ਕੋਵਿਡ-19 ਨਾਲ ਲੜਨ ‘ਚ 90 ਫ਼ੀਸਦੀ ਅਸਰਦਾਰ ਪਾਇਆ ਗਿਆ Novavax ਦਾ ਟੀਕਾ

TeamGlobalPunjab
2 Min Read

ਵਾਸ਼ਿੰਗਟਨ: ਵੈਕਸੀਨ ਨਿਰਮਾਤਾ Novavax ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਟੀਕਾ ਕੋਵਿਡ-19 ਖ਼ਿਲਾਫ਼ ਬਹੁਤ ਪ੍ਰਭਾਵੀ ਹੈ ਤੇ ਇਹ ਵਾਇਰਸ ਦੇ ਹਰ ਵੇਰੀਐਂਟ ਖ਼ਿਲਾਫ਼ ਸੁਰੱਖਿਆ ਦਿੰਦਾ ਹੈ। ਇਹ ਗੱਲ ਅਮਰੀਕਾ ਅਤੇ ਮੈਕਸੀਕੋ ‘ਚ ਕੀਤੇ ਗਏ ਵੱਡੇ ਤੇ ਆਖ਼ਰੀ ਪੜਾਅ ਦੇ ਅਧਿਐਨ ਵਿੱਚ ਸਾਹਮਣੇ ਆਈ ਹੈ। ਕੰਪਨੀ ਨੇ ਕਿਹਾ ਕਿ ਟੀਕਾ ਕੁੱਲ ਮਿਲਾ ਕੇ ਲਗਭਗ 90 ਫ਼ੀਸਦੀ ਅਸਰਦਾਰ ਹੈ ਤੇ ਸ਼ੁਰੂਆਤੀ ਅੰਕੜੇ ਦੱਸਦੇ ਹਨ ਕਿ ਇਹ ਸੁਰੱਖਿਅਤ ਵੀ ਹੈ।

ਕੰਪਨੀ ਨੇ ਦੱਸਿਆ ਕਿ ਉਨ੍ਹਾਂ ਦੀ ਯੋਜਨਾ ਸਤੰਬਰ ਦੇ ਅਖੀਰ ਤੱਕ ਅਮਰੀਕਾ, ਯੂਰਪ ਤੇ ਹੋਰ ਥਾਵਾਂ ‘ਤੇ ਟੀਕੇ ਦੇ ਇਸਤੇਮਾਲ ਲਈ ਮਨਜ਼ੂਰੀ ਲੈਣ ਦੀ ਹੈ ਤੇ ਉਦੋਂ ਤੱਕ ਉਹ ਇੱਕ ਮਹੀਨੇ ਵਿੱਚ 10 ਕਰੋੜ ਖ਼ੁਰਾਕਾਂ ਬਣਾ ਸਕਣਗੇ।

ਹਾਲਾਂਕਿ ਅਮਰੀਕਾ ਵਿੱਚ ਕੋਰੋਨਾ ਰੋਕੂ ਵੈਕਸੀਨ ਦੀ ਮੰਗ ਵਿੱਚ ਕਮੀ ਦਰਜ ਕੀਤੀ ਗਈ ਹੈ ਪਰ ਦੁਨੀਆ ਭਰ ਵਿਚ ਵੈਕਸੀਨ ਦੀ ਫਿਲਹਾਲ ਬਹੁਤ ਜ਼ਰੂਰਤ ਹੈ। ਇਸ ਤੋਂ ਇਲਾਵਾ Novavax ਟੀਕੇ ਨੂੰ ਰੱਖਣਾ ਤੇ ਲੈ ਕੇ ਜਾਣਾ ਆਸਾਨ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵਿਕਾਸਸ਼ੀਲ ਦੇਸ਼ਾਂ ਵਿਚ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਲਈ ਅਹਿਮ ਕਿਰਦਾਰ ਨਿਭਾਵੇਗਾ।

- Advertisement -

ਰਿਪੋਰਟਾਂ ਮੁਤਾਬਕ ਅਮਰੀਕਾ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਕੋਰੋਨਾ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਲੈ ਚੁੱਕੀ ਹੈ, ਜਦਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਇੱਕ ਫ਼ੀਸਦੀ ਤੋਂ ਵੀ ਘੱਟ ਲੋਕਾਂ ਨੇ ਵੈਕਸੀਨ ਦੀ ਇੱਕ ਖੁਰਾਕ ਲਈ ਹੈ।

Share this Article
Leave a comment