ਕੈਨੇਡਾ: ਰਿਹਾਇਸ਼ੀ ਇਮਾਰਤ ‘ਚ ਦਾਖਲ ਹੋ 5 ਲੋਕਾਂ ਦਾ ਗੋਲੀ ਮਾਰ ਕੇ ਕਤਲ

Rajneet Kaur
2 Min Read

ਓਂਟਾਰੀਓ:  ਕੈਨੇਡਾ ‘ਚ ਇਕ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ’ਚ ਦਾਖਲ ਹੋਏ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।ਯੌਰਕ ਰੀਜਨਲ ਪੁਲਿਸ ਚੀਫ਼ ਜਿਮ ਮੈਕਸਵੀਨ ਨੇ ਕਿਹਾ ਕਿ ਐਤਵਾਰ ਰਾਤ ਨੂੰ ਵੁਆਨ  ਕੌਂਡੋ ਬਿਲਡਿੰਗ ‘ਤੇ ਗੋਲੀਬਾਰੀ ਵਿੱਚ ਮਾਰੇ ਗਏ ਪੰਜ ਲੋਕਾਂ ਵਿੱਚੋਂ ਤਿੰਨ ਕੰਡੋ ਬੋਰਡ ਦੇ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਪੀੜਤਾਂ ਵਿੱਚੋਂ ਤਿੰਨ ਪੁਰਸ਼ ਅਤੇ ਦੋ ਔਰਤਾਂ ਸਨ। ਇੱਕ 66 ਸਾਲਾ ਔਰਤ ਨੂੰ ਵੀ ਗੋਲੀ ਲੱਗੀ ਪਰ ਉਹ ਬਚ ਗਈ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਅਤੇ ਹਸਪਤਾਲ ‘ਚ ਦਾਖਲ ਹੈ।

ਇਸ ਦੌਰਾਨ  ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੌਰਾਨ ਬੰਦੂਕਧਾਰੀ ਦੀ ਵੀ ਮੌਤ ਹੋ ਗਈ। ਸ਼ੱਕੀ, ਜਿਸ ਦੀ ਪੁਲਿਸ ਨੇ ਪਛਾਣ 73 ਸਾਲਾ ਫ੍ਰਾਂਸਿਸਕੋ ਵਿਲੀ ਵਜੋਂ ਕੀਤੀ ਹੈ, ਨੂੰ ਪੁਲਿਸ ਨੇ ਗੱਲਬਾਤ ਤੋਂ ਬਾਅਦ ਗੋਲੀ ਮਾਰ ਕੇ ਮਾਰ ਦਿੱਤਾ ਸੀ।

ਯੌਰਕ ਰਿਜਨਲ ਪੁਲਿਸ ਦੀ ਡਿਊਟੀ ਅਫਸਰ ਲੋਰਾ ਨਿਕੋਲ ਨੇ ਦੱਸਿਆ ਕਿ ਆਲੇ ਦੁਆਲੇ ਦੇ ਘਰਾਂ ਦੀ ਪੜਤਾਲ ਤੋਂ ਬਾਅਦ ਗੁਆਂਢੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗਾ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ ਤੇ ਉਹ ਉਥੇ ਕਿਸ ਮਕਸਦ ਲਈ ਆਇਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment