ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚ ਕੈਨੇਡਾ ਸਭ ਤੋਂ ਮੋਹਰੀ: ਰਿਪੋਰਟ

TeamGlobalPunjab
2 Min Read

ਟੋਰਾਂਟੋ: ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਲ 2018 ‘ਚ ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋ ਕੈਨੇਡਾ ਸਭ ਤੋਂ ਅੱਗੇ ਖੜ੍ਹਾ ਹੈ। ਯੂ.ਐੱਨ. ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਸ ਮਾਮਲੇ ‘ਚ ਅਮਰੀਕਾ ਤੇ ਹੋਰ ਦੁਨੀਆ ਦੀ ਮਜਬੂਤ ਅਰਥਵਿਵਸਥਾ ਵਾਲੇ ਮੁਲਕਾਂ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ।
Canada leads in refugee resettlement
ਬੁੱਧਵਾਰ ਨੂੰ ਯੂ.ਐਨ. ਹਾਈ ਕਮਿਸ਼ਨਰ ਵਲੋਂ ਇਸ ਸਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1980 ਰਿਫਿਊਜੀ ਐਕਟ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕੈਨੇਡਾ ਨੇ ਅਮਰੀਕਾ ਨੂੰ ਪਛਾੜ ਦਿੱਤਾ ਹੋਵੇ। ਕੈਨੇਡਾ ‘ਚ ਸਾਲ 2018 ਵਿਚ 28,100 ਰਫਿਊਜੀਆਂ ਦਾ ਸਵਾਗਤ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ 10 ਗੁਣਾ ਆਬਾਦੀ ਰੱਖਣ ਵਾਲੇ ਦੇਸ਼ ਅਮਰੀਕਾ ਵਿਚ ਸਾਲ 2018 ਦੌਰਾਨ 23000 ਰਿਫਿਊਜੀਆਂ ਨੂੰ ਹੀ ਪਨਾਹ ਦਿੱਤੀ ਗਈ, ਜੋ ਕਿ 2016 ਦੇ 97000 ਦੇ ਅੰਕੜੇ ਮੋਹਰੇ ਬਹੁਤ ਛੋਟਾ ਨਜ਼ਰ ਆਉਂਦਾ ਹੈ।
Canada leads in refugee resettlement
ਕੁਝ ਮਾਹਰਾਂ ਅਨੁਸਾਰ ਇੰਨ੍ਹਾਂ ਅੰਕੜਿਆਂ ‘ਚ ਕਮੀ ਆਉਣ ਦਾ ਕਾਰਨ ਟਰੰਪ ਵਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਨੀਤੀਆਂ ਹਨ ਜਿਸ ਕਾਰਨ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ। ਜਾਣਕਾਰੀ ਅਨੁਸਾਰ ਕੈਨੇਡਾ ‘ਚ ਹਰ 10 ਲੱਖ ਪਿੱਛੇ 756 ਸ਼ਰਨਾਰਥੀਆਂ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਆਸਟ੍ਰੇਲੀਆ ‘ਚ 510, ਸਵੀਡਨ ‘ਚ 493, ਨਾਰਵੇ ‘ਚ 465 ਤੇ ਅਮਰੀਕਾ ‘ਚ ਇਹ ਗਿਣਤੀ ਸਿਰਫ 70 ਦੀ ਹੀ ਰਹਿ ਗਈ। ਕੈਨੇਡਾ ਇਸ ਸੂਚੀ ਵਿਚ ਸਭ ਤੋਂ ਆ ਗਿਆ ਹੈ ਪਰ 2016 ‘ਚ ਕੈਨੇਡਾ ਆਏ 47000 ਸ਼ਰਨਾਰਥੀਆਂ ਦੇ ਮੁਕਾਬਲੇ 2018 ਦੇ 28100 ਸ਼ਰਨਾਰਥੀ ਬਹੁਤ ਘੱਟ ਹਨ।
Canada leads in refugee resettlement
ਰਿਪੋਰਟ ਮੁਤਾਬਕ ਸਾਲ 2016 ‘ਚ ਗਲੋਬਲ ਦੇਸ਼ਾਂ ਵਲੋਂ 189,000 ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਗਈ, ਇਹ ਅੰਕੜਾ 2017 ਵਿਚ ਡਿੱਗ ਕੇ 1,03,000 ਰਹਿ ਗਿਆ ਅਤੇ 2018 ਵਿਚ ਇਹ ਗਿਣਤੀ ਸਿਰਫ 92000 ‘ਤੇ ਆ ਕੇ ਟਿਕ ਗਈ।

Share This Article
Leave a Comment