਅਤੇ ਰਾਤ ਭਰ ਛੱਡ ਦਿਓ। ਅਗਲੇ ਦਿਨ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਨਾਸ਼ਤੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਅੰਬ ਦਾ ਸਲਾਦ ਵੀ ਬਣਾ ਸਕਦੇ ਹੋ -:
ਪਾਲਕ ਦੇ ਪੱਤੇ, 1 ਪੱਕਾ ਅੰਬ, ਮੁੱਠੀ ਭਰ ਪਾਈਨ ਨਟਸ, 1 ਚਮਚ ਜੈਤੂਨ ਦਾ ਤੇਲ, 1 ਚਮਚ ਸ਼ਹਿਦ, ਕਾਲੀ ਮਿਰਚ
ਸਭ ਤੋਂ ਪਹਿਲਾਂ ਪਾਲਕ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਅੰਬਾਂ ਨੂੰ ਪਤਲੀਆਂ ਪੱਟੀਆਂ ਵਿੱਚ ਕੱਟ ਲਓ। ਇੱਕ ਪਲੇਟ ਵਿੱਚ ਥੋੜ੍ਹਾ ਜਿਹਾ ਤੇਲ ਚੰਗੀ ਤਰ੍ਹਾਂ ਫੈਲਾਓ। ਹੁਣ ਇਸ ‘ਚ ਪਾਲਕ ਦੀਆਂ ਪੱਤੀਆਂ, ਪਾਇਨ ਨਟਸ ਪਾਓ, ਉੱਪਰ ਅੰਬ ਦੇ ਟੁਕੜੇ ਪਾ ਦਿਓ। ਸਾਰੀ ਸਮੱਗਰੀ ਨੂੰ ਮਿਲਾ ਕੇ ਸਲਾਦ ਤਿਆਰ ਕਰੋ। ਇਸ ਨੂੰ ਭਾਰ ਘਟਾਉਣ ਦੀ ਯਾਤਰਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਕੁੱਝ ਲੋਕ ਅੰਬ ਨੂੰ ਭੋਜਨ ਤੋਂ ਬਾਅਦ ਖਾਣਾ ਵੀ ਪਸੰਦ ਕਰਦੇ ਹਨ। ਜਿਸ ਨਾਲ ਮੂੰਹ ਦਾ ਸਵਾਦ ਵਧੀਆ ਹੋ ਜਾਂਦਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.