ਕੀ ਹਰੀਆਂ ਸਬਜੀਆਂ ਸਿਹਤ ਨੂੰ ਵਿਗਾੜ ਵੀ ਸਕਦੀਆਂ ਨੇ ?

TeamGlobalPunjab
2 Min Read

ਨਿਊਜ਼ ਡੈਸਕ – ਕਈ ਲੋਕਾਂ ਨੂੰ ਖਾਣੇ ‘ਚ ਬੈਂਗਣ ਬਹੁਤ ਪਸੰਦ ਹੁੰਦਾ ਹੈ। ਬੈਂਗਣ ਦਾ ਭੜਥਾ ਖਾਣਾ ਖ਼ਾਸ ਤੌਰ ਉੱਤੇ ਲੋਕਾਂ ਨੂੰ ਪਸੰਦ ਹੁੰਦਾ ਹੈ ਪਰ ਇਸ ਸਬਜ਼ੀ ਦੇ ਆਪਣੇ ਨੁਕਸਾਨ ਵੀ ਹਨ। ਕੁਝ ਵਿਸ਼ੇਸ਼ ਹਾਲਾਤ ‘ਚ ਲੋਕਾਂ ਨੂੰ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਬੁਖ਼ਾਰ ‘ਚ ਕਦੇ ਭੁੱਲ ਕੇ ਵੀ ਬੈਂਗਣ ਨਹੀਂ ਖਾਣਾ ਚਾਹੀਦਾ। ਜਿਹੜੇ ਲੋਕਾਂ ਦੀਆਂ ਅੱਖਾਂ ‘ਚ ਜਲਣ ਹੋਵੇ, ਉਹ ਵੀ ਬੈਂਗਣ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਜੀਅ ਮਚਲਾਉਣਾ, ਉਲਟੀ ਆਉਣ ਵਰਗਾ ਮਨ ਹੋਣਾ ਜਾਂ ਉਲਟੀ ਆਉਣਾ ਤੇ ਪੀਲਾ ਪਿੱਤ ਨਿੱਕਲਣਾ ਉਦੋਂ ਵੀ ਬੈਂਗਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸਰੀਰ ‘ਚ ਜ਼ਿਆਦਾ ਗਰਮੀ ਮਹਿਸੂਸ ਹੋਵੇ ਜਾਂ ਚਮੜੀ ਰੋਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਐਲਰਜੀ ਹੋਵੇ, ਤਾਂ ਵੀ ਬੈਂਗਣ ਨੂੰ ਨਹੀਂ ਖਾਣਾ ਚਾਹੀਦਾ । ਜੇ ਤੁਸੀਂ ਡੀਪ੍ਰੈਸ਼ਨ ਖ਼ਤਮ ਕਰਨ ਦੀਆਂ ਦਵਾਈਆਂ ਲੈ ਰਹੇ ਹੋ, ਤਦ ਵੀ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੀਆਂ ਦਵਾਈਆਂ ਨਾਲ ਮਿਲ ਕੇ ਮਾੜਾ ਅਸਰ ਪਾ ਸਕਦਾ ਹੈ।

ਬੈਂਗਣ ’ਚ ਆਗਜ਼ਾਲਟ ਪਾਇਆ ਜਾਂਦਾ ਹੈ, ਜੋ ਗੁਰਦਿਆਂ ‘ਚ ਪਥਰੀ ਦੀ ਸ਼ਿਕਾਇਤ ਲੋਕਾਂ ‘ਚ ਘੱਟ ਹੋਣਾ ਚਾਹੀਦਾ ਹੈ। ਇਸੇ ਲਈ ਪਥਰੀ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਬੈਂਗਣ ਨਹੀਂ ਖਾਣਾ ਚਾਹੀਦਾ ਹੈ। ਬੈਂਗਣ ਨਾਲ ਕੈਲਸ਼ੀਅਮ ਦੀ ਘਾਟ ਵੀ ਪੈਦਾ ਹੋ ਜਾਂਦੀ ਹੈ; ਇਸ ਲਈ ਇਸ ਨੂੰ ਖਾਣ ਨਾਲ ਹੱਡੀਆਂ ਤੇ ਦੰਦ ਕਮਜ਼ੋਰ ਹੋ ਜਾਂਦੇ ਹਨ।

- Advertisement -

TAGGED: , ,
Share this Article
Leave a comment