ਪੁਰਤਗਾਲ ਵਿਖੇ ਹਾਦਸੇ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਇੱਕ ਮਹੀਨੇ ਬਾਅਦ ਘਰ ਪੁੱਜੀ ਮ੍ਰਿਤਕ ਦੇਹ

Prabhjot Kaur
2 Min Read

ਨਿਊਜ਼ ਡੈਸਕ: ਪੰਜਾਬ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ‘ਤੇ ਸੁਨਹਿਰੇ ਭਵਿੱਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ। ਜਿੱਥੇ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਿਕਾਣੇ ਲਈ ਜੂਝਣਾ ਪੈਂਦਾ ਹੈ, ਪਰ ਇਸ ਦੇ ਨਾਲ ਨਾਲ 7 ਸਮੁੰਦਰੋਂ ਪਾਰ ਮਾਪਿਆਂ ਦੇ ਲਾਲਡੇ ਜਿੰਦਗੀ ਦੇ ਸੰਘਰਸ਼ ‘ਚ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਦੇ ਹਸਨਪੁਰ ਇਲਾਕੇ ਦੇ ਨੌਜਵਾਨ ਦਾ ਸਾਹਮਣੇ ਆਇਆ ਹੈ, ਜਿਸ ਦੀ ਪੁਰਤਗਾਲ ਵਿੱਚ ਦੁਰਘਟਨਾ ਦੌਰਾਨ ਮੌਤ ਹੋ ਗਈ। ਮਾਪੇ ਪਿੱਛੇ ਉਸ ਦੀ ਮ੍ਰਿਤਕ ਦੇਹ ਦੀ ਉਡੀਕ ਵਿੱਚ ਰਹੇ ਅਤੇ ਇੱਕ ਮਹੀਨੇ ਬਾਅਦ ਮਾਪਿਆਂ ਨੂੰ ਆਪਣੇ ਲਾਡਲੇ ਪੁੱਤਰ ਦੀ ਮ੍ਰਿਤਕ ਦੇਹ ਮਿਲੀ ਅਤੇ ਉਨ੍ਹਾਂ ਵਲੋਂ ਸਸਕਾਰ ਕੀਤਾ ਗਿਆ।

ਮ੍ਰਿਤਕ ਨੌਜਵਾਨ ਮਲਕੀਤ ਸਿੰਘ 7 ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਸੰਜੋ ਕੇ ਪੁਰਤਗਾਲ ਗਿਆ ਸੀ ਤੇ ਬੀਤੇ ਇੱਕ ਮਹੀਨੇ ਪਹਿਲਾਂ ਉੱਥੇ ਨਦੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਉੱਥੋਂਮਲਕੀਤ ਦੇ ਦੋਸਤਾਂ ਨੇ ਫੋਨ ਕਰਕੇ ਹਾਦਸੇ ਬਾਰੇ ਦੱਸਿਆ। ਹਾਦਸਾ ਕਿਵੇ ਹੋਇਆ ਕੁਝ ਪਤਾ ਨਹੀਂ ਚੱਲਿਆ ਪਿੱਛੇ ਪਰਿਵਾਰ ਆਪਣੇ ਲਾਡਲੇ ਪੁੱਤਰ ਦੇ ਆਖ਼ਿਰੀ ਦਰਸ਼ਨਾਂ ਨੂੰ ਇਕ ਮਹੀਨੇ ਤੋਂ ਤਰਸਦਾ ਰਿਹਾ।

ਇੱਕ ਮਹੀਨੇ ਬਾਅਦ ਅੱਜ ਜਦੋਂ ਮਲਕੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਹਰ ਅੱਖ ਨਮ ਨਜਰ ਆਈ ਤੇ ਪਰਿਵਾਰ ਨੇ ਅੰਤਿਮ ਰਸਮਾਂ ਕਰਦੇ ਹੋਏ ਆਪਣੇ ਪੁੱਤ ਦਾ ਅੰਤਿਮ ਸਸਕਾਰ ਕੀਤਾ ਪਰਿਵਾਰ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਦੇਸ਼ਾਂ ਦਰਮਿਆਨ ਕਾਨੂੰਨਾਂ ਵਿੱਚ ਸੋਧ ਕਰਨੀ ਚਾਹੀਦੀ ਹੈ, ਜੇਕਰ ਕਿਸੇ ਨੌਜਵਾਨਾਂ ਨਾਲ ਵਿਦੇਸ਼ ‘ਚ ਐਸਾ ਮੰਦਭਾਗਾ ਭਾਣਾ ਵਾਪਰਦਾ ਹੈ ਤਾਂ ਪਿੱਛੇ ਪਰਿਵਾਰ ਨੂੰ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਲਈ ਮਹੀਨਾ-ਮਹੀਨਾ ਨਾਂ ਤਰਸਣਾ ਪਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment