ਲੰਡਨ: ਬਰਤਾਨੀਆ ਵਿੱਚ ਕਿੰਗ ਚਾਰਲਸ III ਦੇ ਤਾਜਪੋਸ਼ੀ ਸਮਾਗਮ ਵਿੱਚ ਉਨ੍ਹਾਂ ਦੀ ਪਤਨੀ ਮਹਾਰਾਣੀ ਕੈਮਿਲਾ ਨੇ ਵਿਵਾਦਤ ਕੋਹਿਨੂਰ ਹੀਰੇ ਨਾਲ ਜੜੇ ਤਾਜ ਨੂੰ ਪਹਿਨਣ ਤੋਂ ਮਨਾ ਕਰ ਦਿਤਾ ਹੈ। ਕੋਹਿਨੂਰ ਹੀਰੇ ਨਾਲ ਜੜੇ ਤਾਜ ਨੂੰ ਪਿਛਲੇ ਸਾਲ ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਰਾਜਾ ਚਾਰਲਸ III ਦੀ ਪਤਨੀ ਮਹਾਰਾਣੀ ਕੰਸੋਰਟ ਕੈਮਿਲਾ ਨੂੰ ਸੌਂਪਿਆ ਗਿਆ ਸੀ। ਪਰ, ਹੁਣ ਕੈਮਿਲਾ ਨੇ ਇਸ ਵਿਵਾਦਿਤ ਤਾਜ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਹੈ। ਬਕਿੰਘਮ ਪੈਲੇਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਰਅਸਲ, ਇਸ ਸਾਲ ਮਈ ‘ਚ ਰਾਜਾ ਚਾਰਲਸ III ਦੀ ਤਾਜਪੋਸ਼ੀ ਹੋਵੇਗੀ। ਇਸ ਨਾਲ ਉਹ ਅਧਿਕਾਰਤ ਤੌਰ ‘ਤੇ ਬਰਤਾਨੀਆ ਦੇ ਬਾਦਸ਼ਾਹ ਦੀ ਗੱਦੀ ਸੰਭਾਲਣਗੇ । ਇਸ ਦੌਰਾਨ ਕੈਮਿਲਾ ਨੇ ਇਸ ਕੋਹਿਨੂਰ ਨਾਲ ਜੜੇ ਹੋਏ ਤਾਜ ਨੂੰ ਪਹਿਨਣਾ ਸੀ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।ਰਿਪੋਰਟਾਂ ਅਨੁਸਾਰ ਭਾਰਤ ਲੰਬੇ ਸਮੇਂ ਤੋਂ ਕੋਹਿਨੂਰ ਹੀਰੇ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ, ਇਸ ਲਈ ਜੇਕਰ ਕੈਮਿਲਾ ਇਹ ਤਾਜ ਪਹਿਨਦੀ ਹੈ ਤਾਂ ਨਵਾਂ ਸਿਆਸੀ ਵਿਵਾਦ ਖੜ੍ਹਾ ਹੋ ਸਕਦਾ ਹੈ।
ਕੋਹਿਨੂਰ ਹੀਰੇ ਨਾਲ ਜੜੇ ਤਾਜ ਨੂੰ ਆਖਰੀ ਵਾਰ ਕਿੰਗ ਚਾਰਲਸ ਦੀ ਸਵਰਗੀ ਦਾਦੀ ਮਹਾਰਾਣੀ ਐਲਿਜ਼ਾਬੈਥ II ਦੁਆਰਾ ਪਹਿਨਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਕੋਹਿਨੂਰ ਹੀਰਾ 105 ਕੈਰੇਟ ਦਾ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਕੱਟੇ ਹੋਏ ਹੀਰਿਆਂ ਵਿੱਚੋਂ ਇੱਕ ਹੈ। ਭਾਰਤ ਦਾ ਦਾਅਵਾ ਹੈ ਕਿ ਇਹ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੌਰਾਨ ਬ੍ਰਿਟਿਸ਼ ਦੁਆਰਾ ਭਾਰਤ ਤੋਂ ਲਿਆ ਗਿਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੂੰ ਪੇਸ਼ ਕੀਤਾ ਗਿਆ ਸੀ। ਦਸ ਦਈਏ ਕਿ ਇਸ ਕੋਹਿਨੂਰ ਹੀਰੇ ‘ਤੇ ਇਕੱਲਾ ਭਾਰਤ ਦਾਅਵਾ ਨਹੀਂ ਕਰਦਾ। ਸਗੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ 1947 ਤੋਂ ਇਸ ‘ਤੇ ਦਾਅਵਾ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬ੍ਰਿਟੇਨ ਨੇ ਕਈ ਦੇਸ਼ਾਂ ਦੇ ਗੁੱਸੇ ਤੋਂ ਬਚਣ ਲਈ ਨਵਾਂ ਰਸਤਾ ਚੁਣਿਆ ਹੈ।
ਕਿੰਗ ਚਾਰਲਸ III ਦੀ ਤਾਜਪੋਸ਼ੀ 6 ਮਈ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਹੋਵੇਗੀ। ਪਹਿਲਾਂ ਇਹ ਯੋਜਨਾ ਬਣਾਈ ਗਈ ਸੀ ਕਿ ਕੈਮਿਲਾ ਨੂੰ ਉਸੇ ਦਿਨ ਵਿਵਾਦਤ ਕੋਹਿਨੂਰ ਹੀਰੇ ਨਾਲ ਤਾਜ ਪਹਿਨਾਇਆ ਜਾਣਾ ਸੀ। ਪਰ ਸਿਆਸੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਸ ਯੋਜਨਾ ਨੂੰ ਰੱਦ ਕੀਤਾ ਜਾ ਸਕਦਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.