ਕੈਨੇਡੀਅਨ ਸਿਹਤ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਖਿਲਾਫ ਜਾਰੀ ਕੀਤਾ ਖੁੱਲਾ ਪੱਤਰ

TeamGlobalPunjab
2 Min Read

ਓਟਵਾ: ਦੇਸ਼ ਦੀ ਰਾਜਧਾਨੀ ਵਿੱਚ ਟਰੱਕ ਡਰਾਈਵਰਾਂ ਵਲੋਂ ਜਾਰੀ ਮੁਜ਼ਾਹਰੇ ਦੂਜੇ ਹਫਤੇ ਵਿੱਚ ਪਹੁੰਚ ਗਏ ਹਨ। ਇੱਕ ਪਾਸੇ ਜਿੱਥੇ ਫਰੀਡਮ ਕੋਨਵੋਏ ਕਰਕੇ ਕਈ ਤਬਕੇ ਇਸ ਪ੍ਰਦਰਸ਼ਨ ਦਾ ਹਿਸਾ ਬਣੇ ਹੋਏ ਨੇ ਅਜਿਹੇ ‘ਚ ਦੂਜੇ ਪਾਸੇ ਕੈਨੇਡੀਅਨ ਸਿਹਤ ਸੰਭਾਲ ਕਰਮਚਾਰੀਆਂ ਨੇ ਇਸ ਦੇ ਵਿਰੋਧ ਇੱਕ ਪੱਤਰ ਜਾਰੀ ਕੀਤਾ ਹੈ।

ਇਹ ਵਿਰੋਧ ਪ੍ਰਦਰਸ਼ਨਾਂ ਖਿਲਾਫ ਜਾਰੀ ਕੀਤਾ ਗਿਆ ਖੁੱਲਾ ਪੱਤਰ ਹੈ, ਜਿਸ ‘ਤੇ ਸਿਹਤ ਸੰਭਾਲ ਕਰਮਚਾਰੀਆਂ ਵੱਲੋਂ ਦਸਤਖਤ ਕੀਤੇ ਗਏ ਹਨ। ਇਸ ਪੱਤਰ ਵਿਚ ਸਿਹਤ ਸੰਭਾਲ ਕਰਮਚਾਰੀਆਂ ਨੇ ਨਫਰਤ ਦੀ ਜਿੱਤ ਨਾਂ ਹੋਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਹਫਤੇ ਦੇ ਅੰਤ ਵਿਚ ਕਈ ਹਸਪਤਾਲਾਂ ਨੂੰ ਦੇਸ਼ ਭਰ ਵਿਚ ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਬਾਰੇ ਚੇਤਾਵਨੀ ਦਿਤੀ ਗਈ ਸੀ।

ਉਥੇ ਹੀ ਦੂਜੇ ਪਾਸੇ ਜਸਟਿਨ ਟਰੂਡੋ ਵੱਲੋਂ ਟਰੱਕਰ ਕੋਨਵੋਏ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਹਾਊਸ ਆਫ ਕਾਮਨਜ਼ ਵਿੱਚ ਐਮਰਜੰਸੀ ਬਹਿਸ ਵਿੱਚ ਹਿੱਸਾ ਲੈਂਦਿਆਂ ਟਰੂਡੋ ਨੇ ਕਿਹਾ ਕਿ ਇਨ੍ਹਾਂ ਮੁਜ਼ਾਹਰਿਆਂ ਨੂੰ ਰੋਕਣਾ ਹੀ ਹੋਵੇਗਾ। ਇਸ ਤੋਂ ਇਲਾਵਾ ਟਰੂਡੋ ਨੇ ਇਹ ਵੀ ਕਿਹਾ ਕਿ ਓਟਵਾ ਵੱਲੋਂ ਸਹਿਯੋਗ ਲਈ ਕੀਤੀ ਜਾ ਰਹੀ ਮੰਗ ਨੂੰ ਫੈਡਰਲ ਸਰਕਾਰ ਜ਼ਰੂਰ ਪੂਰਾ ਕਰੇਗੀ। ਸ਼ਹਿਰ ਵਿੱਚ ਮੁੜ ਅਮਨ ਤੇ ਸ਼ਾਂਤੀ ਨੂੰ ਬਹਾਲ ਕਰਨ ਲਈ ਹਰ ਪੱਧਰ ਉੱਤੇ ਅਥਾਰਟੀਜ਼ ਦੀ ਇੱਕ ਰਾਇ ਹੋਣਾ ਬਹੁਤ ਜ਼ਰੂਰੀ ਹੈ।

- Advertisement -
Share this Article
Leave a comment