‘ਆਤਮਨਿਰਭਰ’ – ਖਿਡੌਣਾ ਉਦਯੋਗ ਲਈ ਲੋਕਾਂ ਦੀਆਂ ਆਦਤਾਂ ਵਿੱਚ ਬਦਲਾਅ ਲਿਆਉਣ ਦੀ ਲੋੜ

TeamGlobalPunjab
9 Min Read

-ਸੰਜਨਾ ਕਾਦਯਾਨ ਅਤੇ ਤੁਲਸੀਪ੍ਰਿਯਾ ਰਾਜਕੁਮਾਰੀ

ਚੀਨ ਤੋਂ ਸਸਤੇ ਆਯਾਤ ਦੀ ਭਰਮਾਰ ਨੇ ਭਾਰਤੀ ਖਿਡੌਣਾ ਉਦਯੋਗ ਦਾ ਚੈਨ ਵੀ ਖੋਹ ਰੱਖਿਆ ਹੈ। ਕੌੜਾ ਸੱਚ ਤਾਂ ਇਹ ਹੈ ਕਿ ਇਸ ਵਜ੍ਹਾ ਨਾਲ ਭਾਰਤੀ ਖਿਡੌਣਾ ਉਦਯੋਗ ਦਾ ਵਿਕਾਸ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਤੇਜ਼ ਰਫ਼ਤਾਰ ਨਹੀਂ ਫੜ ਰਿਹਾ ਹੈ। ਹਾਲ ਹੀ ਵਿੱਚ ਸਰਕਾਰ ਨੇ ਸਵਦੇਸ਼ੀ ਖਿਡੌਣਾ ਉਦਯੋਗ ਵਿੱਚ ਨਵੀਂ ਜਾਨ ਪਾਉਣ ਲਈ ਖਿਡੌਣਿਆਂ ‘ਤੇ ਇੰਪੋਰਟ ਡਿਊਟੀ ਵਿੱਚ 200 ਪ੍ਰਤੀਸ਼ਤ ਦਾ ਭਾਰੀ ਵਾਧਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਖਿਡੌਣਿਆਂ ਦੀ ਗੁਣਵੱਤਾ ਪ੍ਰਮਾਣੀਕਰਣ ਨੂੰ ਪੂਰੀ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਹੈ।

ਹਾਲਾਂਕਿ, ਚੀਨੀ ਖਿਡੌਣਿਆਂ ਦੇ ਆਦੀ ਹੋ ਚੁੱਕੇ ਭਾਰਤੀ ਉਪਭੋਗਤਾਵਾਂ ਦੀਆਂ ਪ੍ਰਾਥਮਿਕਤਾਵਾਂ ਜਦੋਂ ਤੱਕ ਨਵੇਂ ਸਿਰੇ ਤੋਂ ਨਹੀਂ ਬਦਲਣਗੀਆਂ, ਉਦੋਂ ਤੱਕ ਸੰਭਵ ਤੌਰ ‘ਤੇ ਉੱਚ ਇੰਪੋਰਟ ਡਿਊਟੀ ਵੀ ਸਥਾਨਕ ਖਿਡੌਣਿਆਂ ਦੀ ਮੰਗ ਵਧਾਉਣ ਵਿੱਚ ਕਾਰਗਰ ਸਿੱਧ ਨਹੀਂ ਹੋਵੇਗੀ। ਬਹਰਹਾਲ, ਕੋਵਿਡ-19 ਸੰਕਟ ਨੇ ਵਿਸ਼ਵੀਕਰਣ ਦੇ ਪ੍ਰਤੀ ਆਪਣੀਆਂ ਧਾਰਨਾਵਾਂ ‘ਤੇ ਫਿਰ ਤੋਂ ਗੰਭੀਰਤਾਪੂਰਵਕ ਚਿੰਤਨ ਕਰਨ ਦਾ ਅਨੁਕੂਲ ਮਾਹੌਲ ਸਾਡੇ ਦੇਸ਼ ਵਿੱਚ ਬਣਾ ਦਿੱਤਾ ਹੈ। ਸੱਚ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਸਾਡੇ ਨਜ਼ਰੀਏ ਵਿੱਚ ਨਵੇਂ ਸਿਰੇ ਤੋਂ ਇਹ ਬਦਲਾਅ ਉਨਾ ਪ੍ਰਾਸੰਗਿਕ ਨਹੀਂ ਹੋਇਆ ਜਿੰਨਾ ਕਿ ਮੌਜੂਦਾ ਸਾਲ ਭਾਵ 2020 ਵਿੱਚ ਹੋਇਆ ਹੈ।

ਵਿਵਹਾਰ ਵਿਗਿਆਨ ਖੋਜ ਤੋਂ ਇਹ ਪਤਾ ਚਲਿਆ ਹੈ ਕਿ ਵੱਖ-ਵੱਖ ਨੀਤੀਗਤ ਉਪਾਵਾਂ ਜਾਂ ਕਦਮਾਂ ਤੋਂ ਲੋਕਾਂ ਦੀਆਂ ਆਦਤਾਂ ਵਿੱਚ ਬਿਲਕੁਲ ਸਹੀ ਢੰਗ ਨਾਲ ਬਦਲਾਅ ਉਦੋਂ ਸੰਭਵ ਹੋ ਸਕਦਾ ਹੈ ਜਦੋਂ ਉਨ੍ਹਾਂ ਦੇ ਆਸਪਾਸ ਦੇ ਮਾਹੌਲ ਵਿੱਚ ਸੁਭਾਵਿਕ ਰੂਪ ਨਾਲ ਸਹਾਇਕ ਅਨੁਕੂਲ ਪਰਿਵਰਤਨ ਨਿਰੰਤਰ ਹੋਣ ਲਗਦੇ ਹਨ। ਬੇਸ਼ਕ, ਕੋਵਿਡ -19 ਦੇ ਮੌਜੂਦਾ ਮਾਹੌਲ ਵਿੱਚ ਖਪਤਕਾਰਾਂ ਦੀਆਂ ਆਦਤਾਂ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜ਼ਿਆਦਾ ਸੁਰੱਖਿਅਤ ਅਤੇ ਬਿਹਤਰੀਨ ਉਤਪਾਦ ਉਨ੍ਹਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਸਰਕਾਰ ਦਾ ਧਿਆਨ ਵੀ ਇਸ ਬਦਲਾਅ ਦੇ ਵੱਲ ਗਿਆ ਹੈ, ਤਾਂ ਹੀ ਉਸ ਨੇ ‘ਗੋ-ਲੋਕਲ ਭਾਵ ਸਵਦੇਸ਼ੀ ਨੂੰ ਅਪਣਾਓ’ ਦਾ ਸਪਸ਼ਟ ਸੱਦਾ ਦਿੱਤਾ ਹੈ। ਖਿਡੌਣਾ ਬਜ਼ਾਰ ਇਸ ਬਦਲਦੇ ਰੁਝਾਨ ਦਾ ਅਪਵਾਦ ਨਹੀਂ ਹੈ। ਜਦੋਂ ਠੀਕ ਇਸੇ ਤਰ੍ਹਾਂ ਦਾ ਮਾਹੌਲ ਜਾਂ ਦ੍ਰਿਸ਼ ਬਣ ਜਾਂਦਾ ਹੈ, ਤਾਂ ਵਿਵਹਾਰ ਅਰਥਸ਼ਾਸਤਰ ਦੀ ਭੂਮਿਕਾ ਆਤਮਨਿਰਭਰ ਖਿਡੌਣਾ ਉਦਯੋਗ ਦੇ ਵਿਕਾਸ ਲਈ ਇਰਾਦਿਆਂ-ਨਤੀਜਿਆਂ ਦੀ ਖਾਈ ਨੂੰ ਭਰਨ ਵਿੱਚ ਅਤਿਅੰਤ ਵਿਸ਼ੇਸ਼ ਬਣ ਜਾਂਦੀ ਹੈ।
ਇਸ ਦਿਸ਼ਾ ਵਿੱਚ ਪਹਿਲਾ ਠੋਸ ਕਦਮ ਇਹ ਹੋਣਾ ਚਾਹੀਦਾ ਹੈ ਕਿ ਸਸਤੇ ਅਤੇ ਘਟੀਆ ਆਯਾਤ ਕੀਤੇ ਖਿਡੌਣਿਆਂ ਦੀ ਬਜਾਏ ਸੁਰੱਖਿਅਤ ਅਤੇ ਬਿਹਤਰੀਨ ਮੇਡ-ਇਨ-ਇੰਡੀਆ ਖਿਡੌਣੇ ਹੀ ਖਰੀਦਣ ਦਾ ਇੱਕ ਨਵਾਂ ਮਿਆਰ ਬਣਾਇਆ ਜਾਵੇ। ਸਰਕਾਰ ਮੇਡ-ਇਨ-ਇੰਡੀਆ ਖਿਡੌਣਿਆਂ ਦੀ ਬ੍ਰਾਂਡਿੰਗ ਵਿੱਚ ਇਸ ਸੰਦੇਸ਼ ਨੂੰ ਸਪਸ਼ਟ ਰੂਪ ਨਾਲ ਸ਼ਾਮਲ ਕਰ ਸਕਦੀ ਹੈ ਅਤੇ ਖੇਤਰ-ਵਾਰ ਬ੍ਰਾਂਡ ਲੋਗੋ ਦੇ ਨਾਲ ਸਮਰਪਿਤ ਜਾਂ ਵਿਸ਼ੇਸ਼ ਖਿਡੌਣਿਆਂ ਦੁਕਾਨਾਂ ਨੂੰ ਮਕਬੂਲ ਬਣਾ ਸਕਦੀ ਹੈ। ਮੇਡ-ਇਨ-ਇੰਡੀਆ ਬ੍ਰਾਂਡ ਦੇ ਪ੍ਰਤੀ ਸੱਚੀ ਨਿਸ਼ਠਾ ਸੁਨਿਸ਼ਚਿਤ ਕਰਨ ਦੇ ਲਈ ਅਸਰਦਾਰ ਲੋਕਾਂ ਦੇ ਰੂਪ ਵਿੱਚ ਬੱਚਿਆਂ ਅਤੇ ਮਾਤਾ-ਪਿਤਾ ਨੂੰ ਨਿਸ਼ਾਨਾ ਬਣਾਉਂਦਿਆਂ ਵਿਸ਼ੇਸ਼ ਵਿਗਿਆਪਨ ਤਿਆਰ ਕੀਤੇ ਜਾ ਸਕਦੇ ਹਨ, ਜਿਵੇਂ ਕਿ ਅਮੂਲ ਅਤੇ ਮੈਗੀ ਨੇ ਆਪਣੀਆਂ ਮਾਰਕਿਟਿੰਗ ਮੁਹਿੰਮਾਂ ਵਿੱਚ ਕੀਤਾ ਹੈ। ਇਸੇ ਤਰ੍ਹਾਂ ਸਕੂਲਾਂ ਵਿੱਚ ਕਿਸੇ ਵਿਸ਼ੇਸ਼ ਦਿਨ ਨੂੰ ‘ਸੁਰੱਖਿਤ ਮੇਡ-ਇਨ-ਇੰਡੀਆ ਖਿਡੌਣਾ ਦਿਵਸ’ ਦੇ ਰੂਪ ਵਿੱਚ ਮਨਾਇਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਦੀਆਂ ਵੱਖ-ਵੱਖ ਵਿੱਦਿਅਕ ਯੋਜਨਾਵਾਂ ਦੇ ਤਹਿਤ ਨਿਰਮਾਤਾਵਾਂ ਤੋਂ ਸਵਦੇਸ਼ੀ ਖਿਡੌਣਿਆਂ ਨੂੰ ਖਰੀਦ ਕੇ ਇਸ ਮਿਆਰ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੇ ਹਨ।

- Advertisement -

ਦੂਜੀ ਅਹਿਮ ਗੱਲ ਇਹ ਹੈ ਕਿ ਮੇਡ-ਇਨ-ਇੰਡੀਆ ਖਿਡੌਣਿਆਂ ਦੇ ਨਿਰਮਾਣ, ਵਿਕਰੀ ਅਤੇ ਖਰੀਦ ਨੂੰ ਬਹੁਤ ਅਸਾਨ ਬਣਾ ਦਿੱਤਾ ਜਾਵੇ। ਵਰਗੀਕਰਨ ਸਬੰਧੀ ਕਿਸੇ ਵੀ ਅਸਪਸ਼ਟਤਾ ਦੇ ਬਿਨਾ ਹੀ ਐੱਚਐੱਸ 95 ਦੇ ਤਹਿਤ ਸਾਰੇ ਉਤਪਾਦ ਸ਼੍ਰੇਣੀਆਂ ‘ਤੇ ਇੰਪੋਰਟ ਡਿਊਟੀ ਅਤੇ ਜੀਐੱਸਟੀ ਦਰਾਂ ਇਕਸਮਾਨ ਰੱਖਣ ਨਾਲ ਹੀ ਖਿਡੌਣਾ ਨਿਰਮਾਤਾਵਾਂ ਨੂੰ ਕਾਫੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਖਿਡੌਣਾ ਉਦਯੋਗ ‘ਤੇ ਇੱਕ ਸਰਲ ਵਪਾਰ ਗਾਈਡ ਵੀ ਸੁਨਿਸ਼ਚਿਤ ਕਰੀਏ ਜਿਸ ਵਿੱਚ ਸਪਲਾਈ ਚੇਨ ਦੇ ਤਹਿਤ ਸਰਕਾਰ ਦੁਆਰਾ ਪੇਸ਼ ਕੀਤੇ ਗਏ ਸਾਰੇ ਪ੍ਰੋਤਸਾਹਨਾਂ ਦਾ ਜ਼ਿਕਰ ਹੋਵੇ। ਇਸ ਦੇ ਨਾਲ ਵੀ ਖਿਡੌਣਾ ਕਾਰੋਬਾਰੀਆਂ ਨੂੰ ਕਾਫੀ ਮਦਦ ਮਿਲੇਗੀ। ਉਪਭੋਗਤਾਵਾਂ ਨੂੰ ਮੇਡ-ਇਨ-ਇੰਡੀਆ ਖਿਡੌਣੇ ਖਰੀਦਣ ਵਿੱਚ ਹੋਰ ਵੀ ਅਸਾਨੀ ਉਦੋਂ ਹੋਵੇਗੀ, ਜਦੋਂ ਇਨ੍ਹਾਂ ਨੂੰ ਦੁਕਾਨਾਂ,ਇੰਪੋਰੀਅਮ, ਸਥਾਨਕ ਬਜ਼ਾਰਾਂ, ਮੇਲਿਆਂ, ਚਿੜੀਆਘਰਾਂ ਅਤੇ ਅਜਾਇਬ ਘਰਾਂ ਵਿੱਚ ਆਕਰਸ਼ਕ ਕੋਨਿਆਂ ਵਿੱਚ ਇਸ ਤਰ੍ਹਾਂ ਰੱਖਿਆ ਜਾਵੇਗਾ ਕਿ ਉਨ੍ਹਾਂ ‘ਤੇ ਲੋਕਾਂ ਦੀ ਨਜ਼ਰ ਅਸਾਨੀ ਨਾਲ ਪੈ ਸਕੇ। ਜੇ ਉਤਪਾਦ ਡਿਜ਼ਾਈਨ ਦੇ ਨਾਲ-ਨਾਲ ਖਿਡੌਣਿਆਂ ਦੀ ਪੈਕਿੰਗ ਵਿੱਚ ਸਥਾਨਕ ਸੱਭਿਆਚਾਰਕ ਲੋਕਾਚਾਰ ਜਾਂ ਕਦਰਾਂ-ਕੀਮਤਾਂ ਨੂੰ ਵੀ ਅੰਕਿਤ ਕਰ ਦਿੱਤਾ ਜਾਵੇ ਤਾਂ ਉਸ ਨੂੰ ਦੇਖ ਕੇ ਉਪਭੋਗਤਾ ਹੋਰ ਵੀ ਅਧਿਕ ਉਤਸ਼ਾਹਿਤ ਹੋਣਗੇ। ਉਦਾਹਰਣ ਦੇ ਲਈ, ਸਿੱਖਿਆ ਟੈਕਨੋਲੋਜੀ ਨਾਲ ਸਬੰਧਿਤ ਸਟਾਰਟ-ਅੱਪਸ ਆਪਣੀ ਤਰਫੋਂ ਬਿਲਡਿੰਗ ਬਲਾਕ ਸੈਟਾਂ ਵਿੱਚ ਭਾਰਤੀ ਮੰਦਿਰ ਵਾਸਤੂ ਕਲਾ, ਸ਼ਤਰੰਜ ਦੇ ਗੇਮ ਸੈੱਟਾਂ ਵਿੱਚ ਚਤੁਰੰਗਾ, ਲੂਡੋ ਗੇਮ ਸੈੱਟਾਂ ਵਿੱਚ ਪਚੀਸੀ ਅਤੇ ਹੋਰ ਆਮ ਗੇਮ ਸੈੱਟਾਂ ਵਿੱਚ ਅਮਰ-ਚਿੱਤਰ ਕਥਾ ਅਤੇ ਪੰਚਤੰਤਰ ਥੀਮ ਨੂੰ ਅੰਕਿਤ ਕਰ ਸਕਦੇ ਹਾਂ।

ਸਬੂਤ ਦੱਸਦੇ ਹਨ ਕਿ ਯੁਵਾ-ਕਾਲ ਵਿੱਚ ਵਿਰਾਸਤ ਅਤੇ ਸੱਭਿਆਚਾਰ ਅਧਾਰਿਤ ਉਪਭੋਗਤਾ ਪ੍ਰਾਥਮਿਕਤਾਵਾਂ ਅਧਿਕ ਮਜ਼ਬੂਤ ਹੁੰਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਮੇਡ-ਇਨ-ਇੰਡੀਆ ਖਿਡੌਣਿਆਂ ਦੇ ਪ੍ਰਤੀ ਨੌਜਵਾਨਾਂ ਦੀ ਪਸੰਦ ਨੂੰ ਪ੍ਰੋਤਸਾਹਿਤ ਕਰਨ ਲਈ ਸੰਦੇਸ਼ਾਂ ਨੂੰ ਵਾਰ-ਵਾਰ ਪ੍ਰਸਾਰਿਤ ਕੀਤਾ ਜਾਵੇ। ਉਤਪਾਦ ਦੇ ਮੂਲ ਦੇਸ਼ ਨਾਲ ਸਬੰਧਤ ਸੰਦੇਸ਼ ਪ੍ਰਭਾਵੀ ਹੁੰਦੇ ਹਨ, ਜਿਵੇਂ ਕਿ “ਮੇਡ-ਇਨ-ਇੰਡੀਆ ਖਿਡੌਣੇ ਦੀ ਹਰੇਕ 1 ਰੁਪਏ ਦੀ ਖਰੀਦ 5 ਭਾਰਤੀ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ।” ਅਜਿਹੇ ਸੰਦੇਸ਼ਾਂ ਨੂੰ ਬਿਲਬੋਰਡ, ਔਨਲਾਈਨ ਰਿਟੇਲ, ਦੁਕਾਨਾਂ ਅਤੇ ਹੋਰ ਜਨਤਕ ਥਾਵਾਂ ‘ਤੇ ਦਿਖਾਇਆ ਜਾਣਾ ਚਾਹੀਦਾ ਹੈ। ਮੇਡ-ਇਨ-ਇੰਡੀਆ ਖਿਡੌਣੇ ਖਰੀਦਣ ਦੇ ਲਈ ਉਪਭੋਗਤਾਵਾਂ ਨੂੰ ਵਿਅਕਤੀਗਤ ਧੰਨਵਾਦ ਸੰਦੇਸ਼ ਭੇਜੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਕਾਰੀਗਰਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਤੁਹਾਡੇ ਦੁਬਾਰਾ ਖਿਡੌਣੇ ਖਰੀਦਣ ਨਾਲ ਲਾਭ ਹੋਵੇਗਾ।

ਖਿਡੌਣਾ-ਬਜ਼ਾਰ ਦੀ ਵਿਸ਼ੇਸ਼ਤਾ ਹੈ – ਉਤਪਾਦਾਂ ਵਿੱਚ ਵਿਆਪਕ ਅੰਤਰ ਅਤੇ ਇਹ ਅੰਤਰ ਹੋਰ ਅਧਿਕ ਸਪਸ਼ਟ ਹੁੰਦਾ ਹੈ, ਜਦੋਂ ਚੀਨ ਤੋਂ ਆਯਾਤ ਕੀਤੇ ਖਿਡੌਣਿਆਂ ਦਾ ਭਾਰਤੀ ਖਿਡੌਣਿਆਂ ਨਾਲ ਮੁਕਾਬਲਾ ਹੁੰਦਾ ਹੈ। ਉਤਪਾਦ ਅੰਤਰ ਨੂੰ ਭਾਰਤ ਦੇ ਪੱਖ ਵਿੱਚ ਕੀਤਾ ਜਾ ਸਕਦਾ ਹੈ, ਜਦੋਂ ਮੇਡ-ਇਨ-ਇੰਡੀਆ ਖਿਡੌਣਿਆਂ ਦੀਆਂ ਸਕਾਰਾਤਮਕ ਮੁੱਲਾਂਕਣ ਰਿਪੋਰਟਾਂ ਅਤੇ ਖਪਤਕਾਰਾਂ ਦੀਆਂ ਸਮੀਖਿਆਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਮਕਬੂਲ ਬਣਾਇਆ ਜਾਵੇ, ਤਾਕਿ ਲੋਕ ਔਨਲਾਈਨ ਅਤੇ ਔਫਲਾਈਨ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਤੋਂ ਇੱਕ-ਦੂਜੇ ਨੂੰ ਜਾਣੂ ਕਰਵਾਉਣ। ਇਸ ਤੋਂ ਇਲਾਵਾ, ਸਥਾਨਕ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਦੇ ਸੰਦਰਭ ਵਿੱਚ ਸੁਰੱਖਿਅਤ ਅਤੇ ਟਿਕਾਊ ਪਰੰਪਰਾਗਤ ਖਿਡੌਣਿਆਂ ਦੇ ਲਈ ਪੁਰਸਕਾਰ ਵੀ ਸਥਾਪਿਤ ਕੀਤੇ ਜਾ ਸਕਦੇ ਹਨ।

ਅੰਤ ਵਿੱਚ, ਘੱਟ-ਕੀਮਤ ਵਾਲੇ ਆਯਾਤ ਕੀਤੇ ਖਿਡੌਣੇ ਨਾ ਖਰੀਦ ਸਕਣ ਨਾਲ ਸਬੰਧਤ ਉਪਭੋਗਤਾ ਦੀ ਅਰੁਚੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇੱਕ ਸੁਰੱਖਿਅਤ ਅਤੇ ਟਿਕਾਊ ਮੇਡ-ਇਨ-ਇੰਡੀਆ ਵਿਕਲਪ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਜਿਵੇਂ ਕਿ ਐੱਨਜੀਓ ਮਾਯਾ ਔਰਗੈਨਿਕ (Maaya Organic) ਦੁਆਰਾ ਪੁਨਰਜੀਵਿਤ ਕੀਤੇ ਗਏ ਲੱਕੜ ਦੇ ਬਣੇ ਵਿੱਦਿਅਕ ਚੇੱਨਾਪਟਨਾ (Chennapatna) ਖਿਡੌਣੇ, ਅਤੇ ਸੂਤਰਧਾਰ ਦੀਆਂ ਪਰੰਪਰਾਗਤ ਬੋਰਡ ਗੇਮਾਂ ਜਿਵੇਂ ‘ਚੌਸਰ’ ਅਤੇ ‘ਪੱਲਕੁੰਝੀ’ (‘Chausar’ and ‘pallankuzhi’)। ਘੱਟ ਲਾਗਤ ਵਾਲੇ ਆਯਾਤ ਕੀਤੇ ਖਿਡੌਣੇ “ਉਤਪਾਦਨ, ਉਪਯੋਗ ਅਤੇ ਨਿਪਟਾਨ” ਦੀ ਰੈਖਿਕ ਅਰਥਵਿਵਸਥਾ ਤੋਂ ਨਿਰਦੇਸ਼ਿਤ ਹੁੰਦੇ ਹਨ। ਇਸ ਦੇ ਉਲਟ ਮੇਡ-ਇਨ-ਇੰਡੀਆ ਵਿਕਲਪ, ਚੱਕਰੀ ਅਰਥਵਿਵਸਥਾ ਦੀ ਅਵਧਾਰਣਾ ‘ਤੇ ਜ਼ੋਰ ਦਿੰਦਾ ਹੈ। ਇਹ ਕੁਆਲਿਟੀ ਕੌਂਸਲ ਆਵ੍ ਇੰਡੀਆ, ਦਸੰਬਰ 2019 ਦੇ ਸਰਵੇਖਣ ਤੋਂ ਵੀ ਸਪਸ਼ਟ ਹੁੰਦਾ ਹੈ, ਜਿਸ ਵਿੱਚ ਪਾਇਆ ਗਿਆ ਕਿ 67 ਪ੍ਰਤੀਸ਼ਤ ਆਯਾਤ ਕੀਤੇ ਖਿਡੌਣੇ ‘ਬੱਚਿਆਂ ਲਈ ਖਤਰਨਾਕ’ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਕੋਵਿਡ ਦੇ ਬਾਅਦ ਆਤਮਨਿਰਭਰ ਭਾਰਤ ਲਈ ਵਿਵਹਾਰ ਸਬੰਧੀ ਘਟਕ, ਨਵੀਂ ਸਵਦੇਸ਼ੀ ਟੌਏ ਸਟੋਰੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਐਡਮ ਸਮਿਥ ਨੇ ਆਪਣੀ 1759 ਦੀ ਪੁਸਤਕ “ਥਿਊਰੀ ਆਵ੍ ਮੌਰਲ ਸੈਂਟੀਮੈਂਟਸ” ਵਿੱਚ ਲਿਖਿਆ ਸੀ, “ਖਿਡੌਣਿਆਂ ਦੇ ਇਨ੍ਹਾਂ ਪ੍ਰੇਮੀਆਂ ਲਈ, ਉਪਯੋਗਿਤਾ ਅਧਿਕ ਮਾਅਨੇ ਨਹੀਂ ਰੱਖਦੀ ਹੈ, ਬਲਕਿ ਇਨ੍ਹਾਂ ਵਿੱਚ ਲਗੀਆਂ ਮਸ਼ੀਨਾਂ ਨੂੰ ਹੁਲਾਰਾ ਦੇਣਾ ਹੀ ਇਨ੍ਹਾਂ ਲਈ ਮਹੱਤਵਪੂਰਨ ਹੈ।” ਅਸੀਂ ਬੱਚਿਆਂ ਲਈ ਇਸ ਅਵਸਰ ਨੂੰ ਨਿਕਲਣ ਨਾ ਦੇਈਏ, ਕਿਉਂਕਿ ਉਹ ਆਪਣੀਆਂ ਛੋਟੀਆਂ ਮਸ਼ੀਨਾਂ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੇ।

- Advertisement -
Share this Article
Leave a comment