ਬੀਜਿੰਗ : ਨਸ਼ੇ ‘ਚ ਡੁੱਬੀ ਅੱਜਕਲ ਦੀ ਨੌਜਵਾਨ ਪੀੜੀ ਚੋਂ ਨਸ਼ੇ ਨੂੰ ਜੜੋਂ ਕਢਣ ਲਈ ਚੀਨੀਆਂ ਨੇ ਇੱਕ ਨਵੀਂ ਕਾਢ ਕੱਢੀ ਹੈ ਜਿਸ ਨਾਲ ਸਿਰਫ ਇੱਕ ਬਟਨ ਦੱਬ ਕੇ ਹੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ। ਪੇਸਮੇਕਰ ਦੀ ਵਰਤੋਂ ਆਮਤੌਰ ‘ਤੇ ਡਾਕਟਰ ਦਿਲ ਦੇ ਮਰੀਜ਼ਾਂ ਦੀ ਧੜਕਨ ਨਾਰਮਲ ਕਰਨ ਲਈ ਕੀਤੀ ਜਾਂਦੀ ਹੈ ਪਰ ਹੁਣ ਚੀਨ ਦੇ ਵਿਗਿਆਨੀ ਇਸ ਦੀ ਵਰਤੋਂ ਲੋਕਾਂ ਦੇ ਨਸ਼ੇ ਦੀ ਲਤ ਛੁਡਾਉਣ ਲਈ ਕਰਨਾ ਚਾਹੁੰਦਾ ਹੈ। ਇਸ ਲਈ ਚੀਨ ‘ਚ ਪਹਿਲੀ ਵਾਰ ਟੈਸਟ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤਕਨੀਕ ਦਾ ਨਾਮ ਡੀਪ ਬ੍ਰੇਨ ਸਟਿਮੂਲੇਸ਼ਨ (ਡੀਬੀਐਸ) ਹੈ ਜਿਸ ਦੁਆਰਾ ਵਿਗਿਆਨੀ ਸਿਰਫ ਇੱਕ ਬਟਨ ਦੱਬ ਕੇ ਹੀ ਲੋਕਾਂ ‘ਚੋਂ ਨਸ਼ੇ ਦੀ ਆਦਤ ਨੂੰ ਜੜੋਂ ਕੱਢਣਾ ਚਾਹੁੰਦੇ ਹਨ।
ਕੀ ਹੈ ਡੀਬੀਐੱਸ ਤਕਨੀਕ ?
ਇਸ ਤਕਨੀਕ ਨੂੰ ਡੀਪ ਬ੍ਰੇਨ ਸਟਿਮੂਲੇਸ਼ਨ (ਡੀਬੀਐਸ) ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਦਿਲ ਦੀ ਬਿਜਾਏ ਪੇਸਮੇਕਰ ਦੀ ਵਰਤੋਂ ਪਾਰਕਿਨਸਨ ਅਤੇ ਹੋਰ ਬੀਮਾਰੀਆਂ ਨੂੰ ਠੀਕ ਕਰਨ ਲਈ ਵੀ ਕੀਤੀ ਗਈ ਹੈ। ਇਸ ਲਈ ਮਰੀਜ਼ ਦੀ ਖੋਪੜੀ ਵਿੱਚ ਦੋ ਛੋਟੇ-ਛੋਟੇ ਛੇਕ ਕੀਤੇ ਜਾਂਦੇ ਹਨ ਤੇ ਪੇਸਮੇਕਰ ਨੂੰ ਦਿਮਾਗ ਨਾਲ ਜੋੜ ਕੇ ਬਿਜਲੀ ਦੁਆਰਾ ਹਰਕਤ ਪੈਦਾ ਕੀਤੀ ਜਾਂਦੀ ।
ਮਰੀਜਾਂ ਦੇ ਦਿਮਾਗ ‘ਤੇ ਰਿਸਰਚ ਦਾ ਕੇਂਦਰ ਬਣਿਆ ਚੀਨ
