ਦਿੱਲੀ ਚੋਣ ਦੰਗਲ : ਆਮ ਆਦਮੀ ਪਾਰਟੀ ‘ਚ ਚੋਣਾਂ ਤੋਂ ਪਹਿਲਾਂ ਹੀ ਪਈ ਫੁੱਟ!

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਾਰੀਆਂ ਪਾਰੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਲਗਾਤਾਰ ਹਰ  ਸਿਆਸੀ ਪਾਰਟੀ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ ਅਤੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ‘ਚ ਸੱਤਾ ‘ਚ ਰਹੀ ਆਮ ਆਦਮੀ ਪਾਰਟੀ ਅੰਦਰ ਫੁੱਟ ਪੈਂਦੀ ਦਿਖਾਈ ਦੇ ਰਹੀ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੇ ਹਰੀ ਨਗਰ ਇਲਾਕੇ ਤੋਂ ਸਾਬਕਾ ਵਿਧਾਇਕ ਜਗਦੀਪ ਸਿੰਘ ਦੀ ਟਿਕਟ ਕੱਟਕੇ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ‘ਚੋਂ ਆਪ ‘ਚ ਸ਼ਾਮਲ ਹੋਈ ਇੱਕ ਆਗੂ ਨੇ ਦੇ ਦਿੱਤੀ ਗਈ ਹੈ। ਜਿਸ ‘ਤੇ ਜਗਦੀਪ ਸਿੰਘ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ।

ਜਗਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਕਿ ਅਤੇ ਇੱਕ ਸਿੱਖ ਆਗੂ ਦੀ ਟਿਕਟ ਕੱਟ ਕੇ ਪੈਰਾਸੂਟ ਰਾਹੀਂ ਪਾਰਟੀ ‘ਚ ਸ਼ਾਮਲ ਹੋਈ ਇੱਕ ਆਗੂ ਰਾਜਕੁਮਾਰੀ ਢਿੱਲੋਂ ਨੂੰ ਟਿਕਟ ਦੇ ਦਿੱਤੀ ਗਈ ਹੈ ਅਤੇ ਉਸ ਦਾ ਸਿੱਖ ਭਾਈਚਾਰੇ ਨਾਲ ਕੋਈ ਸਬੰਧ ਨਾ ਹੋਣ ‘ਤੇ ਵੀ ਉਸ ਨੂੰ ਸਿੱਖ ਆਗੂ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਸਾਥੀਆਂ ਨੂੰ ਪਾਰਟੀ ‘ਚ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।  ਜਗਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਅੰਦਰ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਸ਼ਾਮ ਤੱਕ ਲੋਕਾਂ ‘ਚ ਜਾਣਗੇ ਅਤੇ ਇਸ ਮੁੱਦੇ ‘ਤੇ ਉਨ੍ਹਾਂ ਦੀ ਰਾਏ ਜਾਣਨਗੇ

ਦੱਸ ਦਈਏ ਕਿ ਦਿੱਲੀ ਅੰਦਰ 8 ਫਰਵਰੀ ਵਾਲੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਕੰਮ ਦੇ ਅਧਾਰ ‘ਤੇ ਵੋਟ ਲੈਣ ਦੀ ਗੱਲ ਕਹੀ ਗਈ ਹੈ। ਪਰ ਹੁਣ ਪਾਰਟੀ ਅੰਦਰ ਹੀ ਬਗਾਵਤ ਸ਼ੁਰੂ ਹੋ ਗਈ ਹੈ। ਅਜਿਹੇ ਵਿੱਚ ਚੋਣਾਂ ਤੋਂ ਪਹਿਲਾਂ ਇਸ ਬਗਾਵਤ ਦੇ ਕੀ ਨਤੀਜੇ ਨਿੱਕਲਣਗੇ ਇਸ ਦਾ ਪਤਾ ਆਉਣ ਵਾਲੇ ਦਿਨਾਂ ‘ਚ ਲੱਗੇਗਾ।

Share this Article
Leave a comment