ਭਾਰਤ ਅਤੇ ਇਟਲੀ ‘ਗ੍ਰੀਨ ਹਾਈਡ੍ਰੋਜਨ’ ਅਤੇ ਗੈਸ ਖੇਤਰ ‘ਚ ਮਿਲ ਕੇ ਕਰਨਗੇ ਕੰਮ

TeamGlobalPunjab
2 Min Read

ਰੋਮ  : ਭਾਰਤ ਤੇ ਇਟਲੀ ਵਿਚਾਲੇ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ, ਅਕਸ਼ੈ ਊਰਜਾ ਗਲਿਆਰੇ ਦੀ ਸਥਾਪਨਾ ਅਤੇ ਕੁਦਰਤੀ ਗੈਸ ਖੇਤਰ ਵਿਚ ਸਾਂਝੇ ਪ੍ਰਰਾਜੈਕਟਾਂ ‘ਤੇ ਮਿਲ ਕੇ ਕੰਮ ਕਰਨ ਦੀ ਸਹਿਮਤੀ ਬਣੀ ਹੈ। ਦੋਵੇਂ ਦੇਸ਼ ਊਰਜਾ ਖੇਤਰ ਵਿਚ ਆ ਰਹੇ ਬਦਲਾਵਾਂ ਨੂੰ ਲੈ ਕੇ ਆਪਣੀ ਹਿੱਸੇਦਾਰੀ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ ਹਨ।

ਰੋਮ ‘ਚ ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਉਨ੍ਹਾਂ ਦੇ ਹਮਅਹੁਦਾ ਮਾਰੀਓ ਦ੍ਰਾਘੀ ਵਿਚਾਲੇ ਪਹਿਲੀ ਆਹਮੋ-ਸਾਹਮਣੇ ਦੀ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਨੇਤਾਵਾਂ ਵਿਚਾਲੇ ਭਾਰਤ ਤੇ ਇਟਲੀ ਦੀਆਂ ਕੰਪਨੀਆਂ ਵਿਚ ਊਰਜਾ ਬਦਲਾਅ ਨਾਲ ਸਬੰਧਤ ਖੇਤਰਾਂ ਵਿਚ ਸਾਂਝੇ ਨਿਵੇਸ਼ ਨੂੰ ਉਤਸ਼ਾਹ ਦੇਣ ਦੀ ਸਹਿਮਤੀ ਬਣੀ। ਦੋਵੇਂ ਨੇਤਾ ਭਾਰਤ ਵਿਚ ਗ੍ਰੀਨ ਹਾਈਡ੍ਰੋਜਨ ਅਤੇ ਸਬੰਧਤ ਤਕਨੀਕ ਦੇ ਵਿਕਾਸ ਅਤੇ ਉਸ ਦੀ ਸਥਾਪਨਾ ਲਈ ਗੱਲਬਾਤ ਸ਼ੁਰੂ ਕਰਨ ਲਈ ਰਾਜ਼ੀ ਹੋਏ।

ਇਸ ਤੋਂ ਇਲਾਵਾ ਮੋਦੀ ਅਤੇ ਦ੍ਰਾਘੀ ਨੇ ਭਾਰਤ ਵਿਚ ਵੱਡੇ ਆਕਾਰ ਦੇ ਗ੍ਰੀਨ ਗਲਿਆਰਾ ਪ੍ਰਾਜੈਕਟ ਲਈ ਨਾਲ ਮਿਲ ਕੇ ਕੰਮ ਕਰਨ ‘ਤੇ ਵਿਚਾਰ ਕੀਤਾ। ਇਸ ਦਾ ਮਕਸਦ ਭਾਰਤ ਦੇ 2030 ਤਕ 450 ਗੀਗਾਵਾਟ ਦੀ ਏਕੀਕ੍ਰਿਤ ਅਕਸ਼ੈ ਊਰਜਾ ਉਤਪਾਦਨ ਦੇ ਟੀਚੇ ਦਾ ਫ਼ਾਇਦਾ ਉਠਾਉਣਾ ਹੈ।

- Advertisement -

ਇਸ ਤੋਂ ਇਲਾਵਾ ਦੋਵਾਂ ਧਿਰਾਂ ਵਿਚਾਲੇ ਕੁਦਰਤੀ ਗੈਸ ਖੇਤਰ, ਕਾਰਬਨ ਘਟਾਉਣ ਲਈ ਤਕਨੀਕ ਨਾਲ ਸਬੰਧਤ ਇਨੋਵੇਸ਼ਨ, ਸਮਾਰਟ ਸਿਟੀ ਅਤੇ ਹੋਰ ਸਬੰਧਤ ਖੇਤਰਾਂ ਵਿਚ ਇਟਲੀ ਅਤੇ ਭਾਰਤ ਦੀਆਂ ਕੰਪਨੀਆਂ ਨੂੰ ਸਾਂਝੇ ਪ੍ਰਰਾਜੈਕਟ ਬਣਾਉਣ ਲਈ ਉਤਸ਼ਾਹ ਦੇਣ ‘ਤੇ ਵੀ ਸਹਿਮਤੀ ਬਣੀ।

ਭਾਰਤ ਨੇ ਸੌਰ, ਹਵਾ ਅਤੇ ਹੋਰਨਾਂ ਸਰੋਤਾਂ ਤੋਂ 2030 ਤਕ 450 ਗੀਗਾਵਾਟ ਅਕਸ਼ੈ ਊਰਜਾ ਉਤਪਾਦਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਭਾਰਤ ਦਾ ਆਪਣੇ ਕੁਲ ਊਰਜਾ ਇਸਤੇਮਾਲ ਵਿਚ ਕੁਦਰਤੀ ਗੈਸ ਦਾ ਇਸਤੇਮਾਲ 2030 ਤਕ ਵਧਾ ਕੇ 15 ਫ਼ੀਸਦੀ ਕਰਨ ਦਾ ਵੀ ਟੀਚਾ ਹੈ। ਇਸ ਦੇ ਨਾਲ ਹੀ ਭਾਰਤ ਸਾਰੇ ਸਰੋਤਾਂ ਤੋਂ ਹਾਈਡ੍ਰੋਜਨ ਉਤਪਾਦਨ ਵਧਾਉਣ ‘ਤੇ ਵੀ ਧਿਆਨ ਦੇ ਰਿਹਾ ਹੈ।

Share this Article
Leave a comment