ਦੰਦਾਂ ਦੇ ਦਰ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

Rajneet Kaur
2 Min Read

ਨਿਊਜ਼ ਡੈਸਕ: ਕਈ ਵਾਰ, ਦੰਦਾਂ ਦਾ ਦਰਦ ਸਹਿਣਾ ਔਖਾ ਹੋ ਜਾਂਦਾ ਹੈ।  ਇਹ  ਨਾ ਸਿਰਫ਼ ਰਾਤ ਨੂੰ ਨੀਂਦ ਨਾ ਆਉਣ ਦਾ ਕਾਰਨ ਬਣ ਸਕਦਾ ਹੈ, ਸਗੋਂ ਰੋਜ਼ਾਨਾ ਦੀ ਰੁਟੀਨ ‘ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਸਾਨੂੰ ਹਲਕੇ ਦਰਦ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਾਅਦ ਵਿੱਚ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਦੰਦਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ।

ਸਭ ਤੋਂ ਪਹਿਲਾਂ ਲੌਂਗ ਦੀਆਂ ਕੁਝ ਕਲੀਆਂ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਫਿਰ ਇਸ ‘ਚ ਨਮਕ ਮਿਲਾ ਲਓ। ਹੁਣ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਦਰਦ ਵਾਲੇ ਦੰਦਾਂ ਦੇ ਵਿਚਕਾਰ ਦਬਾਓ। ਜਦੋਂ ਤੁਸੀਂ ਸਵੇਰੇ ਉੱਠੋਗੇ ਤਾਂ ਦਰਦ ਦੂਰ ਹੋ ਜਾਵੇਗਾ।

ਇੱਕ ਛੋਟੇ ਕਟੋਰੇ ਵਿੱਚ ਇੱਕ ਚਮਚ ਹਲਦੀ ਪਾਊਡਰ ਅਤੇ ਅੱਧਾ ਚਮਚ ਨਮਕ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾਓ। ਹੁਣ ਇਸ ਪੇਸਟ ਨੂੰ ਦੰਦਾਂ ‘ਤੇ ਰਗੜੋ। ਹੌਲੀ-ਹੌਲੀ ਅਸਹਿ ਦਰਦ ਦੂਰ ਹੋ ਜਾਵੇਗਾ।

ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਉਨ੍ਹਾਂ ਦਾ ਰਸ ਕੱਢੋ ਅਤੇ ਇਸ ਨਾਲ ਗਾਰਗਲ ਕਰੋ। ਇਹ ਦਰਦ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰ ਦੇਵੇਗਾ ਅਤੇ ਦੰਦਾਂ ਦਾ ਦਰਦ ਘੱਟ ਹੋ ਜਾਵੇਗਾ।

- Advertisement -

ਪਿਆਜ਼ ਦੀ ਵਰਤੋਂ ਆਮ ਤੌਰ ‘ਤੇ ਕਈ ਪਕਵਾਨਾਂ ‘ਚ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਇਸ ਨੂੰ ਕੱਟ ਕੇ ਦੰਦਾਂ ਵਿਚਕਾਰ ਦਬਾਓਗੇ ਤਾਂ ਦਰਦ ਘੱਟ ਹੋ ਜਾਵੇਗਾ।

ਨਿੰਬੂ ਦਾ ਰਸ ਦੰਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਦਾ ਦੁਸ਼ਮਣ ਹੈ। ਇਕ ਗਲਾਸ ਵਿਚ ਕੋਸਾ ਪਾਣੀ ਲੈ ਕੇ ਉਸ ਵਿਚ ਨਿੰਬੂ ਦਾ ਰਸ ਨਿਚੋੜ ਲਓ |ਹੁਣ ਇਸ ਨਾਲ ਗਾਰਗਲ ਕਰੋ ਤਾਂ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ |

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment