ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਉਣ ਦੇ ਬਾਵਜੂਦ ਕੈਨੇਡਾ ‘ਚ ਕੋਵਿਡ 19 ਕੇਸਾਂ ਦੀ ਗਿਣਤੀ 1.2 ਮਿਲੀਅਨ ਤੋਂ ਪਾਰ

TeamGlobalPunjab
2 Min Read

ਕੈਨੇਡਾ ਵਿੱਚ ਬੁੱਧਵਾਰ ਦੁਪਹਿਰ ਤੱਕ 5,071 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਕੋਵਿਡ 19 ਕੇਸਾਂ ਦੀ ਕੁਲ ਗਿਣਤੀ  1,200,057 ਹੋ ਗਈ ਹੈ।  ਜਿਸ ਵਿੱਚ 24,106 ਮੌਤਾਂ ਅਤੇ 101,586 ਵੈਰੀਅੰਟ ਸ਼ਾਮਿਲ ਹਨ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਵੀਰਵਾਰ ਨੂੰ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ (PHAC) ਅਨੁਸਾਰ ਬੁੱਧਵਾਰ ਨੂੰ ਕੈਨੇਡਾ ਦੇ ਰਾਸ਼ਟਰੀ ਪੱਧਰ ਦੇ ਅੰਕੜਿਆਂ ਵਿਚ 21-27 ਅਪ੍ਰੈਲ ਨੂੰ ਰੋਜ਼ਾਨਾ ਔਸਤਨ 7,992 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ ਸੱਤ ਦਿਨਾਂ ਦੇ ਮੁਕਾਬਲੇ 7.5 ਫੀਸਦੀ ਘੱਟ ਹਨ।

ਦੇਸ਼ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਥੈਰੇਸਾ ਟਾਮ  ਨੇ ਇਕ ਬਿਆਨ ਵਿੱਚ ਕਿਹਾ, ਉੱਚਿਤ ਲਾਗ ਦੀਆਂ ਦਰਾਂ ਦੇਸ਼ ਵਿੱਚ ਕੋਵਿਡ 19 ਗੰਭੀਰਤਾ ਦੇ ਸੰਕੇਤਾਂ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਖ਼ਾਸਕਰ ਉਨ੍ਹਾਂ ਇਲਾਕਿਆਂ ਵਿੱਚ ਜਿਨ੍ਹਾਂ ਵਿੱਚ ਬਿਮਾਰੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਮੁਤਾਬਕ, ਗੰਭੀਰ ਅਤੇ ਨਾਜ਼ੁਕ ਬਿਮਾਰੀਆਂ ਦਾ ਵਾਧਾ ਸਿਹਤ ਪ੍ਰਣਾਲੀ ਅਤੇ ਸਿਹਤ ਸੰਭਾਲ ਕਰਮਚਾਰੀਆਂ ਉੱਤੇ ਭਾਰੀ ਦਬਾਅ ਪਾਉਂਦਾ ਰਿਹਾ ਹੈ।

ਟਾਮ ਨੇ ਕਿਹਾ ਕਿ ਕੋਵਿਡ-19 ਦੇ ਔਸਤਨ 4,382 ਵਿਅਕਤੀਆਂ ਦਾ 21-27 ਅਪ੍ਰੈਲ ਨੂੰ ਆਖਰੀ ਸੱਤ ਦਿਨਾਂ ਦੀ ਮਿਆਦ ਦੌਰਾਨ ਹਰ ਰੋਜ਼ ਕੈਨੇਡਾ ਦੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਜੋ ਪਿਛਲੇ ਹਫ਼ਤੇ ਦੇ ਮੁਕਾਬਲੇ 13 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ।ਇਸ ਵਿਚ ਔਸਤਨ 1,365 ਲੋਕ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਗੰਭੀਰ ਨਿਗਰਾਨੀ ਇਕਾਈਆਂ ਵਿਚ ਕੀਤਾ ਜਾ ਰਿਹਾ ਸੀ, ਜੋ ਪਿਛਲੇ ਹਫ਼ਤੇ ਨਾਲੋਂ 17 ਪ੍ਰਤੀਸ਼ਤ ਵੱਧ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਮੌਤ ਦਰ ਅਜੇ ਵੀ ਵੱਧ ਰਹੀ ਹੈ, ਸੱਤ ਦਿਨਾਂ ਦੀ ਔਸਤਨ 50 ਮੌਤਾਂ ਹਫ਼ਤੇ ਭਰ ਦੇ ਪਹਿਲੇ ਦਿਨ ਨਾਲੋਂ ਰੋਜ਼ਾਨਾ 10 ਪ੍ਰਤੀਸ਼ਤ ਵੱਧ ਹਨ ।

- Advertisement -

Share this Article
Leave a comment