ਵੈਲਿੰਗਟਨ: ਨਿਊਜ਼ੀਲੈਂਡ ‘ਚ ਵੈਕਸੀਨ ਅਤੇ ਲਾਕਡਾਊਨ ਦੇ ਵਿਰੋਧ ‘ਚ ਹਜ਼ਾਰਾਂ ਲੋਕਾਂ ਨੇ ਮੰਗਲਵਾਰ ਨੂੰ ਸੰਸਦ ਦੇ ਸਾਹਮਣੇ ਬਗੈਰ ਮਾਸਕ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ‘ਨੋ ਮੋਰ ਲਾਕਡਾਊਨ ’ ਦੇ ਬੈਨਰ ਅਪਣੇ ਹੱਥਾਂ ‘ਚ ਲੈ ਕੇ ਆਜ਼ਾਦੀ ਦੇ ਨਾਅਰੇ ਲਗਾਏ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਾਲ 2018 ਵਾਲਾ ਖੁਲ੍ਹਾ ਅਤੇ ਆਜ਼ਾਦ ਮਾਹੌਲ ਚਾਹੀਦਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀ ਤਾਲਾਬੰਦੀ ਇਸ ਮਹੀਨੇ ਦੇ ਅਖੀਰ ‘ਚ ਖਤਮ ਹੋਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਪਾਬੰਦੀਆਂ ਵਿਚ ਕੁੱਝ ਢਿੱਲ ਦੇ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਡੈਲਟਾ ਵੈਰੀਐਂਟ ਫੈਲਣ ਤੋਂ ਬਾਅਦ ਆਕਲੈਂਡ ਲਗਭਗ 3 ਮਹੀਨੇ ਤੋਂ ਲਾਕਡਾਊਨ ‘ਚ ਹੈ। ਪ੍ਰਧਾਨ ਮੰਤਰੀ ਜੈਸਿੰਡਾ ਨੇ ਬੁਧਵਾਰ ਨੂੰ ਆਕਲੈਂਡ ਜਾਣ ਦਾ ਪ੍ਰੋਗਰਾਮ ਹੈ। ਖਦਸ਼ਾ ਜਤਾਇਆ ਜਾ ਰਿਹੈ ਕਿ ਉਥੇ ਉਨ੍ਹਾਂ ਹੋਰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।