ਨਸ਼ਾ ਛੁਡਾਉਣ ਦੇ ਲਈ ਕਿਸੇ ਦੇ ਦਿਮਾਗ ‘ਤੇ ਇਸ ਤਰ੍ਹਾਂ ਦੀ ਰਿਸਰਚ ਸ਼ੰਘਾਈ ਦੇ ਰੂਈਜ਼ਿਨ ਹਸਪਤਾਲ ਵਿੱਚ ਸ਼ੁਰੂ ਕੀਤੀ ਗਈ। ਦਰਅਸਲ, ਯੂਰਪ ਤੇ ਅਮਰੀਕਾ ਵਿੱਚ ਅਜਿਹੇ ਮਰੀਜ਼ਾਂ ਦਾ ਮਿਲਣਾ ਕਾਫੀ ਮੁਸ਼ਕਲ ਹੈ ਜੋ ਖ਼ੁਦ ਆਪਣੇ ਉੱਪਰ ਰਿਸਰਚ ਕਰਵਾਉਣ ਲਈ ਤਿਆਰ ਹੋ ਜਾਣ। ਨਾਲ ਹੀ ਇਨ੍ਹਾਂ ਦੋਵਾਂ ਦੇਸ਼ਾਂ ‘ਚ ਪੇਸਮੇਕਰ ਦੀ ਕੀਮਤ 70 ਲੱਖ ਰੁਪਏ ਤਕ ਜਾ ਸਕਦੀ ਹੈ ਜੋ ਟੈਸਟਿੰਗ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ।
ਇਸ ਲਈ ਇਨ੍ਹਾਂ ਦੋਵਾਂ ਦੇਸ਼ਾਂ ਦੀ ਬਜਾਏ ਚੀਨ ਇਸ ਮਾਮਲੇ ਵਿੱਚ ਰਿਸਰਚ ਕੇਂਦਰ ਵੱਜੋਂ ਉੱਭਰਿਆ ਹੈ। ਚੀਨ ਵਿੱਚ ਨਸ਼ਾਰੋਧੀ ਕਾਨੂੰਨ ਦੇ ਤਹਿਤ ਕਿਸੇ ਵੀ ਪੀੜਤ ਨੂੰ ਜ਼ਬਰਦਸਤੀ ਇਲਾਜ ਲਈ ਰੋਕਿਆ ਜਾ ਸਕਦਾ ਹੈ। ਇਸ ਦੇ ਇਲਾਵਾ ਵੱਡੀਆਂ ਕੰਪਨੀਆਂ ਟੈਸਟਿੰਗ ਦੇ ਮਕਸਦ ਨੂੰ ਪੂਰਾ ਕਰਨ ਲਈ ਪੇਸਮੇਕਰ ਮੁਹੱਈਆ ਕਰਵਾਉਣ ਲਈ ਵੀ ਤਿਆਰ ਹਨ।
ਇਸ ਤਰ੍ਹਾਂ ਦੇ ਪ੍ਰਯੋਗ ਨਾਲ ਮਰੀਜ਼ ਨੂੰ ਬ੍ਰੇਨ ਹੈਮਰੇਜ ਤੇ ਇਨਫੈਕਸ਼ਨ ਵਰਗੇ ਜਾਨਲੇਵਾ ਖ਼ਤਰੇ ਵੀ ਹੋ ਸਕਦੇ ਹਨ ਨਾਲ ਹੀ ਆਪਰੇਸ਼ਨ ਸ਼ਫਲ ਹੋਣ ‘ਤੇ ਉਸ ਦੇ ਸੁਭਾਅ ਵਿੱਚ ਵੀ ਬਦਲਅ ਆ ਸਕਦਾ ਹੈ। ਇਸ ਦੇ ਬਾਵਜੂਦ ਚੀਨ ‘ਚ ਇਸ ਸਰਜਰੀ ਲਈ ਯਾਨ ਨਾਮ ਦਾ ਵਿਅਕਤੀ ਤਿਆਰ ਹੋਇਆ ਹੈ। ਇਸ ਵਿਅਕਤੀ ਨੂੰ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਨਸ਼ੇ ਦੀ ਲੱਤ ਲਗ ਗਈ ਸੀ ਜਿਸ ਕਾਨ ਉਸਨੇ ਇਕ ਕਰੋੜ ਤੋਂ ਜ਼ਿਆਦਾ ਪੈਸੇ ਬਰਬਾਦ ਕਰ ਦਿੱਤੇ ਸਨ।
ਵਿਗਿਆਨੀਆਂ ਨੇ ਕੱਢੀ ਨਵੀਂ ਕਾਢ, ਹੁਣ ਇੱਕ ਬਟਨ ਦੱਬ ਕੇ ਨੌਜਵਾਨਾਂ ‘ਚੋਂ ਨਸ਼ਾ ਹੋਵੇਗਾ ਜੜ੍ਹੋਂ ਖਤਮ
Leave a Comment
Leave a Comment