ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਜੋੜੇ ਦਾ ਚਾਕੂ ਮਾਰ ਕੇ ਕਤਲ, ਪੁੱਤਰ ਗੰਭੀਰ ਜ਼ਖਮੀ

TeamGlobalPunjab
2 Min Read

ਔਕਲੈਂਡ: ਨਿਊਜ਼ੀਲੈਂਡ ‘ਚ ਭਾਰਤੀ ਜੋੜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਉਨ੍ਹਾਂ ਦਾ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਦੌਰਾਨ ਚੋਥਾ ਵਿਅਕਤੀ ਵੀ ਜ਼ਖ਼ਮੀ ਹੋਇਆ ਜੋ ਸੰਭਾਵਤ ਤੌਰ ‘ਤੇ ਘਰ ਨੇੜਿਉਂ ਲੰਘ ਰਿਹਾ ਸੀ ਅਤੇ ਰੌਲਾ ਸੁਣ ਕੇ ਅੰਦਰ ਆ ਗਿਆ।

ਔਕਲੈਂਡ ਦੇ ਐਪਸਮ ਇਲਾਕੇ ‘ਚ ਵਾਪਰੀ ਘਟਨਾ ਬਾਰੇ ਇਤਲਾਹ ਮਿਲਣ ‘ਤੇ ਪੈਰਾਮੈਡਿਕਸ ਪਹੁੰਚੇ ਤਾਂ ਉਨ੍ਹਾਂ ਨੂੰ ਤਿੰਨ ਜਣੇ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ। ਇਨਾਂ ਵਿਚੋਂ ਦੋ ਨੇ ਦਮ ਤੋੜ ਦਿਤਾ ਜਦਕਿ ਤੀਜੇ ਨੂੰ ਔਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ।

ਔਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਦੀ ਲੈਕਚਰਰ ਰੰਜਨਾ ਗੁਪਤਾ ਨੇ ਕਿਹਾ ਕਿ ਇਲਾਕੇ ਵਿਚ ਕਦੇ ਅਜਿਹੀ ਘਟਨਾ ਨਹੀਂ ਵਾਪਰੀ ਪਰ ਅਚਾਨਕ ਦੋ ਕਤਲਾਂ ਕਾਰਨ ਡਰ ਦਾ ਮਾਹੌਲ ਹੈ। ਉਧਰ ਡਿਟੈਕਟਿਵ ਇਸਪੈਕਟਰ ਸਕੌਟ ਬਿਅਰਡ ਨੇ ਕਿਹਾ ਕਿ ਇਹ ਅਚਾਨਕ ਵਾਪਰੀ ਘਟਨਾ ਨਹੀਂ ਸੀ। ਰੰਜਨਾ ਗੁਪਤਾ ਵਾਰਦਾਤ ਦੌਰਾਨ ਮਾਰੀ ਗਈ ਔਰਤ ਨੂੰ ਚੰਗੀ ਤਰਾਂ ਜਾਣਦੀ ਸੀ। ਰੰਜਨਾ ਨੇ ਦੱਸਿਆ ਕਿ ਕੰਪਿਊਟਰ ਦੀ ਸਮੱਸਿਆ ਹੋਣ ‘ਤੇ ਉਹ ਅਕਸਰ ਉਨ੍ਹਾਂ ਦੇ ਘਰ ਆਉਂਦੀ। ਔਰਤ ਦਾ ਪਤੀ ਹੈਲਥੇਅਰ ਵਿਚ ਕੰਮ ਕਰਦਾ ਸੀ। ਇਹ ਪਰਵਾਰ 2007 ਵਿਚ ਨਿਊਜ਼ੀਲੈਂਡ ਆਇਆ ਅਤੇ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਸੀ।

ਉਧਰ ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਚੌਥੇ ਜ਼ਖਮੀ ਤੋਂ ਪੁੱਛਗਿੱਛ ਦੇ ਆਧਾਰ ਤੇ ਜ਼ਮੀਨੀ ਹਾਲਾਤ ਜਾਣਨ ਦੇ ਯਤਨ ਕੀਤੇ ਜਾ ਰਹੇ ਹਨ।

- Advertisement -

Share this Article
Leave a comment