ਕੈਨੇਡਾ ਆਉਣ ਵਾਲੇ ਸ਼ਖਸ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾਂ ਹੋਵੇਗਾ ਜ਼ਰੂਰੀ : ਜਸਟਿਨ ਟਰੂਡੋ

TeamGlobalPunjab
1 Min Read

ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੌਮਾਂਤਰੀ ਵਿਜ਼ੀਟਰਜ਼ ਲਈ ਵੀ ਸ਼ਰਤਾਂ ਨਰਮ ਕਰਨ ਬਾਰੇ ਫੈਡਰਲ ਸਰਕਾਰ ਵਿਚਾਰ ਕਰ ਰਹੀ ਹੈ। ਇਹ ਸੱਭ ਪੜਾਅਵਾਰ ਕੀਤਾ ਜਾਵੇਗਾ ਤੇ ਗਲੋਬਲ ਪੱਧਰ ਉੱਤੇ ਕੋਵਿਡ-19 ਮਾਮਲਿਆਂ ਦਾ ਧਿਆਨ ਰੱਖ ਕੇ ਹੀ ਫੈਸਲੇ ਲਏ ਜਾਣਗੇ।

ਫੈਡਰਲ ਸਰਕਾਰ ਨੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਗੈਰ ਜ਼ਰੂਰੀ ਟਰੈਵਲਰਜ਼ ਦੇ ਕੈਨੇਡਾ ਆਉਣ ਉੱਤੇ ਰੋਕ ਲਗਾਈ ਹੋਈ ਹੈ। ਕੋਵਿਡ-19 ਦੇ ਕਈ ਵੇਰੀਐਂਟਸ ਕਾਰਨ ਸਰਕਾਰ ਨੇ ਭਾਰਤ ਤੇ ਯੂ.ਕੇ ਤੋਂ ਸਿੱਧੀਆਂ ਉਡਾਨਾਂ ਵੀ ਬੰਦ ਕੀਤੀਆਂ ਹੋਈਆਂ ਹਨ। ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇੱਕ ਵਾਰੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਤੋਂ ਟਰੈਵਲਰਜ਼ ਕੈਨੇਡਾ ਵਿਜ਼ਿਟ ਕਰਨਾ ਚਾਹੁਣਗੇ। ਅਜਿਹਾ ਇਸ ਲਈ ਵੀ ਹੋਵੇਗਾ ਕਿਉਂਕਿ ਇੱਥੇ ਵੈਕਸੀਨੇਸ਼ਨ ਦੀ ਦਰ ਹੋਰਨਾਂ ਦੇਸ਼ਾਂ ਤੋਂ ਵਧੀਆਂ ਹੈ ਤੇ ਕੋਵਿਡ-19 ਦੇ ਮਾਮਲੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਘੱਟ ਹਨ।

ਕੈਨੇਡਾ ਆਉਣ ਵਾਲੇ ਸ਼ਖਸ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾਂ ਜ਼ਰੂਰੀ ਹੋਵੇਗਾ। ਟਰੂਡੋ ਨੇ ਆਖਿਆ ਕਿ ਦੇ਼ਸ਼ ਇੱਕ ਹੋਰ ਕੋਵਿਡ-19 ਵੇਵ ਦਾ ਸਾਹਮਣਾ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦਾ। ਉਨ੍ਹਾਂ ਆਖਿਆ ਕਿ ਚੌਥੀ ਵੇਵ ਕਾਰੋਬਾਰਾਂ ਦੇ ਨਾਲ ਨਾਲ ਦੇਸ਼ ਦੇ ਹੌਸਲੇ ਲਈ ਵੀ ਤਬਾਹਕੁੰਨ ਹੋਵੇਗੀ।

Share this Article
Leave a comment