ਕੈਨੇਡਾ: ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ 51 ਸਾਲਾ ਵਿਅਕਤੀ ਗ੍ਰਿਫ਼ਤਾਰ

TeamGlobalPunjab
1 Min Read

ਵੈਨਕੂਵਰ: ਕੈਨੇਡਾ ‘ਚ ਬੀਤੇ ਦਿਨੀਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਧਾਲੀਵਾਲ ਉਰਫ਼ ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ ਪੁਲਿਸ ਨੇ 51 ਸਾਲ ਦੇ ਫ਼ਰਾਂਸਵਾ ਜੋਸਫ਼ ਗਾਊਥੀਅਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਆਇਦ ਕੀਤੇ।

ਜੋਸਫ਼ ਖਿਲਾਫ ਫਸਟ ਡਿਗਰੀ ਮਰਡਰ ਤੋਂ ਇਲਾਵਾ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਵੀ ਲਾਇਆ ਗਿਆ ਹੈ। ਵੈਨਕੂਵਰ ਪ੍ਰੋਵਿਨਸ਼ੀਅਲ ਕੋਰਟ ‘ਚ 29 ਅਪ੍ਰੈਲ ਨੂੰ ਹੋਣ ਵਾਲੀ ਪੇਸ਼ੀ ਤੱਕ ਜੋਸਫ਼ ਪੁਲਿਸ ਹਿਰਾਸਤ ‘ਚ ਰਹੇਗਾ।

ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਰਪ੍ਰੀਤ ਸਿੰਘ ਧਾਲੀਵਾਲ ਦਾ ਕਤਲ ਕੀਤਾ ਗਿਆ। ਦੱਸ ਦੇਈਏ ਕਿ 31 ਸਾਲ ਦਾ ਹਰਪ੍ਰੀਤ ਸਿੰਘ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧਤ ਸੀ ਅਤੇ ਉਸ ਨੂੰ ਕੋ ਹਾਰਬਰ ਰੈਸਟੋਰੈਂਟ ਦੇ ਬਾਹਰ ਗੋਲੀ ਮਾਰੀ ਗਈ ਸੀ।

Share this Article
Leave a comment